NewsBreaking NewsInternational

99 ਸਾਲ ਤੱਕ ਜ਼ਿੰਦਾ ਰਹੀ ਰੋਜ਼ ਮੈਰੀ ਬੈਂਟਲੀ ਦੀ ਮੌਤ ਤੋਂ ਬਾਅਦ ਲੱਗਿਆ ਪਤਾ ਕਿ ਸਾਰੇ ਅੰਗ ਸੀ ਗ਼ਲਤ ਜਗ੍ਹਾ ‘ਤੇ

ਨਵੀਂ ਦਿੱਲੀ : ਅੱਜ ਅਸੀ ਤੁਹਾਨੂੰ ਇੱਕ ਅਜਿਹੀ ਮਹਿਲਾ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਸਦੇ ਬਾਰੇ ਜਾਣਕੇ ਤੁਸੀ ਹੈਰਾਨ ਹੋ ਜਾਓਗੇ। ਦਰਅਸਲ ਇਸ ਮਹਿਲਾ ਦੇ ਜੀਵਨ ਵਿੱਚ ਹੋਇਆ ਹੀ ਕੁੱਝ ਅਜਿਹਾ ਹੈ। ਪੋਲੈਂਡ ਦੀ ਰਹਿਣ ਵਾਲੀ ਇਸ ਮਹਿਲਾ ਦਾ ਨਾਂ ਰੋਜ਼ ਮੈਰੀ ਬੈਂਟਲੀ ਹੈ ਤੇ ਉਸਦੇ ਪੰਜ ਬੱਚੇ ਹਨ। ਉਨ੍ਹਾਂ ਨੂੰ ਤੈਰਾਕੀ ਦਾ ਬੜਾ ਸ਼ੌਕ ਸੀ।

Read Also ਰੂਸ ‘ਚ 17 ਡਿਗਰੀ ਤਾਪਮਾਨ ਦੇ ਵਿੱਚ ਮਲਬੇ ਤੋਂ ਜ਼ਿੰਦਾ ਮਿਲਿਆ 11 ਮਹੀਨੇ ਦਾ ਬੱਚਾ

ਬੈਂਟਲੀ ਦੇ ਮਰਨ ਪਿੱਛੋਂ ਮੈਡੀਕਲ ਵਿਦਿਆਰਥੀਆਂ ਨੇ ਵੇਖਿਆ ਕਿ ਬੈਂਟਲੀ ਦੇ ਸਰੀਰ ਦੇ ਅੰਦਰੂਨੀ ਅੰਗ, ਇੱਥੋਂ ਤੱਕ ਕਿ ਉਨ੍ਹਾਂ ਦਾ ਦਿਲ ਵੀ ਗ਼ਲਤ ਥਾਂ ‘ਤੇ ਸੀ। ਬੈਂਟਲੀ ਦੀ ਇਹ ਵਿਲੱਖਣ ਹਾਲਤ ਸੀ। ਇਸ ਬਿਮਾਰੀ ਬਾਰੇ ਹਾਲ ਹੀ ਵਿੱਚ ਇੱਕ ਕਾਨਫਰੰਸ ਵਿੱਚ ਦੱਸਿਆ ਗਿਆ ਹੈ।
ਆਰੇਗਨ ਹੈਲਥ ਐਂਡ ਸਾਇੰਸ ਯੂਨੀਵਰਸਿਟੀ ਮੁਤਾਬਕ ਲਿਵੋਕਾਰਡੀਆ ਦੇ ਨਾਲ ਸਾਈਟਸ ਇਨਵਰਸਿਸ ਨਾਂ ਦੀ ਸਥਿਤੀ ਵਾਲੇ ਇਨਸਾਨਾਂ ਵਿੱਚ ਦਿਲ ਦੇ ਜਾਨਲੇਵਾ ਰੋਗ ਤੇ ਹੋਰ ਨੁਕਸ ਹੁੰਦੇ ਹਨ।

9ce06910 8f2d 4f91 b921 bfafa4c10d15 1554890640

ਪੋਲੈਂਡ ਯੂਨੀਵਰਿਸਟੀ ਦੇ ਖੋਜੀ ਕੈਮਰਨ ਵਾਕਰ ਨੇ ਦੱਸਿਆ ਕਿ ਖੋਜ ਦੌਰਾਨ ਜਦੋਂ ਰੋਜ਼ ਦੇ ਦਿਲ ਦੀ ਜਾਂਚ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਰੋਜ਼ ਦੀਆਂ ਖੂਨ ਦੀਆਂ ਨਾੜੀਆਂ ਵਿਲੱਖਣ ਹਨ। ਉਨ੍ਹਾਂ ਦੇ ਸਰੀਰ ਦਾ ਹਰ ਅੰਗ ਆਪਣੀ ਥਾਂ ‘ਤੇ ਨਹੀਂ ਸੀ, ਬਲਕਿ ਕਿਸੇ ਹੋਰ ਥਾਂ ਸੀ।

f6e657c3b4c53bdca7213c64b730b586ਇਸ ਦੇ ਬਾਅਦ ਵਾਕਰ ਦੀ ਟੀਮ ਨੂੰ ਇਸ ਮਾਮਲੇ ਨੂੰ ਸਮਝਣ ਦੀ ਉਤਸੁਕਤਾ ਹੋਈ। ਇਹ ਮਾਮਲਾ ਆਪਣੇ ਆਪ ਵਿੱਚ ਮੈਡੀਕਲ ਮਿਸਟਰੀ ਸੀ। ਖੋਜੀਆਂ ਦੀ ਮੰਨੀਏ ਤਾਂ 22 ਹਜ਼ਾਰ ਲੋਕਾਂ ਵਿੱਚ ਕਿਸੇ ਇੱਕ ਨੂੰ ਇਹ ਸਮੱਸਿਆ ਹੁੰਦੀ ਹੀ ਹੈ। ਰੋਜ਼ ਨੇ ਰੱਜ ਕੇ ਜ਼ਿੰਦਗੀ ਜਿਊਂਈ ਪਰ ਉਨ੍ਹਾਂ ਨੂੰ ਸਿਰਫ ਆਰਥਰਾਈਟਿਸ ਦੀ ਹੀ ਸਮੱਸਿਆ ਸੀ।

index 3

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button