ਸ਼ਿਮਲਾ ‘ਚ ਗਰਮੀ ਦੀ ਦਸਤਕ, ਪਾਰਾ ਪਹੁੰਚਿਆ 24 ਡਿਗਰੀ ਤੋਂ ਪਾਰ
ਸ਼ਿਮਲਾ : ਪਿਛਲੇ ਕਈ ਮਹੀਨਿਆਂ ਤੋਂ ਬਾਰਸ਼ ਤੇ ਬਰਫਬਾਰੀ ਨਾਲ ਜੂਝ ਰਹੇ ਹਿਮਾਚਲ ਪ੍ਰੇਦਸ਼ ‘ਚ ਹੁਣ ਅਪਰੈਲ ਦੀ ਸ਼ੁਰੂਆਤ ਹੁੰਦਿਆਂ ਹੀ ਗਰਮੀ ਨੇ ਦਸਤਕ ਦੇ ਦਿੱਤੀ ਹੈ। ਗਰਮੀ ਸ਼ੁਰੂ ਹੁੰਦਿਆਂ ਹੀ ਸ਼ਿਮਲਾ ‘ਚ ਲੋਕ ਪ੍ਰੇਸ਼ਾਨ ਹੁੰਦੇ ਨਜ਼ਰ ਆ ਰਹੇ ਹਨ। ਦੁਪਹਿਰ ਨੂੰ ਲੋਕਾਂ ਨੂੰ ਹੁਣ ਤੋਂ ਹੀ ਦਰਖਤਾਂ ਹੇਠ ਤੇ ਛਤਰੀ ਨਾਲ ਘੁੰਮਦੇ ਦੇਖਿਆ ਜਾ ਸਕਦਾ ਹੈ।
Read Also ਮੌਸਮ ਵਿਭਾਗ ਦਾ ਅਲਰਟ : ਭਾਰੀ ਮੀਂਹ ਦੇ ਨਾਲ ਬੱਦਲ ਫਟਣ ਦੀ ਚਿਤਾਵਨੀ
ਸਰਦੀ ਤੋਂ ਬਾਅਦ ਪਹਾੜ ਤਪਣ ਲੱਗੇ ਹਨ। ਸ਼ਿਮਲਾ ਦਾ ਤਾਪਮਾਨ 24 ਡਿਗਰੀ ਸੈਲਸੀਅਸ ਤੋਂ ਪਾਰ ਪਹੁੰਚ ਗਿਆ ਹੈ। ਐਤਵਾਰ ਨੂੰ ਸ਼ਿਮਲਾ ਦਿਨ ਦੇ ਸਮੇਂ ਕਾਫੀ ਗਰਮ ਰਿਹਾ। ਇੱਥੇ ਦਾ ਘੱਟੋ-ਘੱਟ ਤਾਪਮਾਨ 11.7 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ ਹੈ।
ਮੌਸਮ ਕੇਂਦਰ ਸ਼ਿਮਲਾ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਦਾ ਕਹਿਣਾ ਹੈ ਕਿ ਤਾਪਮਾਨ ਲਗਾਤਾਰ ਵਧ ਰਿਹਾ ਹੈ। ਅਪਰੈਲ ‘ਚ ਤਾਪਮਾਨ ‘ਚ ਹੋਰ ਵੀ ਵਾਧਾ ਹੋਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.