Breaking NewsD5 specialIndiaNewsPolitics

ਉਨਾਵ ਕਾਂਡ ‘ਤੇ ਸਿਆਸਤ, ਵਿਧਾਨਸਭਾ ਦੇ ਬਾਹਰ ਅਖਿਲੇਸ਼ ਯਾਦਵ ਦਾ ਧਰਨਾ

ਨਵੀਂ ਦਿੱਲੀ : ਉਨਾਵ ਰੇਪ ਪੀੜਿਤਾ ਦੀ ਸੜਣ ਨਾਲ ਮੌਤ ਹੋਣ ਤੋਂ ਬਾਅਦ ਐੇਸਪੀ ਪ੍ਰਧਾਨ ਅਖਿਲੇਸ਼ ਯਾਦਵ 7 ਦਸੰਬਰ ਨੂੰ ਉੱਤਰ ਪ੍ਰਦੇਸ਼ ਵਿਧਾਨਸਭਾ ਦੇ ਬਾਹਰ ਧਰਨੇ ‘ਤੇ ਬੈਠ ਗਏ। ਇਸ ਮਾਮਲੇ ‘ਤੇ ਅਖਿਲੇਸ਼ ਨੇ ਕਿਹਾ, ਇਹ ਕਾਫ਼ੀ ਨਿੰਦਣਯੋਗ ਘਟਨਾ ਤੇ ਇਹ ਕਾਲ਼ਾ ਦਿਨ ਹੈ। ਬੀਜੇਪੀ ਸਰਕਾਰ ‘ਚ ਇਹ ਅਜਿਹੀ ਪਹਿਲੀ ਘਟਨਾ ਨਹੀਂ ਹੈ। ਸੀਐਮ ਨੇ ਕਿਹਾ ਸੀ ‘ਮੁਲਜਮਾਂ ਨੂੰ ਠੋਕ ਦਿੱਤਾ ਜਾਵੇਗਾ। ਉਹ ਇੱਕ ਧੀ ਦੀ ਜ਼ਿੰਦਗੀ ਨਹੀਂ ਬਚਾ ਸਕੇ।

ਹੈਦਰਾਬਾਦ ਤੋਂ ਬਾਅਦ ਉਨਾਵ ਬਲਾਤਕਾਰ ਕਾਂਡ ਦੇ ਦੋਸ਼ੀਆਂ ਨੂੰ ਮਿਲੇਗੀ ਮੌਤ ਦੀ ਸਜ਼ਾ ?

ਇਸ ਤੋਂ ਇਲਾਵਾ ਅਖਿਲੇਸ਼ ਨੇ ਕਿਹਾ, ਜਦੋਂ ਤੱਕ ਉੱਤਰ ਪ੍ਰਦੇਸ਼ ਦੇ ਮੁੱਖਮੰਤਰੀ , ਗ੍ਰਹਿ ਸਕੱਤਰ ਅਤੇ ਡੀਜੀਪੀ ਅਸਤੀਫਾ ਨਹੀਂ ਦਿੰਦੇ, ਨਿਆਂ ਨਹੀਂ ਹੋਵੇਗਾ। ਉਨਾਵ ਰੇਪ ਕੇਸ ਨੂੰ ਲੈ ਕੇ ਕੱਲ ਅਸੀ ਸੂਬੇ ਦੇ ਸਾਰੇ ਜ਼ਿਲਿਆਂ ਵਿੱਚ ਸੋਗ ਸਭਾ ਕਰਾਂਗੇ।

ਬੀਐੇਸਪੀ ਚੀਫ ਮਾਇਆਵਤੀ ਨੇ ਕਿਹਾ ਇਸ ਤਰ੍ਹਾਂ ਦੀ ਦਰਦਨਾਕ ਘਟਨਾਵਾਂ ਨੂੰ ਯੂਪੀ ਸਹਿਤ ਪੂਰੇ ਦੇਸ਼ਭਰ ਵਿੱਚ ਰੋਕਣ ਲਈ ਰਾਜ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਵਿੱਚ ਕਨੂੰਨ ਦਾ ਖੌਫ ਪੈਦਾ ਕਰਨ ਅਤੇ ਕੇਂਦਰ ਵੀ ਅਜਿਹੀਆਂ ਘਟਨਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਦੋਸ਼ੀਆਂ ਨੂੰ ਨਿਰਧਾਰਤ ਸਮੇਂ ਦੇ ਅੰਦਰ ਹੀ ਫ਼ਾਂਸੀ ਦੀ ਸਖ਼ਤ ਸਜ਼ਾ ਦਿਵਾਉਣ ਦਾ ਕਨੂੰਨ ਜ਼ਰੂਰ ਬਣਾਏ।

ਦੇਖੋ ਕਿਉਂ ਔਰਤਾਂ ਨੇ ਕੈਪਟਨ ਤੋਂ, ਸਮਾਰਟ ਫ਼ੋਨ ਦੀ ਥਾਂ ਮੰਗਿਆ ‘ਪਿਸਤੌਲ’

ਪੁਲਿਸ ਨੇ ਦੱਸਿਆ ਸੀ ਕਿ ਰੇਪ ਪੀੜਿਤਾ ਜਦੋਂ ਕੋਰਟ ਜਾ ਰਹੀ ਸੀ, ਉਦੋਂ ਰੇਪ ਦੇ ਦੋ ਦੋਸ਼ੀਆਂ ਸਮੇਤ 5 ਲੋਕਾਂ ਨੇ ਉਸਨੂੰ ਕਥਿਤ ਰੂਪ ਨਾਲ ਅੱਗ ਦੇ ਹਵਾਲੇ ਕਰ ਦਿੱਤਾ ਸੀ। ਇਸ ਸਮੇਂ ਪੀੜਿਤਾ ਕਰੀਬ 90 ਫੀਸਦੀ ਤੱਕ ਝੁਲਸ ਗਈ ਸੀ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button