Breaking NewsD5 specialNewsPunjab

ਜਿਸਨੂੰ ਆਪਣੀ ਡਰਾਈਵਰੀ ‘ਤੇ ਮਾਣ ਹੈ ਓ ਵੀਡਿਓ ਜ਼ਰੂਰ ਦੇਖਣ (ਵੀਡੀਓ)

ਲੁਧਿਆਣਾ : ਲੁਧਿਆਣਾ ‘ਚ ਇਕ ਅਜਿਹਾ ਹਾਦਸਾ ਵਾਪਰਿਆ ਜਿਸ ਦੀਆਂ ਤਸਵੀਰਾਂ ਦੇਖ ਤੁਹਾਡੇ ਵੀ ਰੌਂਗਟੇ ਖੜ੍ਹੇ ਹੋਣ ਜਾਣਗੇ। ਦਰਦਨਾਕ ਹਾਦਸੇ ਦੀਆਂ ਇਹ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ। ਤਸਵੀਰਾਂ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਸਾਰੇ ਲੋਕ ਆਪੋ ਆਪਣੇ ਵਾਹਨਾ ਉਪਰ ਜਾ ਰਹੇ ਹਨ। ਜਿਸ ਤੋਂ ਕੁੱਝ ਕੁ ਸਮੇਂ ਬਾਅਦ ਇੱਕ ਸਕੂਟੀ ਪਿੱਛੇ ਚਿੱਟੇ ਰੰਗ ਦੀ ਤੇਜ਼ ਰਫਤਾਰ ਕਾਰ ਆ ਰਹੀ ਹੈ ਤੇ ਉਸ ਦੇ ਸਾਹਮਣੇ ਹੀ ਦੂਜੇ ਰੋਡ ਤੋਂ ਇਕ ਮੋਟਰਸਾਇਕਲ ਸਵਾਰ ਆ ਰਿਹਾ ਹੈ। ਜਿਸ ਨੇ ਸਿੱਧੀ ਮੋਟਰਸਾਇਕਲ ਨੂੰ ਟੱਕਰ ਮਾਰ ਦਿੱਤੀ, ਟੱਕਰ ਇੰਨੀ ਜ਼ਬਰਦਸਤ ਸੀ ਕਿ ਨੌਜਵਾਨ 10 ਫੁੱਟ ਦੇ ਕਰੀਬ ਉਛਲਿਆ। ਸਿਰਫ ਇਨਾਂ ਹੀ ਨਹੀਂ ਉਛਲਣ ਤੋਂ ਬਾਅਦ ਨੌਜਵਾਨ ਗੱਡੀ ‘ਤੇ ਫਿਰ ਗਿਰਦਾ ਹੈ ਤਾਂ ਤੇਜ਼ ਰਫਤਾਰ ਗੱਡੀ ਨੌਜਵਾਨ ਨੂੰ ਚੁੱਕ ਕੇ ਹੇਠਾਂ ਮਾਰਦੀ ਹੈ ਜਿਸ ਨਾਲ ਵਿਅਕਤੀ ਜ਼ਖ਼ਮੀ ਹੋ ਗਿਆ।

Read Also ਹਾਦਸਾ ਵੇਖ ਕੇ ਕੰਬਣੀ ਛਿੜਦੀ ਐ, ਸਕੂਟੀ ਤੇ ਕਾਰ ਦੀ ਭਿਆਨਕ ਟੱਕਰ (ਵੀਡੀਓ)

ਪਰ ਇਥੇ ਵੱਡੀ ਗੱਲ ਤਾਂ ਦੇਖਣ ਨੂੰ ਇਹ ਮਿਲੀ ਕਿ ਲੋਕਾਂ ਮੁਤਾਬਕ ਕਰੀਬ ਡੇਢ ਘੰਟੇ ਤੱਕ ਐਂਬੂਲੈਂਸ ਦੀ ਉਡੀਕ ਕਰਦੇ ਰਹੇ ਪਰ ਐਂਬੂਲੈਂਸ ਨਾ ਪਹੁੰਚੀ। ਜਿਸ ਤੋਂ ਬਾਅਦ ਕਿਸੇਂ ਵਿਅਕਤੀ ਨੇ ਆਪਣੀ ਗੱਡੀ ਵਿੱਚ ਬਿੱਠਾ ਕੇ ਨੌਜਵਾਨ ਨੂੰ ਹਸਪਤਾਲ ਲਜਾਇਆ ਗਿਆ ਪਰ ਉਦੋਂ ਤੱਕ ਨੌਜਵਾਨ ਦੀ ਮੌਤ ਹੋ ਚੁੱਕੀ ਸੀ। ਉਧਰ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਕਾਰ ਚਾਲਕ ਮੌਕੇ ‘ਤੋਂ ਫਰਾਰ ਦੱਸਿਆ ਜਾ ਰਿਹਾ ਹੈ, ਜਿਸ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button