D5 specialIndiaNewsPunjab

ਐੱਸ.ਜੀ.ਪੀ.ਸੀ. ਨੇ ਕੀਤਾ ਵੱਡਾ ਉਪਰਾਲਾ -ਸ਼੍ਰੀ ਹਰਮਿੰਦਰ ਸਾਹਿਬ ਨੂੰ ਕਰਨਾ ਪ੍ਰਦੂਸ਼ਣ ਮੁਕਤ

ਅੱਜ ਪੂਰੇ ਦੇਸ਼ ਵਿਚ ਪ੍ਰਦੂਸ਼ਣ ਇੱਕ ਬਹੁਤ ਵੱਡੀ ਸਮੱਸਿਆ ਬਣਿਆ ਹੋਇਆ ਹੈ | ਇਸਨੂੰ ਘੱਟ ਕਰਨ ਲਈ ਬਹੁਤ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ |ਪ੍ਰਦੂਸ਼ਣ ਦੀ ਸੱਮਸਿਆ ਨੂੰ ਘੱਟ ਕਰਨ ਲਈ ਸ਼੍ਰੀ ਹਰਮਿੰਦਰ ਸਾਹਿਬ ਵਿਖੇ ਐੱਸ.ਜੀ.ਪੀ.ਸੀ. ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ | ਸੰਗਤ ਇਸ ਉਪਰਾਲੇ ਤੋਂ ਕਾਫੀ ਖੁਸ਼ ਵੀ ਹੈ |harminder sahib 2ਐੱਸ.ਜੀ.ਪੀ.ਸੀ. ਵਲੋਂ ਸ਼੍ਰੀ ਹਰਮਿੰਦਰ ਸਾਹਿਬ ਲਈ ਵੱਖਰੇ 66 ਕੇਵੀ ਸਬ ਸਟੇਸ਼ਨ ਦੀ ਸ਼ੁਰੂਅਤ ਕਰ ਦਿੱਤੀ ਗਈ ਹੈ |ਸ਼੍ਰੀ ਹਰਮਿੰਦਰ ਸਾਹਿਬ ‘ਚ 24 ਘੰਟੇ ਬਿਜਲੀ ਦੀ ਸਪਲਾਈ ਲਈ ਲੋੜ ਪੈਣ ‘ਤੇ ਜਨਰੇਟਰਾਂ ਦੀ ਵਰਤੋਂ ਹੁੰਦੀ ਸੀ |ਜਿਸ ਨਾਲ ਬਹੁਤ ਮਾਤਰਾ ਵਿਚ ਪ੍ਰਦੂਸ਼ਣ ਹੁੰਦਾ ਹੈ |ਅਤੇ ਹੁਣ ਇਸ ਸੱਮਸਿਆ ਨੂੰ ਖ਼ਤਮ ਕਰਨ ਲਈ ਐੱਸ.ਜੀ.ਪੀ.ਸੀ. ਵਲੋਂ 14 ਕਰੋੜ ਦੀ ਲਾਗਤ ਨਾਲ ਸਬ ਸਟੇਸ਼ਨ ਸ਼ੁਰੂ ਕੀਤਾ ਗਿਆ ਹੈ |ਜਿਸ ਨਾਲ ਹਰਮਿੰਦਰ ਸਾਹਿਬ ‘ਚ 24 ਘੰਟੇ ਬਿਜਲੀ ਵੀ ਰਹੇਗੀ ਅਤੇ ਪ੍ਰਦੂਸ਼ਣ ਤੋਂ ਵੀ ਮੁਕਤੀ ਮਿਲਗੀ |
ਇਸ ਤੋਂ ਇਲਾਵਾ 24 ਘੰਟੇ ਹੀ ਲੰਗਰ ਚੱਲਣ ਕਰਕੇ ਲੱਕੜੀਆਂ ਬਲਦੀਆਂ ਰਹਿੰਦੀਆਂ ਸੀ |ਇਸ ਨੂੰ ਵੀ ਬੰਦ ਕਰਕੇ ਸਿੱਧੀ ਗੈਸ ਪਾਇਪ ਲਾਈਨ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ |

harminder 3ਇਸ ਤੋਂ ਪਹਿਲਾ ਵੀ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਕਾਫ਼ੀ ਉਪਰਾਲੇ ਕੀਤੇ ਗਏ ਸੀ |ਹਰਮਿੰਦਰ ਸਾਹਿਬ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਆਸ ਪਾਸ ਫੁੱਲ ਬੂਟੇ ਲਗਾਏ ਜਾ ਰਹੇ ਹਨ | ਅਤੇ ਪਲਾਸਟਿਕ ਦੀ ਵਰਤੋਂ ਵੀ ਬੰਦ ਕਰ ਦਿੱਤੀ ਗਈ ਹੈ |

Published by : Lovepreet kaur

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button