NewsBreaking NewsEntertainment

ਯੋ ਯੋ ਹਨੀ ਸਿੰਘ ਨੇ ਪਹਿਲੀ ਵਾਰ ਸ਼ੇਅਰ ਕੀਤੀ ਆਪਣੀ ਪਤਨੀ ਦੇ ਨਾਲ ਤਸਵੀਰ

ਮੁੰਬਈ : ਪਾਪੁਲਰ ਸਿੰਗਰ ਅਤੇ ਰੈਪਰ ਯੋ ਯੋ ਹਨੀ ਸਿੰਘ ( Honey Singh ) ਨੇ ਆਪਣੀ ਅੱਠਵੀਂ ਵਰ੍ਹੇਗੰਢ ਤੇ ਪਤਨੀ ਸ਼ਾਲਿਨੀ ( Shalini Singh ) ਦੇ ਨਾਲ ਵਿਆਹ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਫੋਟੋ ਵਿੱਚ ਹਨੀ ਸਿੰਘ ਲਾਲ ਪੱਗੜੀ ‘ਚ ਲਾੜੇ ਦੀ ਤਰ੍ਹਾਂ ਨਜ਼ਰ ਆ ਰਹੇ ਹਨ, ਜਦੋਂ ਕਿ ਸ਼ਾਲਿਨੀ ਵੀ ਲਾਲ ਜੋੜੇ ‘ਚ ਕਾਫ਼ੀ ਖੂਬਸੂਰਤ ਲੱਗ ਰਹੀ ਹੈ। ਫੋਟੋ ਦੇ ਨਾਲ ਹਨੀ ਸਿੰਘ ( Honey Singh ) ਨੇ ਲਿਖਿਆ – Wish me n my wife “Happy Shaadi Day to us # happyanniversary # makhna # mymakhna ਸੋਸ਼ਲ ਮੀਡੀਆ ‘ਤੇ ਹਨੀ ( Honey Singh ) ਅਤੇ ਸ਼ਾਲਿਨੀ ( Shalini Singh ) ਦੀ ਫੋਟੋ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਕੁੱਝ ਹੀ ਘੰਟਿਆਂ ਵਿੱਚ ਫੋਟੋ ਨੂੰ 5 ਲੱਖ ਤੋਂ ਜ਼ਿਆਦਾ ਲਾਇਕਸ ਮਿਲ ਚੁੱਕੇ ਹਨ।

Read Also ਜੱਸੀ ਜਸਰਾਜ ਨੇ ਲਪੇਟਿਆ ਹਨੀ ਸਿੰਘ ਤੇ ਭਗਵੰਤ ਮਾਨ

ਦੱਸ ਦਈਏ ਕਿ ਖਾਸ ਤਰੀਕੇ ਨਾਲ ਉਨ੍ਹਾਂ ਨੇ ਆਪਣੀ ਪਤਨੀ ਨੂੰ ਵਿਸ਼ ਕੀਤਾ ਹੈ। ਸਾਲ 2011 ਵਿੱਚ ਹਨੀ ਸਿੰਘ ਨੇ ਸ਼ਾਲਿਨੀ ਨਾਲ ਵਿਆਹ ਕੀਤਾ ਸੀ। ਇਹ ਦੋਵੇਂ ਇੱਕ ਹੀ ਕ‍ਲਾਸ ਵਿੱਚ ਪੜ੍ਹਦੇ ਸਨ। ਇਕੱਠੇ ਪੜ੍ਹਦੇ -ਪੜ੍ਹਦੇ ਦੋਵਾਂ ਨੂੰ ਇੱਕ – ਦੂਜੇ ਨਾਲ ਪਿਆਰ ਹੋ ਗਿਆ।ਜਦੋਂ ਤੱਕ ਇਹ ਦੋਵੇਂ ਸ‍ਕੂਲ ਵਿੱਚ ਸਨ ਉਦੋਂ ਤੱਕ ਕਿਸੇ ਨੇ ਵੀ ਆਪਣੇ ਪਿਆਰ ਦਾ ਇਜ਼ਹਾਰ ਨਹੀਂ ਕੀਤਾ ਸੀ। ਸਕੂਲ ਦੀ ਪੜਾਈ ਖਤਮ ਕਰਨ ਤੋਂ ਬਾਅਦ ਹਨੀ ਸਿੰਘ ਲੰਦਨ ਚਲੇ ਗਏ ਪਰ ਹਨੀ ਸਿੰਘ ਲੰਦਨ ਅਤੇ ਸ਼ਾਲਿਨੀ ਆਪਣੇ ਦੇਸ਼ ਮਤਲਬ ਕਿ ਭਾਰਤ ਵਿੱਚ ਸੀ ਪਰ ਇਹਨਾਂ ਦੋਨਾਂ ਦੇ ਵਿੱਚ ਦਾ ਪਿਆਰਾ ਘੱਟ ਨਹੀਂ ਹੋਇਆ। ਇਹ ਪਹਿਲੀ ਵਾਰ ਹੈ ਜਦੋਂ ਹਨੀ ਸਿੰਘ ਆਪਣੀ ਪਤਨੀ ਦੇ ਨਾਲ ਵਿਖਾਈ ਦੇ ਰਹੇ ਹਨ। ਉਨ੍ਹਾਂ ਨੇ ਆਪਣੀ ਪਰਸਨਲ ਲਾਈਫ ਨੂੰ ਮੀਡੀਆ ਤੋਂ ਹਮੇਸ਼ਾ ਹੀ ਦੂਰ ਰੱਖਿਆ ਹੈ।

3 219

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button