ਵੱਡਾ ਖੁਲਾਸਾ : ਭਾਰਤ ਦੇ ਚੋਣ ਕਮਿਸ਼ਨ ਦੇ ਪੁੱਤ ਤੇ ਪਤਨੀ ਦੇ ਮਗਰ ਪਈ ਈ ਡੀ ਤੇ ਇਨਕਮ ਟੈਕਸ ਵਿਭਾਗ, ਕੰਪਨੀਆਂ ਤੋਂ ਦਿੱਤੇ ਅਸਤੀਫੇ
ਨਵੀਂ ਦਿੱਲੀ, 13 ਦਸੰਬਰ : ਭਾਰਤ ਦੇ ਚੋਣ ਕਮਿਸ਼ਨ ਵਿਚ ਚੋਣ ਕਮਿਸ਼ਨਰ ਵਜੋਂ ਕੰਮ ਕਰ ਰਹੇ ਅਸ਼ੋਕ ਲਾਵਾਸਾ ਦੇ ਪੁੱਤਰ ਅਬੀਰ ਤੇ ਚੋਣ ਕਮਿਸ਼ਨਰ ਦੀ ਪਤਨੀ ਨੋਵੇਲ ਲਾਵਾਸਾ ਦੇ ਪਿੱਛੇ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਪੈ ਗਈ ਜਿਸ ਮਗਰੋਂ ਉਹਨਾਂ ਵਿਚੋਂ ਇਕ ਨੇ ਆਪਣੀ ਕੰਪਨੀ ਛੱਡ ਦਿੱਤੀ ਹੈ ਜਦਕਿ ਦੂਜੀ ਕੰਪਨੀ ਛੱਡਣ ਵਾਸਤੇ ਤਿਆਰ ਬਰ ਤਿਆਰ ਹੈ।
ਦੱਸਿਆ ਜਾ ਰਿਹਾ ਹੈ ਕਿ ਈ ਡੀ ਨੇ ਚੋਣ ਕਮਿਸ਼ਨਰ ਦੇ ਪੁੱਤਰ ਅਬੀਰ ਤੇ ਉਸਦੀ ਕੰਪਨੀ ਖਿਲਾਫ ਫੇਮਾ ਕਾਨੂੰਨ ਤਹਿਤ ਜਾਂਚ ਆਰੰਭ ਕੀਤੀ ਹੈ। ਅਬੀਰ ਇਕ ਆਰਗੈਨਿਕ ਫੂਡ ਕੰਪਨੀ ਵਿਚ ਡਾਇਰੈਕਟਰ ਸੀ ਜਿਸਨੇ 3 ਦਸੰਬਰ ਨੂੰ ਅਸਤੀਫਾ ਦੇ ਦਿੱਤਾ, ਇਹ ਵੱਖਰੀ ਗੱਲ ਹੈ ਕਿ ਇਹ ਅਸਤੀਫਾ ਹਾਲੇ ਪ੍ਰਵਾਨ ਨਹੀਂ ਹੋਇਆ। ਇਕ ਚਰਚਿਤ ਵੈਬਸਾਈਟ ਦੀ ਰਿਪੋਰਟ ਮੁਤਾਬਕ ਈ ਡੀ ਨੇ ਉਸਦੀ ਕੰਪਨੀ ਨੌਰਿਸ਼ ਆਰਗੈਨਿਕ ਫੂਡ ਪ੍ਰਾਈਵੇਟ ਲਿਮਟਿਡ ਖਿਲਾਫ ਘੇਰਾਬੰਦੀ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਵੇਖੋ : ਪਤੀ ਨੇ CCTV ਕੈਮਰੇ ਲਵਾ ਕੇ ਫੜ ਲਈ | Wife in CCTV | Latest News
