Breaking NewsD5 specialIndiaInternationalNewsPoliticsPunjab

ਦੁਬਈ ਦੀਆਂ ਜੇਲ੍ਹਾਂ ਨੇ ਜਿਉਂਦਾ ਮੋੜਿਆ ਪੰਜਾਬੀ, ਮਾਂ ਦੀਆਂ ਅੱਖਾਂ ਨੂੰ ਵੀ ਨਹੀਂ ਆਇਆ ਯਕੀਨ (ਵੀਡੀਓ)

ਗੁਰਦਾਸਪੁਰ : ਸਮਾਂ ਅਜਿਹਾ ਜਿਸ ‘ਚ ਹਰ ਕੋਈ ਅਮੀਰ ਹੋਣ ਦੇ ਸੁਪਨੇ ਦੇਖਦਾ ਹੁਣ ਅਮੀਰ ਹੋਣ ਦੇ ਸੁਪਨੇ ਵੀ ਸ਼ਾਰਟਕਟ ਚ ਦੇਖੇ ਜਾਂਦੇ ਨੇ ਤਾਂ ਜੋ ਜਲਦੀ ਤੋਂ ਜਲਦੀ ਪੈਸਾ ਕਮਾਇਆ ਜਾ ਸਕੇ। ਪੈਸੇ ਦਾ ਲਾਲਚ ਹੈ ਹੀ ਅਜਿਹਾ ਪਰ ਕਹਿੰਦੇ ਨੇ ਨਾ ਇਨਾਂ ਸ਼ਾਰਟਕਟ ਦਾ ਅੰਤ ਮਾੜਾ ਹੀ ਹੁੰਦਾ। ਇਹ ਤਸਵੀਰਾਂ ਬਿਆਨ ਕੁਝ ਅਜਿਹਾ ਹੀ ਕਰ ਰਹੀਆਂ ਨੇ, ਮੌਤ ਤੇ ਮੂੰਹ ਚੋਂ ਵਾਪਸ ਆਇਆ ਨੌਜਵਾਨ ਬਲਜੀਤ ਸਿੰਘ ਹੈ। ਜਿਸ ਦੀ ਮਾਂ ਦੀਆਂ ਅੱਖਾਂ ਚ ਹੰਝੂਆਂ ਦਾ ਦਰਿਆ ਵਗ ਰਿਹਾ ਪਰ ਹੰਝੂ ਖੁਸ਼ੀ ਦੇ ਹਨ। ਇਹ ਮਾਂ ਆਪਣੇ ਪੁਤਰ ਨੂੰ ਕਰੀਬ 2 ਸਾਲ ਬਾਅਦ ਮਿਲ ਰਹੀ ਹੈ ਦਰਅਸਲ ਬਲਜੀਤ ਸਿੰਘ ਨਾਂ ਦਾ ਇਹ ਨੌਜਵਾਨ ਰੋਜ਼ੀ ਰੋਟੀ ਕਮਾਉਣ ਲਈ ਦੁਬਈ ਵਰਗੇ ਦੇਸ਼ ਚ ਗਿਆ ਸੀ ਜਿਥੇ ਕੁਝ ਕਾਰਨਾਂ ਕਰਕੇ ਦੁਬਈ ਪੁਲਸ ਨੇ ਇਸ ਤੇ ਕਾਨੂੰਨੀ ਕਾਰਵਾਈ ਕਰਨ ਤੋਂ ਬਾਅਦ ਜੇਲ ਚ ਬੰਦ ਕਰ ਦਿੱਤਾ।

Read Also ਦੁਬਈ ਵਿੱਚ ਗੁਲਾਮਾਂ ਵਾਲਾ ਸਲੂਕ ਭੋਗਣ ਵਾਲੀ ਮੁਟਿਆਰ ਵਾਪਸ ਵਤਨ ਪੁੱਜੀ ।

ਜਿਸ ਨੂੰ ਪਹਿਲ ਚੈਰੀਟੇਬਲ ਟਰਸਟ ਨੇ 2 ਸਾਲ ਦੀ ਕਾਨੂੰਨੀ ਲੜਾਈ ਲੜਨ ਤੋਂ ਬਾਅਦ ਘਰ ਵਾਪਸ ਲੈ ਆਂਦਾ ਹੈ। ਜਿਸ ਤੋਂ ਬਾਅਦ ਬਲਜੀਤ ਸਿੰਘ ਤੇ ਉਸ ਦੇ ਰਿਸ਼ਤੇਦਾਰਾਂ ਨੇ ਟਰਸਟ ਦੇ ਚੇਅਰਮੈਨ ਜੋਗਿੰਦਰ ਸਿੰਘ ਸਲਾਰੀਆ ਦਾ ਧੰਨਵਾਦ ਕੀਤਾ। ਪਹਿਲ ਚੈਰੀਟੇਬਲ ਟਰਸਟ ਦੇ ਚੇਅਰਮੈਨ ਜੋਗਿੰਦਰ ਸਿੰਘ ਸਲਾਰੀਆ ਨੇ ਦਸਿਆ ਕਿ 2 ਸਾਲ ਦੀ ਘੜੀ ਮੁਸ਼ਕਤ ਤੋਂ ਬਾਅਦ ਇਸ ਨੌਜਵਾਨ ਨੂੰ ਘਰ ਲੈ ਕੇ ਆਉਣ ਚ ਕਾਮਯਾਬ ਹੋਏ ਹਨ। ਬਲਜੀਤ ਸਿੰਘ ਦਾ ਆਪਣੀ ਮਾਂ ਕੋਲ ਆਪਣੇ ਪਰਿਵਾਰ ਕੋਲ ਵਾਪਸ ਆ ਗਿਆ ਪਰ ਬਲਜੀਤ ਸਿੰਘ ਵਰਗੇ ਹੋਰ ਕਈ ਸੈਂਕੜੇ ਨੌਜਵਾਨ ਦੁਬਈ ਵਰਗੇ ਦੇਸ਼ ‘ਚ ਆਪਣੀਆਂ ਗਲਤੀਆਂ ਕਾਰਨ ਜੇਲਾਂ ‘ਚ ਬੰਦ ਹਨ ਅਜਿਹੇ ਮਾਮਲੇ ਤੋਂ ਸਾਵਧਾਨ ਹੋਣ ਦੀ ਜ਼ਰੂਰਤ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button