Breaking NewsNewsSports

ਭਾਰਤ ਦੀ ਗੋਲਫਰ ਵਾਨੀ ਕਪੂਰ ਨੂੰ ਆਸਟ੍ਰੇਲੀਆਈ LPGA ਤੋਂ ਮਿਲਿਆ ਵਿਸ਼ੇਸ਼ ਇਨਾਮ

ਬਲਾਰਤ : ਵਾਨੀ ਕਪੂਰ ਆਸਟ੍ਰੇਲੀਆਈ ਮਹਿਲਾ ਪੀਜੀਏ ਟੂਰ ( ਐਲਪੀਜੀਏ ) ਦਾ ਕਾਰਡ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਗੋਲਫਰ ਬਣ ਗਈ ਹੈ। ਵਾਨੀ ਨੇ ਬਲਾਰਤ ਗੋਲਫ਼ ਕਲੱਬ ਵਿਚ ਖੇਡੇ ਗਏ ਪਹਿਲੇ ਕਵਾਲੀਫਾਇੰਗ ਟੂਰਨਾਮੈਂਟ ਵਿਚ 71, 78 ਅਤੇ 69 ਦਾ ਕਾਰਡ ਖੇਡਿਆ। ਉਹ ਦੋ ਓਵਰ 218 ਦੇ ਸਕੋਰ ਦੇ ਨਾਲ ਸੰਯੁਕਤ ਰੂਪ ਨਾਲ 12ਵੇਂ ਸਥਾਨ ‘ਤੇ ਰਹੀ।

Read Also ਬਿਨ੍ਹਾਂ ਮੁਕਾਬਲਾ ਖੇਡੇ ਸੁਸ਼ੀਲ ਬਣਿਆ ਚੈਂਪੀਅਨ

ਇਸ ਮੁਕਾਬਲੇ ਵਿਚ 81 ਖਿਡਾਰੀਆਂ ਨੇ ਭਾਗ ਲਿਆ ਸੀ ਜਿਸ ਵਿਚੋਂ ਸਿਖਰਲੇ 20 ਨੂੰ ਆਸਟ੍ਰੇਲੀਆਈ ਐਲਪੀਜੀਏ ਵਿਚ ਖੇਡਣ ਦਾ ਮੌਕਾ ਮਿਲੇਗਾ। ਕਵਾਲੀਫਾਇੰਗ ਮੁਕਾਬਲੇ ਵਿਚ ਭਾਗ ਲੈਣ ਵਾਲੀ ਹੋਰ ਭਾਰਤੀ ਖਿਡਾਰੀਆਂ ਵਿਚ ਉਪਦੇਸ਼ ਡਾਗਰ ਸੰਯੁਕਤ ਰੂਪ 30ਵੇਂ , ਸ਼ਰਧਾ ਮਦਾਨ ਸੰਯੁਕਤ 37ਵੇਂ ਅਤੇ ਰਿਧੀਮਾ ਦਿਲਾਵਰੀ ਸੰਯੁਕਤ ਰੂਪ ਨਾਲ 57ਵੇਂ ਸਥਾਨ ਉਤੇ ਰਹੀ। ਵਾਨੀ ਕਪੂਰ ਨੇ ਦੇਸ਼ ਦੇ ਨਾਂਅ ਉੱਚਾ ਕਰ ਦਿਤਾ ਹੈ ਜਿਸ ਨਾਲ ਹਰ ਕੋਈ ਦੇਸ਼ ਦੀ ਕੁੜੀ ਹੋਣ ਉਤੇ ਮਾਣ ਹਾਸਲ ਕਰ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button