ਵਾਹ ਨੀਂ ਕੈਪਟਨ ਸਰਕਾਰੇ ਤੂੰ 2-2 ਰੁਪਏ ਦਾ ਕਰਜ਼ਾ ਉਤਾਰੇ (ਵੀਡੀਓ)
ਮੋਰਿੰਡਾ :ਖਬਰ ਕਰਜ਼ ਮਾਫੀ ਨਾਲ ਜੁੜੀ ਹੈ.ਜਿਥੇ ਕੈਪਟਨ ਸਰਕਾਰ ਨੇ ਇਕ ਕਿਸਾਨ ਨਾਲ ਕਰਜ਼ਾ ਮਾਫੀ ਦੇ ਨਾਂ ਤੇ ਕੋਝਾ ਮਜ਼ਾਕ ਕੀਤਾ। ਕਿਸਾਨ ਨਗਿੰਦਰ ਸਿੰਘ ਮੁਤਾਬਿਕ ਸਰਕਾਰ ਨੇ ਉਸ ਦਾ ਤਿੰਨ ਪਹਿਲਾਂ ਸਿਰਫ 2 ਰੁਪਏ ਕਰਜ਼ਾ ਮਾਫ ਕੀਤਾ ਸੀ। ਜਿਸ ਦਾ ਕਰਜ਼ਾ ਕਰੀਬ 2 ਲੱਖ ਰੁਪਏ ਹੈ। ਕਿਸਾਨ ਨੇ ਦੱਸਿਆ ਕਿ ਉਹ ਸਰਕਾਰੀ ਦਫਤਰਾਂ ਦੇ ਚੱਕਰ ਵੀ ਲਗਾ ਹਟ ਗਿਆ ਪਰ ਕਿਸੇ ਨੇ ਕੋਈ ਰਾਹ ਨਹੀਂ ਦਿੱਤਾ। ਇਸ ਮੌਕੇ ਆਮ ਆਦਮੀ ਪਾਰਟੀ ਨੇ ਵੀ ਕੈਪਟਨ ਸਰਕਾਰ ਨੂੰ ਘੇਰਿਆ।
Read Also ਕੈਪਟਨ ਨੂੰ ਇਕ ਵਾਰ ਫੇਰ ਯਾਦ ਆਇਆ ਗੁਟਕਾ ਸਾਹਿਬ, ਫੇਰ ਕਿਹਾ ਬਾਦਲਾਂ ਨੂੰ ਹੁਣ ਕਰੂੰਗਾ ਅੰਦਰ!
ਦੂਜੇ ਪਾਸੇ ਤਹਿਸੀਲਦਾਰ ਨੇ ਕਿਸਾਨ ਨੂੰ ਉਸ ਦੀ ਮੁਸ਼ਕਿਲ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕਈ ਕਿਸਾਨਾਂ ਨਾਲ ਕਰਜ਼ੇ ਨੂੰ ਲੈ ਕੇ ਕੋਝਾ ਮਜ਼ਾਕ ਹੋ ਚੁੱਕਿਆ ਹੈ ਪਰ ਹੁਣ ਇਸ ਕਿਸਾਨ ਨਾਲ ਹੋਏ ਮਜ਼ਾਕ ‘ਚ ਸਰਕਾਰ ਦੀ ਜਾਂ ਪ੍ਰਸ਼ਾਸਨ ਦੀ ਨਿਲਾਇਕੀ ਹੈ। ਇਹ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.