Breaking NewsEntertainmentNews

ਇਸ ਬੇਇਲਾਜ਼ ਬਿਮਾਰੀ ਨਾਲ ਪੀੜਤ ਹਨ ਬਾਲੀਵੁੱਡ ਦੇ ‘ਦਬੰਗ’ ਸਟਾਰ

ਮੁੰਬਈ: ਅੱਜ ਸਲਮਾਨ ਖ਼ਾਨ ਦਾ ਨਾਂਅ ਇੰਡਸਟਰੀ ‘ਚ ਕਿਸੇ ਬ੍ਰੈਂਡ ਤੋਂ ਘੱਟ ਨਹੀਂ ਹੈ। ਸਲਮਾਨ ਅੱਜ ਯਾਨੀ 27 ਦਸੰਬਰ ਨੂੰ ਆਪਣਾ 53ਵਾਂ ਜਨਮ ਦਿਨ ਮਨਾ ਰਹੇ ਹਨ ਪਰ ਸਲਮਾਨ ਦੇ ਬਾਰੇ ਵਿੱਚ ਕੁੱਝ ਅਜਿਹੀਆਂ ਗੱਲਾਂ ਵੀ ਹਨ ਜਿਨ੍ਹਾਂ ਨੂੰ ਜਾਣਨ ਤੋਂ ਬਾਅਦ ਤੁਸੀ ਯਕੀਨ ਨਹੀਂ ਕਰ ਪਾਉਗੇ। ਤੁਹਾਡੇ ਚਹੇਤੇ ਸਲਮਾਨ ਇੱਕ ਬੇਇਲਾਜ਼ ਬਿਮਾਰੀ ਨਾਲ ਪੀੜਤ ਹਨ। ਚੱਲੋ ਤੁਹਾਨੂੰ ਦੱਸਦੇ ਹਨ ਅਖੀਰ ਕਿਹੜੀ ਅਜਿਹੀ ਬਿਮਾਰੀ ਹੈ ਜਿਸਦੇ ਨਾਲ ਸਭ ਦੇ ਦਿਲਾਂ ਵਿੱਚ ਰਾਜ ਕਰਨ ਵਾਲੇ ਸਲਮਾਨ ਖਾਨ ਪੀੜਤ ਹਨ।

Read Also ਸਲਮਾਨ ਖਾਨ ਨੇ ਫੈਨਜ਼ ਨੂੰ ਦਿੱਤਾ ਆਜ਼ਾਦੀ ਦਿਵਸ ਤੇ ਤੋਹਫ਼ਾ

ਜਾਣੋ ਸਲਮਾਨ ਦਾ ਅਸਲੀ ਨਾਮ
ਸਲਮਾਨ ਦੇ ਬਚਪਨ ਦਾ ਨਾਂਅ ਅਬਦੁਲ ਰਸ਼ੀਦ ਸਲੀਮ ਸਲਮਾਨ ਖ਼ਾਨ ਹੈ ਪਰ ਲੋਕਾਂ ਅਤੇ ਫੈਨਸ ਵੱਲੋਂ ਅਕਸਰ ਹੀ ਸਲਮਾਨ ਨੂੰ ਭਾਈਜਾਨ, ਦਬੰਗ ਖ਼ਾਨ, ਸੱਲੂ, ਜਿਹੇ ਨਾਂਵਾਂ ਨਾਲ ਬੁਲਾਇਆ ਜਾਂਦਾ ਹੈ। ਇਸਦੇ ਇਲਾਵਾ ਤੁਹਾਨੂੰ ਦੱਸ ਦਈਏ ਕਿ ਸਲਮਾਨ ਖਾਨ ਦੇ ਅੰਦਰ ਹਿੰਦੂ ਅਤੇ ਮੁਸਲਮਾਨ ਦੋਵਾਂ ਦੇ ਗੁਣ ਮੌਜੂਦ ਹਨ। ਕਿਉਂਕਿ ਸਲਮਾਨ ਦੇ ਪਿਤਾ ਸਲੀਮ ਖਾਨ ਨੇ ਇੱਕ ਬ੍ਰਾਹਮਣ ਕੁੜੀ ਸੁਸ਼ੀਲਾ ਚਰਕ ਨਾਲ ਵਿਆਹ ਕਰਵਾਇਆ ਸੀ। ਜਿਨ੍ਹਾਂ ਦੀ ਕੁੱਖੋਂ ਸਲਮਾਨ ਖਾਨ ਦਾ ਜਨਮ ਹੋਇਆ ਸੀ।

