NewsBreaking NewsInternational

ਘਰ ‘ਚ ਭਿਆਨਕ ਅੱਗ ਲੱਗਣ ਨਾਲ ਹੋਈ 7 ਬੱਚਿਆਂ ਦੀ ਮੌਤ

7 Children Killed In Mexico Fire ਮੈਕਸੀਕੋ : ਮੈਕਸੀਕੋ ਦੇ ਸੰਘਣੀ ਆਬਾਦੀ ਵਾਲੇ ਇਜਤਾਪਾਲ ਖੇਤਰ ‘ਚ ਸ਼ੁੱਕਰਵਾਰ ਤੜਕੇ ਇਕ ‘ਚ ਲੱਗੀ ਅੱਗ ਨਾਲ ਸੱਤ ਬੱਚਿਆਂ ਦੀ ਮੌਤ ਹੋ ਗਈ ਹੈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਇਹ ਅੱਗ ਬੁਇਨਾਵਿਸਤਾ ਖੇਤਰ ‘ਚ ਲੱਗੀ ਅਤੇ ਇਸਦੀ ਚਪੇਟ ‘ਚ ਆ ਕੇ ਸੱਤ ਬੱਚਿਆਂ ਦੀ ਮੌਤ ਹੋ ਗਈ। ਮਰਨ ਵਾਲੇ ਬੱਚਿਆਂ ਦੀ ਉਮਰ ਦੋ ਤੋਂ 13 ਸਾਲ ਦੱਸੀ ਜਾ ਰਹੀ ਹੈ। ਇਹ ਘਟਨਾ ਉਸ ਸਮੇਂ ਹੋਈ ਜਦੋਂ ਉਨ੍ਹਾਂ ਦੇ ਮਾਤਾ-ਪਿਤਾ ਘਰ ‘ਚ ਨਹੀਂ ਸਨ।

Read Also ਨਿਊਜ਼ੀਲੈਂਡ ਸੜਕ ਹਾਦਸੇ ‘ਚ ਪੰਜਾਬੀ ਨੌਜਵਾਨ ਦੀ ਮੌਤ

ਸੂਤਰਾਂ ਨੇ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਅਜੇ ਤੱਕ ਪਤਾ ਨਹੀਂ ਚਲ ਸਕਿਆ ਅਤੇ ਅੱਗ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਸੀ, ਪ੍ਰੰਤੂ ਕਿਸੇ ਵੀ ਬੱਚੇ ਨੂੰ ਅੰਦਰੋਂ ਨਹੀਂ ਕੱਢਿਆ ਜਾ ਸਕਿਆ। ਸਥਾਨਕ ਟੈਲੀਵੀਜ਼ਨ ਚੈਨਲ ਮੁਤਾਬਕ ਠੰਢ ਤੋਂ ਬਚਣ ਲਈ ਇਨ੍ਹਾਂ ਦੇ ਮਾਤਾ-ਪਿਤਾ ਨੇ ਅੰਦਰੋਂ ਕੋਈ ਉਪਕਰਨ ਲਗਾਇਆ ਸੀ ਅਤੇ ਸੰਭਵਤ ਉਸ ‘ਚ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਹੈ। ਜਿ਼ਕਰਯੋਗ ਹੈ ਕਿ ਇਨ੍ਹਾਂ ਦਿਨੀਂ ਮੈਕਸੀਕੋ ‘ਚ ਜ਼ੋਰਦਾਰ ਠੰਢ ਪੈ ਰਹੀ ਹੈ ਅਤੇ ਲੋਕ ਅਕਸਰ ਗੈਸ ਅਤੇ ਕਿਸੇ ਉਪਕਰਨ ਦੀ ਮਦਦ ਨਾਲ ਕਮਰਿਆਂ ਨੂੰ ਗਰਮ ਰੱਖਣ ਦਾ ਯਤਨ ਕਰਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button