ਯੂਨੀਵਰਸਿਟੀ ਦੇ ਅੰਗੂਠਾ ਛਾਪ ਮਾਲੀਆਂ ਨੂੰ ਬਣਾਇਆ ਪੰਚਾਇਤੀ ਚੋਣਾਂ ‘ਚ ਅਫ਼ਸਰ (ਵੀਡੀਓ)
Punjab Panchayat Election Patiala ਪਟਿਆਲਾ : ਸਰਕਾਰੀ ਵਿਭਾਗਾਂ ਦੀ ਕਾਰਗੁਜ਼ਾਰੀ ਤੇ ਅਕਸਰ ਸਵਾਲ ਉਠਦੇ ਆਏ ਹਨ ਪਰ ਅੱਜ ਜੋ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ।ਇਹ ਕਿਸੇ ਮਜ਼ਾਕ ਨਾਲੋਂ ਘੱਟ ਨਹੀਂ ਖਬਰ ਪਟਿਆਲਾ ਦੇ ਸਨੋਰ ਤੋਂ ਹੈ। ਜਿਥੇ ਪ੍ਰਸ਼ਾਸਨ ਨੇ ਪੰਜਾਬੀ ਯੂਨੀਵਰਸਿਟੀ ਦੇ ਦੋ ਅੰਗੂਠਾ-ਛਾਪ ਮਾਲੀਆਂ ਨੂੰ ਪ੍ਰਿਸੀਡਿੰਗ ਅਫਸਰ ਲਗਾ ਦਿੱਤਾ। ਜਿਨਾਂ ਮਾਲੀਆਂ ਨੂੰ ਅਧਿਕਾਰੀ ਲਗਾਇਆ ਗਿਆ, ਉਹ ਖੁਦ ਇਸ ਗੱਲ ਤੋਂ ਅਣਜਾਣ ਨੇ ਤੇ ਪ੍ਰਸ਼ਾਸਨ ਨੂੰ ਕਸੂਰਵਾਰ ਠਹਿਰ ਰਹੇ ਹਨ।
Read Also ਯੂਨੀਵਰਸਿਟੀ ‘ਚ ਘਿਰੇ ਸੁਖਪਾਲ ਖਹਿਰਾ
ਜਦੋਂ ਉਨਾਂ ਨਾਲ ਗਲਬਾਤ ਕੀਤੀ ਗਈ ਤਾਂ ਉਨਾਂ ਖੁਦ ਇਹ ਮੰਨਿਆ ਕੇ ਇਸ ਪੋਸਟ ਤੇ ਉਹ ਕੰਮ ਕਰਨਾ ਤਾਂ ਦੂਰ ਉਨਾਂ ਨੂੰ ਇਸ ਬਾਰੇ ਜ਼ਰਾ ਵੀ ਇਲਮ ਨਹੀਂ। ਦੂਜੇ ਪਾਸੇ ਸਿਨੋਰ ਬਲਾਕ ਦੇ ਇੰਚਾਰਜ ਨਾਲ ਇਸ ਅਣਗਹਿਲੀ ਬਾਰੇ ਪੁੱਛਿਆ ਤਾਂ ਉਨ੍ਹਾਂ ਇਸ ਨੂੰ ਗਲਤੀ ਮੰਨਿਆ ਤੇ ਕਿਹਾ ਕਿ ਇਸ ਬਾਰੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਇਕ ਵਾਰ ਫਿਰ ਇਹ ਤਾਂ ਸਾਬਿਤ ਹੋ ਗਿਆ ਕਿ ਸਰਕਾਰੀ ਵਿਭਾਗਾਂ ਚ ਕੰਮ ਵੀ ਬਸ ਰੱਬ ਦੇ ਸਹਾਰੇ ਹੀ ਹੁੰਦਾ ਪਰ ਪ੍ਰਸ਼ਾਸਨ ਦੀ ਇਹ ਅਣਗਹਿਲੀ ਸਵਾਲਾਂ ਦੇ ਘੇਰੇ ‘ਚ ਹੈ ਜੋ ਇਕ ਚਿੰਤਾ ਦਾ ਵਿਸ਼ਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.