ਅਨਾਜ ਮੰਡੀ ਦੀ ਉਸੇ ਇਮਾਰਤ ‘ਚ ਫਿਰ ਲੱਗੀ ਅੱਗ
ਨਵੀਂ ਦਿੱਲੀ : ਦਿੱਲੀ ਦੇ ਰਾਣੀ ਝਾਂਸੀ ਰੋਡ ਇਲਾਕੇ ’ਚ ਅਨਾਜ ਮੰਡੀ ਇਲਾਕੇ ਵਿੱਚ ਦੁਬਾਰਾ ਅੱਗ ਲੱਗ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਮਾਰਤ ਦੀ ਚੌਥੀ ਮੰਜ਼ਿਲ ‘ਚ ਲੱਗੀ ਹੈ। ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਮੌਕੇ ‘ਤੇ ਮੌਜ਼ੂਦ ਹਨ ਜੋ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇੱਥੇ ਹੀ ਐਤਵਾਰ ਤੜਕੇ ਅੱਗ ਲੱਗੀ ਸੀ ਜਿਸ ‘ਚ 43 ਲੋਕਾਂ ਦੀ ਮੌਤ ਹੋ ਗਈ ਸੀ। ਉਥੇ ਹੀ 50 ਤੋਂ ਜ਼ਿਆਦਾ ਲੋਕ ਜਖ਼ਮੀ ਹੋ ਗਏ ਸਨ।
Read also …SSP ਹੋਵੇ ਤਾਂ ਇਹੋ ਜਿਹਾ, ਲੋਕਾਂ ਲਈ ਖ਼ੁਦ ਸੜਕ ‘ਤੇ ਉਤਰਿਆ, ਸਬਕ ਲੈਣ ਵੱਡੇ ਅਫਸਰ!
ਇੱਕ ਕਮਰੇ ‘ਚ ਰਹਿੰਦੇ ਸੀ 10 – 15 ਲੋਕ
ਇਮਾਰਤ ‘ਚ ਕੰਮ ਕਰਨ ਵਾਲੇ ਜ਼ਿਆਦਾਤਰ ਮਜ਼ਦੂਰ ਰਾਤ ਨੂੰ ਇੱਥੇ ਸੌਂ ਜਾਂਦੇ ਸਨ। ਇੱਕ – ਇੱਕ ਕਮਰੇ ਵਿੱਚ 10 – 15 ਲੋਕ ਰਿਹਾ ਕਰਦੇ ਸਨ। ਦਿਨਭਰ ਕੰਮ ਕਰਨ ਤੋਂ ਬਾਅਦ ਉਹ ਥੱਕ ਕੇ ਜਿੱਥੇ ਜਗ੍ਹਾ ਮਿਲਦੀ ਉਥੇ ਹੀ ਸੌਂ ਜਾਂਦੇ ਸਨ। ਰੋਜ਼ੀ – ਰੋਟੀ ਕਮਾਉਣ ਲਈ ਰਾਜਧਾਨੀ ਦਿੱਲੀ ਆਏ ਇਹ ਲੋਕ ਸੰਕਰੀ ਗਲੀ ‘ਚ ਮੌਜੂਦ ਮਕਾਨ ਜਿਸਦੀ ਹਾਲਤ ਬੇਹੱਦ ਖ਼ਰਾਬ ਉਸ ਵਿੱਚ ਆਪਣਾ ਦਿਨ ਗੁਜਾਰ ਰਹੇ ਸਨ।
Read also …ਪੰਜਾਬ ਦੇ ਮੰਤਰੀਆਂ ਦੇ ਮਾੜੇ ਦਿਨ ! ਸਾਹਮਣੇ ਬਿਠਾ ਕੇ ਸੁਣਾਈ ਰਿਕਾਰਡਿੰਗ, ਪਾਈਆਂ ਲਾਹਨਤਾਂ
ਰਿਹਾਇਸ਼ੀ ਇਲਾਕੇ ‘ਚ ਚੱਲ ਰਹੀ ਸੀ ਗ਼ੈਰਕਾਨੂੰਨੀ ਫੈਕਟਰੀ
ਰਿਹਾਇਸ਼ੀ ਇਲਾਕੇ ਵਿੱਚ ਇਹ ਫੈਕਟਰੀ ਗ਼ੈਰਕਾਨੂੰਨੀ ਤਰੀਕੇ ਨਾਲੋਂ ਚੱਲ ਰਹੀ ਸੀ।ਅੱਗ ਬੁਝਾਉਣ ਲਈ ਮੌਕੇ ‘ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
Read also …ਹੁਣ DSP ਨੇ ਮੰਤਰੀ ਦੀ ਬਣਾਈ ਰੇਲ੍ਹ, ਕਹਿੰਦਾ, ‘ਕੁੱਤੇ, ਪਿੱਲੇ ਭੌਂਕ ਰਹੇ ਨੇ’
ਬਿਹਾਰ ਦੇ ਸਨ ਜ਼ਿਆਦਾਤਰ ਮਜ਼ਦੂਰ
ਇਮਾਰਤ ਦੇ ਅੰਦਰ ਲੱਗੀ ਅੱਗ ਦੇ ਕਾਰਨ ਆਪਣੀ ਜਾਨ ਗਵਾਉਣੇ ਵਾਲੇ ਜ਼ਿਆਦਾਤਰ ਮਜ਼ਦੂਰ ਬਿਹਾਰ ਦੇ ਦਰਭੰਗਾ, ਮਧੁਬਨੀ, ਸਮਸਤੀਪੁਰ ਅਤੇ ਮਜ਼ੱਫਰਪੁਰ ਦੇ ਰਹਿਣ ਵਾਲੇ ਸਨ। ਹਾਲਾਂਕਿ ਲਾਸ਼ਾਂ ਨੂੰ ਲੈ ਕੇ ਜ਼ਿ਼ਆਦਾ ਜਾਣਕਾਰੀ ਉਪਲੱਬਧ ਨਹੀਂ ਹੈ।
Read also …ਕਾਂਗਰਸੀਆਂ ਦੀ ਸ਼ਰਮਨਾਕ ਕਰਤੂਤ, ਸ਼ਰੇਆਮ ਕੀਤਾ ਆਹ ਕੰਮ, ਪੁਲਿਸ ਦੀ ਵੀ ਨਹੀਂ ਕੀਤੀ ਪ੍ਰਵਾਹ
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.