ਪੁਲਿਸ ਦੀ ਗਲਤੀ ਨਾਲ ਛੁਟਿਆ ਦਰਿੰਦਾ, ਜੇਲ੍ਹ ਤੋਂ ਨਿਕਲਦੇ ਹੀ 14 ਦਿਨਾਂ ਦੇ ਅੰਦਰ ਕੀਤੇ 11 ਰੇਪ
ਬ੍ਰਿਟੇਨ : ਉਝ ਤਾਂ ਵਿਦੇਸ਼ਾਂ ‘ਚ ਮੁਲਜ਼ਮਾਂ ਲਈ ਸ਼ਖਤ ਕਾਨੂੰਨ ਬਣਾਏ ਗਏ ਹਨ ਪਰ ਪੁਲਿਸ ਦੀ ਇੱਕ ਗਲਤੀ ਨੇ ਇੱਕ ਦਰਿੰਦੇ ਦੇ ਹੌਂਸਲੇ ਹੋਰ ਵਧਾ ਦਿੱਤੇ ਹਨ। ਉਸ ਨੇ ਜੇਲ੍ਹ ਚੋਂ ਛੁੱਟਣ ਤੋਂ ਬਾਅਦ 14 ਦਿਨਾਂ ਦੇ ਅੰਦਰ ਹੀ 11 ਰੇਪ ਕੀਤੇ ਹਨ। ਮਾਮਲਾ ਬ੍ਰਿਟੇਨ ਦਾ ਹੈ। ਜਿੱਥੇ ਦੇ ਸਭ ਤੋਂ ਖ਼ਤਰਨਾਕ ਰੇਪਿਸਟ ਜੋਸੇਫ ਮੈੱਕੇਨ ਨੂੰ ਪੈਰੋਲ ‘ਤੇ ਛੱਡਣਾ ਆਫਤ ਬਣ ਗਿਆ।
ਦਰਅਸਲ ਜੋਸੇਫ ਦੀ ਗਿਣਤੀ ਬ੍ਰਿਟੇਨ ‘ਚ ਖਤਰਨਾਕ ਮੁਲਜ਼ਮਾਂ ‘ਚ ਕੀਤੀ ਜਾਂਦੀ ਹੈ। ਅਦਾਲਤ ਨੇ ਉਸਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਜੋਸੇਫ ਦੇ ਉੱਤੇ 37 ਬਲਾਤਕਾਰ, ਸਰੀਰਕ ਸ਼ੋਸ਼ਣ, ਅਗਵਾਹ ਕਰਨ ਦਾ ਇਲਜ਼ਾਮ ਸੀ। ਜੱਜ ਨੇ ਕਿਹਾ ਕਿ ਜੋਸੇਫ ਕਿੰਨਾ ਵੀ ਚੰਗਾ ਵਰਤਾਓ ਜੇਲ੍ਹ ‘ਚ ਕਰ ਲਵੇ ਪਰ ਉਸਨੂੰ ਘੱਟ ਤੋਂ ਘੱਟ 30 ਸਾਲ ਤੱਕ ਕੈਦ ‘ਚ ਰਹਿਣਾ ਪਵੇਗਾ। ਉਦੋਂ ਤੋਂ ਉਹ ਜੇਲ੍ਹ ‘ਚ ਬੰਦ ਸੀ।
ਮੁਅੱਤਲ DSP ਦਾ ਦਿਮਾਗੀ ਸੰਤੁਲਨ ਖ਼ਰਾਬ! ਕਾਂਗਰਸੀ ਮੰਤਰੀ ਆਸ਼ੂ ਨੇ ਕੀਤੇ ਖੁਲਾਸੇ
ਪੁਲਿਸ ਵਿਭਾਗ ਵਲੋਂ ਇਸ ਸਾਲ ਫਰਵਰੀ ‘ਚ ਇੱਕ ਗਲਤੀ ਹੋ ਗਈ। ਜਿਸ ਵਿੱਚ ਜੋਸੇਫ ਨੂੰ ਪੇਰੋਲ ‘ਤੇ ਰਿਹਾਅ ਕੀਤਾ ਗਿਆ ਸੀ। ਪਰ ਜੇਲ੍ਹ ਤੋਂ ਨਿਕਲਦੇ ਹੀ ਜੋਸੇਫ ਦੇ ਹੌਂਸਲੇ ਹੋਰ ਬੁਲੰਦ ਹੋ ਗਏ। ਉਸਨੇ ਛੁੱਟਣ ਤੋਂ ਬਾਅਦ 14 ਦਿਨਾਂ ਦੇ ਅੰਦਰ ਹੀ ਦਰਜਨਾਂ ਰੇਪ ਕੀਤੇ। ਉਸਦੀ ਦਰਿੰਦਗੀ ਦਾ ਸ਼ਿਕਾਰ ਹੋਣ ਵਾਲੀਆਂ ‘ਚ 11 ਸਾਲ ਦੀ ਬੱਚੀ ਤੋਂ ਲੈ ਕੇ 71 ਸਾਲ ਦੀ ਬਜ਼ੁਰਗ ਤੱਕ ਸ਼ਾਮਿਲ ਹਨ।
ਸੰਸਦ ‘ਚ ਭਗਵੰਤ ਮਾਨ ਨੇ ਠੋਕੇ ਵਿਰੋਧੀ, ਕਹਿੰਦਾ, ਬੋਲਣ ਲੱਗਿਆਂ, ਸੁੰਘਲੋ ਜਿੰਨ੍ਹੇ ਸੁੰਘਣਾ
ਜੋਸੇਫ ਮੈੱਕੇਨ ਨੇ ਬ੍ਰਿਟੇਨ ਦੇ ਤਿੰਨ ਇਲਾਕਿਆਂ ਵੈਟਫੋਰਡ, ਲੰਦਨ ਅਤੇ ਨਾਰਥਵੈਸਟ ਵਿੱਚ ਲੜਕੀਆਂ ਅਤੇ ਔਰਤਾਂ ਨੂੰ ਆਪਣੇ ਯੋਨ – ਸ਼ੋਸ਼ਣ ਦਾ ਸ਼ਿਕਾਰ ਬਣਾਇਆ। ਕੋਰਟ ‘ਚ ਜੋਸੇਫ ਨੂੰ ਮਾਨਸਿਕ ਰੂਪ ਤੋਂ ਪ੍ਰੇਸ਼ਾਨ ਅਤੇ ਹਿੰਸਕ ਰੇਪਿਸਟ ਦੱਸਿਆ ਗਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.