ਚੋਣ ਕਮਿਸ਼ਨਰ ਦੀ ਧਰਮ ਪਤਨੀ ਤੇ ਅਬੀਰ ਦੀ ਮਾਂ ਨੋਵੇਲ ਦੋ ਕੰਪਨੀਆਂ ਵਿਚ ਡਾਇਰੈਕਟਰ ਦੱਸੀ ਜਾ ਰਹੀ ਹੈ। ਉਸ ਖਿਲਾਫ ਜਾਂਚ ਟੈਕਸ ਚੋਰੀ ਦੇ ਮਾਮਲੇ ਵਿਚ ਕੀਤੀ ਜਾ ਰਹੀ ਹੈ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਬੀਰ ਤੇ ਨੋਵੇਲ ਨੇ ਆਪੋ ਆਪਣੀਆਂ ਕੰਪਨੀਆਂ ਬਚਾਉਣ ਵਾਸਤੇ ਅਸਤੀਫੇ ਦੇਣ ਦਾ ਰਾਹ ਚੁਣਿਆ ਹੈ। ਨੋਵੇਲ ਵੀ ਜਲਦ ਹੀ ਅਸਤੀਫਾ ਦੇ ਸਕਦੀ ਹੈ।
ਚੋਣ ਕਮਿਸ਼ਨਰ ਲਾਵਾਸਾ ਤੇ ਉਸਦਾ ਪਰਿਵਾਰ ਲੋਕ ਸਭਾ ਚੋਣਾਂ ਵਿਚ ਚਰਚਾ ਵਿਚ ਆਏ ਸਨ ਜਦੋਂ ਉਹਨਾਂ ਨੇ ਚੋਣ ਕਮਿਸ਼ਨ ਵੱਲੋਂ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ਵਿਚ ਕਲੀਨ ਚਿੱਟ ਦੇਣ ਦਾ ਵਿਰੋਧ ਕੀਤਾ ਸੀ। 1980 ਬੈਚ ਦੇ ਆਈ ਏ ਐਸ ਅਫਸਰ ਲਾਵਾਸਾ ਦੇ ਨਾਲ ਸੁਸ਼ੀਲ ਚੰਦਰਾ ਚੋਣ ਕਮਿਸ਼ਨਰ ਹਨ ਜਦਕਿ ਸੁਨੀਲ ਅਰੋੜਾ ਮੁੱਖ ਚੋਣ ਕਮਿਸ਼ਨਰ ਹਨ। ਜਦੋਂ ਸਾਲ 2021 ਵਿਚ ਅਰੋੜਾ ਸੇਵਾ ਮੁਕਤ ਹੋਣਗੇ ਤਾਂ ਲਾਵਾਸਾ ਦਾ ਮੁੱਖ ਚੋਣ ਕਮਿਸ਼ਨਰ ਬਣਨਾ ਤੈਅ ਮੰਨਿਆ ਜਾ ਰਿਹਾ ਹੈ ਪਰ ਅੰਤਿਮ ਫੈਸਲਾ ਸਰਕਾਰ ‘ਤੇ ਵੀ ਨਿਰਭਰ ਕਰਦਾ ਹੈ।
ਇਹ ਵੀ ਵੇਖੋ : BIG BREAKING ਪੇਸ਼ੀ ‘ਤੇ ਆਇਆ ਕੈਦੀ ਫਿਲਮੀ ਸਟਾਈਲ ‘ਚ ਹੋਇਆ ਫਰਾਰ
ਦੱਸਿਆ ਜਾ ਰਿਹਾ ਹੈ ਕਿ ਅਬੀਰ ਤੇ ਉਸਦੀ ਕੰਪਨੀ ਨੌਰਿਸ਼ ਆਰਗੈਨਿਕ ਫੂਡ ਪ੍ਰਾਈਵੇਟ ਲਿਮਟਿਡ ਨੂੰ ਮੌਰਿਸ਼ਸ਼ ਦੀ ਕੰਪਨੀ ਸਾਮਾ ਕੈਪੀਟਲ ਤੋਂ ਮਾਰਚ 2019 ਵਿਚ 7.25 ਕਰੋੜ ਰੁਪਏ ਪ੍ਰਾਪਤ ਹੋਏ ਸਨ ਜੋ ਨਿਵੇਸ਼ ਦੇ ਰੂਪ ਵਿਚ ਸਨ। ਇਸੇ ਕੰਪਨੀ ਨੇ ਪੇਟੀਐਮ, ਸਨੈਪਡੀਲ ਅਤੇ ਚਾਇਪੁਆਇੰਟ ਵਿਚ ਵੀ ਨਿਵੇਸ਼ ਕੀਤਾ ਹੋਇਆ ਹੈ।
