NewsBreaking NewsIndia

IndiGo ਦੀ ਮਹਿਲਾ ਕਰਮਚਾਰੀ ਦੇ ਨਾਲ ਕਾਕਪਿਟ ‘ਚ ਪਾਇਲਟ ਨੇ ਕੀਤੀ ਛੇੜਛਾੜ

IndiGo ਦੀ ਇੱਕ ਮਹਿਲਾ ਕਰਮਚਾਰੀ ਨੇ ਸਾਥੀ ਪਾਇਲਟ ‘ਤੇ ਛੇੜਛਾੜ ਦਾ ਇਲਜ਼ਾਮ ਲਗਾਇਆ ਹੈ। ਪੀੜਤ ਔਰਤ ਨੇ ਇਸ ਦੀ ਸ਼ਿਕਾਇਤ ਦਿੱਲੀ ਪੁਲਿਸ ਕੋਲ ਕਰ ਉਸ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਘਟਨਾ 16 ਅਪਰੈਲ ਦੀ ਦੱਸੀ ਜਾ ਰਹੀ ਹੈ।

Read Also ਏਅਰ ਸਟ੍ਰਾਈਕ : ਪਾਕਿ ਨੇ ਭਾਰਤੀ ਪਾਇਲਟਾਂ ਦੇ ਖਿਲਾਫ਼ ਕਰਵਾਈ FIR, ਵਜ੍ਹਾ ਜਾਣ ਰਹਿ ਜਾਓਗੇ ਹੈਰਾਨ

ਪੀੜਿਤਾ ਦਾ ਇਲਜ਼ਾਮ ਹੈ ਕਿ ਸੀਨੀਅਰ ਪਾਇਲਟ ਨੇ ਪਹਿਲਾਂ ਉਸ ਨੂੰ ਗਰਮ ਪਾਣੀ ਲਿਆਉਣ ਲਈ ਕਿਹਾ ਤੇ ਜਦੋਂ ਉਹ ਪਾਣੀ ਲੈ ਕੇ ਗਈ ਤਾਂ ਸੈਲਫੀ ਦੇ ਬਹਾਨੇ ਉਸ ਨਾਲ ਜ਼ਿਣਸੀ ਸ਼ੋਸ਼ਣ ਕੀਤਾ ਗਿਆ। ਇਹ ਫਲਾਈਟ ਬੈਂਗਲੂਰ-ਅੰਮ੍ਰਿਤਸਰ-ਸ੍ਰੀਨਗਰ-ਦਿੱਲੀ ਦੀ ਉਡਾਣ ‘ਤੇ ਸੀ।

ਪੀੜਿਤਾ ਨੇ ਇਸ ਦੀ ਸ਼ਿਕਾਇਤ ਦਿੱਲੀ ਪੁਲਿਸ ਨੂੰ ਕੀਤੀ ਹੈ। ਕੰਪਨੀ ਇਸ ਸਬੰਧ ‘ਚ ਜਾਂਚ ਕਰਵਾ ਰਹੀ ਹੈ। ਪੀੜਤਾ ਦਾ ਕਹਿਣਾ ਹੈ ਕਿ ਜਦੋਂ ਉਹ ਅੰਮ੍ਰਿਤਸਰ ਉੱਤਰੀ ਤਾਂ ਪਾਇਲਟ ਨੇ ਉਸ ਦਾ ਫੋਨ ਨੰਬਰ ਵੀ ਮੰਗਿਆ। ਕੰਪਨੀ ਦੇ ਬੁਲਾਰੇ ਦਾ ਕਹਿਣਾ ਹੈ, “ਕੰਪਨੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਾਮਲੇ ਨੂੰ ਦੇਖ ਕੇ ਇਸ ‘ਚ ਜ਼ਰੂਰੀ ਕਾਰਵਾਈ ਕੀਤੀ ਜਾਵੇਗੀ।”

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button