NewsBreaking NewsD5 specialEntertainmentPunjab

ਪੰਜਾਬੀ ਗਾਇਕ ਪੰਮੀ ਬਾਈ ਹੋਏ ਲੱਖਾਂ ਦੀ ਠੱਗੀ ਦੇ ਸ਼ਿਕਾਰ

ਪਟਿਆਲਾ : ਪੰਜਾਬ ਦੇ ਨਾਮੀ ਗਾਇਕ ਪਰਮਜੀਤ ਸਿੰਘ ਉਰਫ ਪੰਮੀ ਬਾਈ ਨਾਲ ਧੋਖਾਧੜੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮਿਤੀ 05.2.2019 ਨੂੰ ਉਸਨੂੰ ਇਕ ਈਮੇਲ ਆਈ ਕਿ ਮਿਤੀ 11.2.2019 ਨੂੰ ਰਿਹਰਸਲ ਅਤੇ 12.2.2019 ਨੂੰ ਕੋਕ ਸਟੂਡੀਓ ਮੁੰਬਈ ਵਿਖੇ ਰਿਕਾਰਡਿੰਗ ਹੋਣ ਦੀ ਸੂਚਨਾ ਮਿਲੀ। ਜਿਸ ਸਬੰਧੀ ਉਹਨਾਂ ਤੋਂ ਡੀਟੇਲ ਮੰਗੀ ਤੇ ਆਈਪੀਆਰਐਸ ਨੰਬਰ ਵੀ ਮੰਗਿਆ ਗਿਆ।

ਪੰਜਾਬੀ ਗਾਇਕ ਨਾਲ ਵੱਜੀ ਠੱਗੀ, ਠੱਗ ਕਿਹੰਦਾ ਮੈਂ ਫਲਾਨਾ ਬੋਲ ਰਿਹਾਂ, ਗਾਇਕ ਮੰਨ ਗਿਆ ਸੱਚ, ਭੇਜੇ ਲੱਖਾਂ

ਫੋਨ ਤੇ ਗੱਲ ਕਰਨ ਵਾਲਾ ਵਿਅਕਤੀ ਖੁੱਦ ਨੂੰ ਰਾਜੇਸ਼ ਕੁਮਾਰ ਪਬਲਿਕ ਰਿਲੇਸ਼ਨ ਅਫਸਰ ਦੱਸਦਾ ਸੀ ਅਤੇ ਕਈ ਤਰ੍ਹਾਂ ਦੀ ਜਾਣਕਾਰੀ ਸਾਂਝੀ ਕਰਨ ਤੋਂ ਬਾਅਦ ਕੁਲ 1,09,800/- ਰੁਪਏ ਦੀ ਠੱਗੀ ਮਾਰ ਲਈ ਗਈ। ਜਦੋਂ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਤਾਂ ਉਨਾਂ ਨੇ ਇਸ ਸਬੰਧ ਵਿਚ ਪੁਲਿਸ ਪ੍ਰਸ਼ਾਸਨ ਨਾਲ ਰਾਬਤਾ ਕਾਇਮ ਕੀਤਾ।

ਫਸਣਗੇ ਬਾਦਲ ਤੇ ਮਜੀਠੀਆ! ਕੈਪਟਨ ਨੇ ਦਿੱਤੇ ਜਾਂਚ ਦੇ ਹੁਕਮ

ਉਧਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਬੰਧ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਨੂੰ ਫੜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈੈ ਕਿ ਇਸ ਤੋਂ ਪਹਿਲਾ ਵੀ ਪਟਿਆਲਾ ‘ਚ ਠੱਗੀ ਦੇ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਹੁਣ ਦੇਖਦੇ ਹਾਂ ਕਿ ਪੁਲਿਸ ਠੱਗੀ ਮਾਰਨ ਵਾਲੇ ਨੂੰ ਕਦੋਂ ਅਤੇ ਕਿਵੇਂ ਟਰੇਸ ਕਰੇਗੀ ਅਤੇ ਪੰਮੀ ਬਾਈ ਨੂੰ ਉਨ੍ਹਾਂ ਦੇ ਪੈਸੇ ਕਦੋਂ ਵਾਪਿਸ ਮਿਲਣਗੇ।

ਰਾਜੋਆਣਾ ਨੇ ਜੇਲ੍ਹ ‘ਚੋਂ ਭੇਜੀ ਚਿੱਠੀ, ਅਕਾਲ ਤਖਤ ਸਾਹਿਬ ਦੇ ਜਥੇਦਾਰ ‘ਤੇ ਚੁੱਕੇ ਸਵਾਲ!

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button