NewsBreaking NewsD5 specialPunjab

ਚੀਕਾਂ ਮਾਰਦੀ ਰਹੀ ਗੈਂਗਰੇਪ ਪੀੜਤਾ, ਫੋਨ ਕਾਲ ਦੀ ਪੂਰੀ ਆਡੀਓ ਵਾਇਰਲ (ਵੀਡੀਓ)

ਲੁਧਿਆਣਾ : ਲੁਧਿਆਣਾ ‘ਚ ਹੋਏ ਗੈਂਗਰੇਪ ਤੋਂ ਬਾਅਦ ਪੰਜਾਬ ਪੁਲਿਸ ਲਗਾਤਾਰ ਹੱਥ ਪੈਰ ਮਾਰ ਰਹੀ ਹੈ। ਪੁਲਿਸ ਦੀ ਪੜਤਾਲ ਦੇ ਦੌਰਾਨ ਸੋਸ਼ਲ ਮੀਡੀਆ ‘ਤੇ ਇਕ ਆਡੀਓ ਵਾਇਰਲ ਹੋ ਰਹੀ ਹੈ। ਜਿਸ ਬਾਰੇ ਕਿਹਾ ਜਾ ਰਿਹੈ ਕਿ ਇਹ ਆਡੀਓ ਗੈਂਗਰੇਪ ਪੀੜਤਾ ਨੂੰ ਅਗਵਾ ਕਰਕੇ ਫਿਰੌਤੀ ਮੰਗਣ ਦਾ ਹੈ। ਜਿਸ ਵਿੱਚ ਇਕ ਪਾਸੇ ਅਗਵਾਕਾਰ ਤੇ ਦੂਜੇ ਪਾਸੇ ਪੀੜਤਾਂ ਦਾ ਦੋਸਤ ਦੱਸਿਆ ਜਾ ਰਿਹਾ ਹੈ। ਜੋ ਫਿਰੌਤੀ ਦੀ ਰਕਮ ਦੇਣ ਲਈ ਅਗਵਾਕਾਰਾਂ ਤੱਕ ਪਹੁੰਚਿਆ, ਇਸ ਪੂਰੇ ਮਾਮਲੇ ‘ਤੇ ਡੀਆਈਜੀ ਰਣਬੀਰ ਸਿੰਘ ਖੱਟੜਾ ਦਾ ਕੀ ਕਹਿਣਾ ਹੈ ਅਤੇ ਢਿੱਲੀ ਕਾਰਵਾਈ ਕਰਨ ਵਾਲੇ ਪੁਲਿਸ ਅਧਿਕਾਰੀਆਂ ਦਾ ਕੀ ਬਣਿਆ।

Read Also ਜਗਰਾਓਂ ਗੈਂਗਰੇਪ ਦੀ ਨਵੀਂ ਵੀਡੀਓ, ਆਹ ਕੁਝ ਮਿਲਿਆ ਗੱਡੀ ‘ਚੋਂ, 12 ਮੁੰਡਿਆਂ ਨੇ ….(ਵੀਡੀਓ)

ਪੁਲਿਸ ਨੂੰ ਪੀੜਤਾਂ ਨੇ ਜਾਣਕਾਰੀ ਤਾਂ ਦਿੱਤੀ, ਪਰ ਸੁਸਤ ਚਾਲ ਨੇ ਮਸਲੇ ਨੂੰ ਹੋਰ ਵੀ ਗੰਭੀਰ ਬਣਾ ਦਿੱਤਾ। ਲਿਹਾਜ਼ਾ ਏਐਸਆਈ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ, ਫਿਰੌਤੀ ਵਾਲੇ ਮਸਲੇ ‘ਤੇ ਵੀ ਡੀਆਈਜੀ ਖੱਟੜਾ ਨੇ ਜਾਣਕਾਰੀ ਦਿੱਤੀ। ਗੈਂਗਰੇਪ ਦੀ ਇਸ ਘਟਨਾ ਨੇ ਜਿਥੇ ਇਨਸਾਨੀਅਤ ਦੇ ਮੂੰਹ ‘ਤੇ ਚਪੇੜ ਮਾਰੀ ਹੈ। ਉਥੇ ਹੀ ਪੁਲਿਸ ਦੇ ਪ੍ਰਬੰਧਾਂ ਦੀ ਵੀ ਪੋਲ ਖੋਲੀ ਹੈ ਕਿ ਕਿਸ ਤਰ੍ਹਾਂ ਬਲਾਤਕਾਰ ਦੇ ਮਾਮਲੇ ਨੂੰ ਅਣਗੋਲਿਆ ਕੀਤਾ ਗਿਆ, ਜਿਸ ਕਾਰਨ ਦੋਸ਼ੀ ਪੁਲਿਸ ਦੀ ਗ੍ਰਿਫਤ ਤੋਂ ਦੂਰ ਨਿਕਲ ਗਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button