ਇਹ ਅਦਾਇਗੀ ਫੋਰਨ ਐਕਸਚੇਂਜ ਮੈਨੇਜਮੈਂਟ ਐਕਟ (ਫੇਮਾ) ਦੀ ਉਲੰਘਣਾ ਕਰ ਕੇ ਅਦਾ ਕੀਤੀ ਦੱਸੀ ਜਾ ਰਹੀ ਹੈ। ਇਸ ਮਾਮਲੇ ਵਿਚ ਈ ਡੀ ਨੇ ਕੰਪਨੀ ਨੂੰ ਸੰਮਨ ਵੀ ਭੇਜੇ ਹਨ ਤੇ ਇਸ ਮਗਰੋਂ ਅਬੀਰ ਨੂੰ ਇਸ਼ਾਰਾ ਕੀਤਾ ਗਿਆ ਸੀ ਕਿ ਉਹ ਕੰਪਨੀ ਦੇ ਡਾਇਰੈਕਟਰ ਵਜੋਂ ਅਸਤੀਫਾ ਦੇ ਦੇਵੇ।
ਉਸਨੇ ਜ਼ਰੂਰੀ ਸਮਝਿਆ ਕਿ ਕੰਪਨੀ ਨੂੰ ਬਚਾਉਣ ਵਾਸਤੇ ਅਸਤੀਫਾ ਦੇਣਾ ਜ਼ਰੂਰੀ ਹੈ, ਇਸੇ ਲਈ ਉਸਨੇ ਅਸਤੀਫਾ ਦੇ ਦਿੱਤਾ। ਇਹ ਦਾਅਵਾ ਉਸਦੇ ਨੇੜਲਿਆਂ ਨੇ ਕੀਤਾ ਹੈ। ਅਬੀਰ ਕੋਲ ਕੰਪਨੀ ਦੇ 10 ਹਜ਼ਾਰ ਸ਼ੇਅਰ ਹਨ ਤੇ ਉਹ ਦੋ ਸਾਲ ਤੱਕ 14 ਨਵੰਰ 2017 ਤੋਂ 3 ਦਸੰਬਰ 2019 ਤੱਕ ਡਾਇਰੈਕਟਰ ਰਿਹਾ ਹੈ। ਭਾਵੇਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਿਵੇਸ਼ਕਾਂ ਨੇ ਸਾਫੇ ਸੁਥਰੇ ਢੰਗ ਨਾਲ ਨਿਵੇਸ਼ ਕੀਤਾ ਹੈ ਪਰ ਉਹ ਸਰਕਾਰ ਦਾ ਦਬਾਅ ਝੱਲਣ ਦੇ ਰੌਂਅ ਵਿਚ ਨਹੀਂ ਹਨ।
ਚੋਣ ਕਮਿਸ਼ਨਰ ਦੀ ਪਤਨੀ ਨੋਵੇਲ ਲਾਵਾਸਾ ਨੂੰ ਇਸ ਸਾਲ ਅਗਸਤ ਵਿਚ ਟੈਕਸ ਚੋਰੀ ਦੇ ਦੋਸ਼ ਵਿਚ ਆਮਦਨ ਕਰ ਵਿਭਾਗ ਨੇ ਨੋਟਿਸ ਭੇਜੇ ਸਨ। ਦੱਸਿਆ ਜਾ ਰਿਹਾ ਹੈ ਕਿ ਨੋਵੇਲ ਵੱਲੋਂ ਵੀ ਇਸੇ ਦਬਾਅ ਹੇਠ ਦੋ ਕੰਪਨੀਆਂ ਤੋਂ ਡਾਇਰੈਕਟਰ ਵਜੋਂ ਅਸਤੀਫਾ ਦੇਣਾ ਤੈਅ ਹੈ। ਨੋਵੇਲ ਦਾ ਦਾਅਵਾ ਹੈ ਕਿ ਉਸਨੇ ਕੋਈ ਟੈਕਸ ਚੋਰੀ ਨਹੀਂਕੀਤੀ ਪਰ ਦਬਾਅ ਤਾਂ ਸਰਕਾਰ ਦਾ ਹੈ ਹੀ। ਦਿਲਚਸਪੀ ਵਾਲੀ ਗੱਲ ਇਹ ਵੀ ਹੈ ਕਿ ਇਨਕਮ ਟੈਕਸ ਵਿਭਾਗ ਤੋਂ ਨੋਟਿਸ ਪ੍ਰਾਪਤ ਹੋਣ ਤੋਂ ਕੁਝ ਮਹੀਨਿਆਂ ਮਗਰੋਂ ਉਸਨੂੰ ‘ਚੰਗੇ ਟੈਕਸਅਦਾਕਾਰਾ’ ਦਾ ਸਰਟੀਫਿਕੇਟ ਵੀ ਇਨਕਮ ਟੈਕਸ ਵਿਭਾਗ ਤੋਂ ਮਿਲਿਆ ਸੀ।
Published by Gaganpreet
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.