Breaking NewsD5 specialNewsPunjab

ਦਸਤਾਰਧਾਰੀ ਮਾਡਲ ਦੇ ਘਰਵਾਲੇ ਨੇ ਦੱਸਿਆ ਝਗੜੇ ਦਾ ਅਸਲ ਸੱਚ (ਵੀਡੀਓ)

ਅੰਮ੍ਰਿਤਸਰ : ਹਾਲ ਹੀ ਵਿੱਚ ਸਿੱਖ ਮਾਡਲ ਹਰਦੀਪ ਕੌਰ ਖਾਲਸਾ ਦੇ ਪਤੀ ਵੱਲੋਂ ਉਸ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਰਦੀਪ ਕੌਰ ਖ਼ਾਲਸਾ ਗੁਰਸਿੱਖ ਮਾਡਲ ਹੈ। ਉਹ ਮਿਸੇਜ਼ ਪੰਜਾਬ 2017 ਦਾ ਹਿੱਸਾ ਰਹਿ ਚੁੱਕੀ ਹੈ ਤੇ ਕਈ ਫਿਲਮਾਂ ਵਿੱਚ ਵੀ ਰੋਲ ਅਦਾ ਕਰ ਚੁੱਕੀ ਹੈ। ਉਹ ਖ਼ਾਲਸਾ ਆਈਕੌਨਿਕ ਫੇਸ ਆਫ ਇੰਡੀਆ ਦਾ ਖਿਤਾਬ ਵੀ ਹਾਸਲ ਕਰ ਚੁੱਕੀ ਹੈ ਪਰ ਇੰਨਾ ਨਾਂ ਕਮਾਉਣ ਦੇ ਬਾਵਜੂਦ ਉਸ ਦਾ ਪਤੀ ਉਸ ਦੀ ਕੁੱਟਮਾਰ ਕਰਦਾ ਹੈ। ਕੁੱਟਮਾਰ ਦੇ ਨਿਸ਼ਾਨ ਉਸ ਦੇ ਚਿਹਰੇ ’ਤੇ ਸਾਫ ਦਿਖਾਈ ਦਿੰਦੇ ਹਨ।

Read Also ਦਸਤਾਰਧਾਰੀ ਕੁੜੀ ਦੀ ਪੱਗ ਲਾਹ ਕੇ ਕੁੱਟਮਾਰ, ਮੂੰਹ ਦੀ ਹੱਡੀ ਤੋੜੀ, ਅਕਾਲੀ ਲੀਡਰ ‘ਤੇ ਇਲਜ਼ਾਮ (ਵੀਡੀਓ)

ਹਰਦੀਪ ਕੌਰ ਖਾਲਸਾ ਦੇ ਪਤੀ ਪਰਮਬੀਰ ਸਿੰਘ ਦਾ ਕਹਿਣਾ ਹੈ ਕਿ ਹਰਦੀਪ ਕੌਰ ਦਾ ਫਿਲਮਾਂ ਵਿੱਚ ਕੰਮ ਕਰਨਾ ਠੀਕ ਨਹੀਂ ਲਗਦਾ ਕਿਉਂਕਿ 15 ਦਿਨ ਘਰ ਤੋਂ ਬਾਹਰ ਅਤੇ ਬੱਚਿਆਂ ਤੋਂ ਦੂਰ ਰਹਿਣਾ ਉਨ੍ਹਾਂ ਨੂੰ ਠੀਕ ਨਹੀਂ ਲਗਦਾ ਕਿਉਂਕਿ ਹਰਦੀਪ ਕੌਰ ਦੇ ਇੰਨੇ ਦਿਨ ਘਰ ਤੋਂ ਬਾਹਰ ਰਹਿਣ ਕਾਰਨ ਬੱਚਿਆਂ ਦੀ ਦੇਖਭਾਲ ਕਰਨੀ ਉਨ੍ਹਾਂ ਲਈ ਮੁਸ਼ਕਿਲ ਹੋ ਜਾਂਦੀ ਹੈ । ਪਰਮਬੀਰ ਨੇ ਦੱਸਿਆ ਕਿ ਉਨ੍ਹਾਂ ਦੇ ਵਿਆਹ ਨੂੰ 18 ਸਾਲ ਹੋ ਗਏ ਹਨ ਲੇਕਿਨ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਵਿੱਚ ਝਗੜਾ ਹਰਦੀਪ ਕੌਰ ਦੀ ਮੋਡਲਿੰਗ ਤੋਂ ਬਾਅਦ ਸ਼ੁਰੂ ਹੋਇਆ । ਪਰਮਬੀਰ ਦਾ ਕਹਿਣਾ ਹੈ ਕਿ ਹਰਦੀਪ ਕੌਰ ਹੁਣ ਵੀ ਮੋਡਲਿੰਗ ਨੂੰ ਛੱਡ ਆਪਣੇ ਬੱਚਿਆਂ ਦੀ ਪਰਵਰਿਸ਼ ਕਰੇ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button