download 13

ਸਲਮਾਨ ਨੇ ਵਿੱਚ ਹੀ ਛੱਡ ਦਿੱਤੀ ਸੀ ਪੜਾਈ

ਬਾਲੀਵੁੱਡ ਦੇ ਦਬੰਗ ਅੱਜ ਇੱਕ ਵੱਡੇ ਸਟਾਰ ਹਨ। ਇਨ੍ਹਾਂ ਦੇ ਅੱਗੇ ਇਨ੍ਹਾਂ ਦੇ ਫੈਂਨਜ਼ ਦੀ ਭੀੜ ਲੱਗੀ ਹੋਈ ਹੁੰਦੀ ਹੈ। ਦੱਸ ਦਈਏ ਕਿ ਬਾਲੀਵੁੱਡ ਦੇ ਸੁਪਰਸਟਾਰ ਨੇ ਸਕੂਲ ਦੀ ਪੜਾਈ ਖਤਮ ਕਰਨ ਤੋਂ ਬਾਅਦ ਕਾਲਜ ਵਿੱਚ ਅੱਗੇ ਦੀ ਪੜਾਈ ਕਰਨ ਲਈ ਐਡਮਿਸ਼ਨ ਤਾਂ ਲੈ ਲਈ ਪਰ ਕਾਲਜ ਦੀ ਪੜਾਈ ਨੂੰ ਵਿੱਚ ਹੀ ਛੱਡ ਦਿੱਤਾ। ਸਲਮਾਨ ਆਪਣੀ ਪ੍ਰੋਫੈਸ਼ਨਲ ਲਾਇਫ ਤੋਂ ਕਿਤੇ ਜ਼ਿਆਦਾ ਆਪਣੀ ਪਰਸਨਲ ਲਾਇਫ ਨਾਲ ਖਬਰਾਂ ਵਿੱਚ ਰਹਿੰਦੇ ਹਨ। ਸਲਮਾਨ ਖਾਨ ਆਪਣੇ ਅਫੇਅਰਸ ਨੂੰ ਲੈ ਕੇ ਅਕਸਰ ਚਰਚਾ ਵਿੱਚ ਰਹਿੰਦੇ ਹਨ। ਇੰਡਸਟਰੀ ਵਿੱਚ ਕਦਮ ਰੱਖਦੇ ਹੀ ਉਨ੍ਹਾਂ ਨੂੰ ਕਈ ਹੀਰੋਇਨਾਂ ਨਾਲ ਪਿਆਰ ਹੋ ਗਿਆ ਸੀ।

download 1 8

ਇੱਕ ਇੰਟਰਵਿਯੂ ਦੇ ਦੌਰਾਨ ਸਲਮਾਨ ਖਾਨ ਨੇ ਆਪਣੇ ਆਪ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਉਹ trigeminal neuralgia ਨਾਮ ਦੀ ਬਿਮਾਰੀ ਹੈ ਜੋ ਬੇਇਲਾਜ਼ ਹੈ। ਇਸਨੂੰ ਆਤਮਹੱਤਿਆ ਦੇ ਰੋਗ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਸਲਮਾਨ ਦਾ ਕਹਿਣਾ ਹੈ ਕਿ ਇਸ ਵਜ੍ਹਾ ਨਾਲ ਉਨ੍ਹਾਂ ਨੂੰ ਇੱਕ ਅੰਡਾ ਖਾਣ ਵਿੱਚ ਕਈ ਵਾਰ ਘੰਟੇ ਲੱਗ ਜਾਂਦੇ ਹਨ। ਇਸਦੇ ਇਲਾਵਾ ਸਲਮਾਨ ਖਾਨ ਨੇ ਅੱਜਤਕ ਰੁਮਾਲ ਦਾ ਇਸਤੇਮਾਲ ਨਹੀਂ ਕੀਤਾ। ਆਪਣਾ ਚਿਹਰਾ ਜਾਂ ਹੱਥ ਸਾਫ਼ ਕਰਨ ਲਈ ਸਲਮਾਨ ਹਮੇਸ਼ਾ ਮਲਮਲ ਦੇ ਕੱਪੜੇ ਦਾ ਇਸਤੇਮਾਲ ਕਰਦੇ ਹਨ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button