ਰਾਜਾ ਵੜਿੰਗ ਸਰੋਪਿਆਂ ਦੇ ਨਾਲ ਨਾਲ ਚੋਰੀ ਚੋਰੀ ਪਾਈ ਜਾਂਦਾ ਨੋਟਾਂ ਦੇ ਹਾਰ ? ਉਹ ਵੀ ਦੋ ਦੋ ਹਜ਼ਾਰ ਦੇ ਨੋਟ (ਵੀਡੀਓ)
ਬਠਿੰਡਾ : ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਆਪਣੇ ਚੋਣ ਪ੍ਰਚਾਰ ਦੌਰਾਨ ਹਰ ਦਿਨ ਕਿਸੇ ਨਵੇਂ ਵਿਵਾਦ ਵਿੱਚ ਫਸਦੇ ਨਜ਼ਰ ਆ ਰਹੇ ਹਨ। ਵੜਿੰਗ ਵਲੋਂ ਆਮ ਲੋਕਾਂ ਦੇ ਘਰਾਂ ‘ਚ ਜਾ ਕੇ ਪ੍ਰਚਾਰ ਕਰਨ ਦੀ ਵੱਡੀ ਗਈ ਮੁਹਿੰਮ ਉਨ੍ਹਾਂ ਲਈ ਹੀ ਸਿਰ ਦਰਦੀ ਦਾ ਕਾਰਨ ਬਣਦੀ ਨਜ਼ਰ ਆ ਰਹੀ ਹੈ। ਕੁਝ ਇਸੇ ਤਰ੍ਹਾਂ ਦਾ ਹੀ ਇੱਕ ਨਵਾਂ ਵਿਵਾਦ ਉਨ੍ਹਾਂ ਨਾਲ ਉਸ ਸਮੇਂ ਜੁੜ ਗਿਆ ਜਦੋਂ ਉਹ ਕੁਝ ਕਾਂਗਰਸੀ ਲੀਡਰਾਂ ਨਾਲ ਬੁਢਲਾਡਾ ਵਿਖੇ ਇੱਕ ਵਿਅਕਤੀ ਦੇ ਘਰ ਗਏ ਤਾਂ ਉਸ ਵਿਅਕਤੀ ਵਲੋਂ ਰਾਜਾ ਵੜਿੰਗ ‘ਤੇ ਪੰਜਾਹ ਹਜ਼ਾਰ ਰੁਪਏ ਦੇਣ ਦੇ ਇਲਜ਼ਾਮ ਲਗਾਏ ਗਏ।
Read Also ਬਠਿੰਡੇ ਤੋਂ ਚੋਣਾਂ ‘ਚ ਖੜ੍ਹ ਕੇ ਉੱਡੀ ਰਾਜਾ ਵੜਿੰਗ ਦੀ ਨੀਂਦ, ਰਾਤ ਨੂੰ ਇਕ ਵਜੇ ਹੋਇਆ LIVE (ਵੀਡੀਓ)
ਤੁਸੀਂ ਇਨ੍ਹਾਂ ਤਸਵੀਰਾਂ ਰਾਹੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਰਾਜਾ ਵੜਿੰਗ ਉਸ ਵਿਅਕਤੀ ਦੇ ਘਰ ‘ਚ ਦਾਖਲ ਹੁੰਦੇ ਹਨ ‘ਤੇ ਕੁਝ ਸਮੇਂ ਬਾਅਦ ਹੀ ਉਸ ਦੇ ਘਰੋਂ ਬਾਹਰ ਨਿਕਲ ਆਊਂਦੇ ਹਨ ਅਤੇ ਉਹ ਵਿਅਕਤੀ ਹੰਗਾਮਾਂ ਸ਼ੁਰੂ ਕਰ ਦਿੰਦਾ ਹੈ ਬਾਅਦ ‘ਚ ਉਥੇ ਕੀ ਕੁਝ ਵਾਪਰਿਆ ਹੈ। ਇਸ ਸਾਰੀ ਘਟਨਾ ਤੋਂ ਬਾਅਦ ਰਾਜਾ ਵੜਿੰਗ ਨੇ ਇਸ ਬਾਰੇ ਆਪਣੇ ਫੇਸਬੁੱਕ ਪੇਜ ‘ਤੇ ਰਾਤ ਸਮੇਂ ਹੀ ਲਾਇਵ ਹੋ ਕੇ ਸ਼ਪੱਸ਼ਟੀਕਰਨ ਦਿੰਦੇ ਹੋਏ ਉਸ ਵਿਅਕਤੀ ਦੇ ਖਿਲਾਫ ਸ਼ਿਕਾਇਤ ਦਰਜ਼ ਕਰਵਾਉਣ ਦੀ ਵੀ ਗੱਲ ਆਖੀ।
ਇਸ ਸਾਰੀ ਘਟਨਾ ਤੋਂ ਬਾਅਦ ਰਾਜਾ ਵੜਿੰਗ ਅਤੇ ਉਸ ਵਿਅਕਤੀ ਵਲੋਂ ਦਿੱਤੀ ਜਾ ਰਹੀ ਸਫਾਈ ‘ਚ ਕੀ ਸੱਚ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸ ਸਕਾ ਹੈ, ਪਰ ਰਾਜਾ ਵੜਿੰਗ ਨਾਲ ਚੋਣਾਂ ਦੌਰਾਨ ਹਰ ਰੋਜ਼ ਜੁੜ ਰਹੇ ਵਿਵਾਦਾਂ ਨੇ ਵਿਰੋਧੀਆਂ ਨੂੰ ਉਨ੍ਹਾਂ ਖਿਲਾਫ ਬੋਲਣ ਦਾ ਮੌਕਾ ਜ਼ਰੂਰ ਦੇ ਦਿੱਤਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.