NewsBreaking NewsIndiaSports

ਰਾਹੁਲ ਅਤੇ ਹਾਰਦਿਕ ਪਾਂਡਿਆ ‘ਤੇ ਲੱਗਿਆ ਲੱਖਾਂ ਰੁਪਏ ਦਾ ਜੁਰਮਾਨਾ

ਨਵੀਂ ਦਿੱਲੀ : ਬੀ. ਸੀ. ਸੀ. ਆਈ. ਲੋਕਪਾਲ ਡੀ. ਕੇ. ਨੇ ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਹਾਰਦਿਕ ਪਾਂਡਿਆ ਅਤੇ ਬੱਲੇਬਾਜ਼ ਕੇ. ਐੱਲ. ਰਾਹੁਲ ‘ਤੇ ਮਹਿਲਾਵਾਂ ‘ਤੇ ਇਤਰਾਜ਼ਯੋਗ ਟਿੱਪਣੀ ਮਾਮਲੇ ‘ਚ 20-20 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਲੋਕਪਾਲ ਨੇ ਇਹ ਵੀ ਤੈਅ ਕੀਤਾ ਹੈ ਕਿ ਇਸ ਜੁਰਮਾਨੇ ਵਿਚੋਂ 1-1 ਲੱਖ ਰੁਪਏ 10 ਸ਼ਹੀਦ ਫੌਜੀਆਂ ਦੇ ਪਰਿਵਾਰਾਂ ਨੂੰ ਦਿੱਤਾ ਜਾਵੇਗਾ ਅਤੇ ਬਾਕੀ 10-10 ਲੱਖ ਰੁਪਏ ਕ੍ਰਿਕਟ ਐਸੋਸੀਏਸ਼ਨ ਆਫ ਬਲਾਈਂਡ (ਸੀ. ਏ. ਬੀ.) ਨੂੰ ਦਿੱਤਾ ਜਾਵੇਗਾ।

Read Also ਹਾਰਦਿਕ ਪਟੇਲ ਨੇ ਸੰਨੀ ਲਿਓਨੀ ਨੂੰ ਲੈ ਕੇ ਕਹਿ ਦਿੱਤੀ ਅਜਿਹੀ ਗੱਲ, ਬਣ ਗਈ ਚਰਚਾ ਦਾ ਵਿਸ਼ਾ

ਸਾਬਕਾ ਸੁਪਰੀਮ ਕੋਰਟ ਜੱਜ ਨੇ ਕਿਹਾ ਕਿ ਜੇਕਰ ਦੋਵੇਂ 4 ਹਫਤਿਆਂ ਦੇ ਅੰਦਰ ਜੁਰਮਾਨਾ ਜਮਾ ਨਹੀਂ ਕਰਾਉਂਦੇ ਤਾਂ ਬੀ. ਸੀ. ਸੀ. ਆਈ. ਉਨ੍ਹਾਂ ਦੀ ਮੈਚ ਫੀਸ ਵਿਚੋਂ ਇਸ ਜੁਰਮਾਨੇ ਨੂੰ ਵਸੂਲ ਕਰੇਗੀ। ਲੋਕਪਾਲ ਨੇ ਇਹ ਵੀ ਕਿਹਾ ਕਿ ਖਿਡਾਰੀ ਪਹਿਲਾਂ ਹੀ 30 ਲੱਖ ਰੁਪਏ ਦੀ ਕਮਾਈ ਤੋਂ ਖੁੰਝ ਗਏ ਹਨ ਕਿਉਂਕਿ ਕਿ ਉਨ੍ਹਾਂ ਨੂੰ ਆਸਟਰੇਲੀਆ ਦੌਰੇ ਤੋਂ ਵਾਪਸ ਭੇਜ ਦਿੱਤਾ ਗਿਆ ਸੀ। ਜਸਟਿਸ ਡੀ. ਕੇ. ਜੈਨ (ਲੋਕਪਾਲ) ਨੇ ਇਹ ਵੀ ਯਾਦ ਕਰਾਇਆ ਕਿ ਕ੍ਰਿਕਟਰ ਦੇਸ਼ ਲਈ ਰੋਲ ਮਾਡਲ ਹੁੰਦੇ ਹਨ ਅਤੇ ਉਨ੍ਹਾਂ ਨੂੰ ਹਰ ਕੰਮ ਸਹੀ ਕਰਨਾ ਚਾਹੀਦਾ ਹੈ।

ਦੱਸ ਦਈਏ ਕਿ ਇਕ ਟੀਵੀ ਸ਼ੋਅ ‘ਕਾਫੀ ਵਿਦ ਕਰਨ ਦੌਰਾਨ ਹਾਰਦਿਕ ਪਾਂਡਿਆ ਅਤੇ ਲੋਕੇਸ਼ ਰਾਹੁਲ ਨੇ ਮਹਿਲਾਵਾਂ ‘ਤੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਜਿਸ ਤੋਂ ਬਾਅਦ ਕੇ. ਐੱਲ. ਰਾਹੁਲ ਨੂੰ ਆਸਟਰੇਲੀਆ ਦੌਰੇ ਤੋਂ ਵਾਪਸ ਭੇਜ ਦਿੱਤਾ ਗਿਆ ਸੀ ਅਤੇ ਦੋਵਾਂ ਖਿਡਾਰੀਆਂ ‘ਤੇ ਅਸਥਾਈ ਤੌਰ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਬਾਅਦ ਵਿਚ ਇਸ ਮਾਮਲੇ ਦੀ ਜਾਂਚ ਕਰ ਰਹੀ ਬੀ. ਸੀ. ਸੀ. ਆਈ. ਦੀ ਕਮੇਟੀ ਨੇ ਦੋਵਾਂ ਤੋਂ ਮਾਮਲੇ ਦੀ ਜਾਂਚ ਤੱਕ ਕ੍ਰਿਕਟ ਖੇਡਂਣ ਦੀ ਇਜਾਜ਼ਤ ਦੇ ਦਿੱਤੀ ਸੀ ਅਤੇ ਮਾਮਲਾ ਸੁਪਰੀਮ ਕੋਰਟ ਵੱਲੋਂ ਨਿਯੁਕਤ ਬੀ. ਸੀ. ਸੀ. ਆਈ. ਲੋਕਪਾਲ ਕੋਲ ਦਿੱਤਾ ਗਿਆ। ਕੁਝ ਦਿਨ ਪਹਿਲਾਂ ਰਾਹੁਲ ਅਤੇ ਹਾਰਦਿਕ ਪਾਂਡਿਆ ਲੋਕਪਾਲ ਕੋਲ ਪੇਸ਼ ਹੋਏ ਅਤੇ ਉਨ੍ਹਾਂ ਨੇ ਆਪਣਾ ਪੱਖ ਰੱਖਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button