IG ਉਮਰਾਨੰਗਲ ਤੋਂ ਬਾਅਦ SIT ਦੇ ਨਿਸ਼ਾਨੇ ‘ਤੇ ਸਾਬਕਾ DGP Sumedh Saini ? (ਵੀਡੀਓ)
ਚੰਡੀਗੜ੍ਹ ‘ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰੈਸਕਾਨਫਰੰਸ ਕਰਕੇ ਖਦਸ਼ਾ ਜ਼ਾਹਰ ਕੀਤਾ ਹੈ। ਪੱਤਰਕਾਰਾਂ ਦੇ ਸਾਹਮਣੇ ਗੱਲਬਾਤ ਕਰਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਹ ਮੀਡੀਆ ਨੂੰ ਦੱਸਣਾ ਚਾਹੁੰਦੇ ਨੇ ਕਿ ਜਦ ਵੀ ਪੁਲਿਸ ਨੂੰ ਉਨ੍ਹਾਂ ਦੀ ਲੋੜ ਪਵੇਗੀ ਜਾਂ ਜਦ ਵੀ ਉਨ੍ਹਾਂ ਨੂੰ ਗ੍ਰਿਫ਼ਤਾਰ ਪੁਲਿਸ ਕਰਨਾ ਚਾਹੇਗੀ, ਉਹ ਖੁਦ ਹੀ ਪੁਲਸ ਸਾਹਮਣੇ ਪੇਸ਼ ਹੋ ਜਾਣਗੇ।
Read Also ਕਿਉਂ ਫਸਿਆ IG ਉਮਰਾਨੰਗਲ, SIT ਤੋਂ ਪਹਿਲਾਂ ਹੀ ਜਥੇਦਾਰ ਮੰਡ ਨੇ ਕੀਤਾ ਵੱਡਾ ਖੁਲਾਸਾ
ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਚਰਨਜੀਤ ਸ਼ਰਮਾ ਅਤੇ ਪਰਮਰਾਜ ਉਮਰਾਨੰਗਲ ਦੇ ਬਹਾਨੇ ਉਨ੍ਹਾਂ ਤੱਕ ਪਹੁੰਚਣਾ ਚਾਹੁੰਦੀ ਹੈ।ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਹ ਖੁਦ ਹੀ ਆਪਣੇ ਪਿੰਡ ਤੋਂ ਚੱਲ ਕੇ ਚੰਡੀਗੜ੍ਹ ਆ ਗਏ ਹਨ ਅਤੇ ਡੀਜੀਪੀ ਨੂੰ ਉਨ੍ਹਾਂ ਫੋਨ ਕੀਤਾ ਹੈ ਕਿ ਉਹ ਜਦੋਂ ਵੀ ਕਹਿਣਗੇ ਮੈਂ ਗ੍ਰਿਫਤਾਰੀ ਦੇਣ ਲਈ ਉਨ੍ਹਾਂ ਕੋਲ ਪਹੁੰਚ ਜਾਵਾਂਗਾ।ਕਹਿ ਸਕਦੇ ਆਂ ਕਿ ਕੈਪਟਨ ਅਮਰਿੰਦਰ ਸਿੰਘ ਦਾ ਇਹ ਕਹਿਣਾ ਕਿ ਜਲਦ ਹੀ ਨਵੇਂ ਖੁਲਾਸੇ ਹੋਣਗੇ ਤਾਂ ਕਿਹੜੇ ਨਵੇਂ ਖੁਲਾਸੇ ਹੁੰਦੇ ਆਂ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.