Breaking NewsEntertainmentNews

ਅਨੁਪਮ ਖੇਰ ਦਾ ਨਸੀਰੂਦੀਨ ਸ਼ਾਹ ‘ਤੇ ਨਿਸ਼ਾਨਾ, ਪੁੱਛਿਆ ਹੋਰ ਕਿੰਨੀ ਆਜ਼ਾਦੀ ਚਾਹੀਦੀ ਹੈ ?

Anupam Kher to Naseeruddin Shah ਨਵੀਂ ਦਿੱਲੀ : ਫਿਲਮ ਐਕਟਰ ਨਸੀਰੂਦੀਨ ਸ਼ਾਹ ਦੁਆਰਾ ਦੇਸ਼ ਦੇ ਮਾਹੌਲ ਨੂੰ ਲੈ ਕੇ ਦਿੱਤੇ ਗਏ ਬਿਆਨ ‘ਤੇ ਹੁਣ ਪ੍ਰਸਿੱਧ ਬਾਲੀਵੁੱਡ ਐਕਟਰ ਅਨੁਪਮ ਖੇਰ ਨੇ ਨਿਸ਼ਾਨਾ ਸਾਧਿਆ ਹੈ। ਸ਼ਾਹ ਉੱਤੇ ਤੰਜ ਕਸਦੇ ਹੋਏ ਅਨੁਪਮ ਖੇਰ ਨੇ ਕਿਹਾ, ਅਖੀਰ ਉਨ੍ਹਾਂ ਨੂੰ ਹੋਰ ਕਿੰਨੀ ਆਜ਼ਾਦੀ ਚਾਹੀਦੀ ਹੈ ? ਮੀਡੀਆ ਨਾਲ ਗੱਲ ਕਰਦੇ ਹੋਏ ਖੇਰ ਨੇ ਕਿਹਾ ਕਿ ਦੇਸ਼ ‘ਚ ਇੰਨੀ ਆਜ਼ਾਦੀ ਹੈ ਕਿ ਸੈਨਾ ਨੂੰ ਅਪਸ਼ਬਦ ਕਹੇ ਜਾ ਸਕਦੇ ਹਨ। ਏਅਰ ਚੀਫ ਦੀ ਬੁਰਾਈ ਕੀਤੀ ਜਾ ਸਕਦੀ ਹੈ। ਨਸੀਰੂਦੀਨ ਅਨੁਪਮ ਖੇਰ ਕਾਫੀ ਚੰਗੇ ਦੋਸਤ ਮੰਨੇ ਜਾਂਦੇ ਹਨ। ਕੇਂਦਰੀ ਮੰਤਰੀ ਮੁਖਤਾਰ ਨਕਵੀ ਨੇ ਸ਼ਨੀਵਾਰ ਨੂੰ ਕਿਹਾ ਕਿ ਦੇਸ਼ ਦੇ ਡੀਐਨਏ ਵਿਚ ਸਹਿਣਸੀਲਤਾ ਹੋਣ ਕਾਰਨ ਅਦਾਕਾਰ ਨਸੀਰੂਦੀਨ ਸ਼ਾਹ ਦੇ ਬੱਚਿਆਂ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ।

Read Also ਵਿਰਾਟ ਕੋਹਲੀ ਹੈ ਹੰਕਾਰੀ ਅਤੇ ਖ਼ਰਾਬ ਵਿਵਹਾਰ ਕਰਨ ਵਾਲਾ ਖਿਡਾਰੀ : ਨਸੀਰੂਦੀਨ ਸ਼ਾਹ

ਉਨ੍ਹਾਂ ਕਿਹਾ ਕਿ ਮੈਂ ਸਮਝਾਉਂਦਾ ਹਾਂ ਕਿ ਉਨ੍ਹਾਂ ਦੀਆਂ ਭਾਵਨਾਵਾਂ ਸਹੀ ਹੋ ਸਕਦੀਆਂ ਹਨ ਪ੍ਰੰਤੂ ਉਨ੍ਹਾਂ ਦੇ ਸ਼ਬਦਾਂ ਦਾ ਸੰਭਵਤ ਗਲਤ ਮਤਲਬ ਕੱਢਿਆ ਗਿਆ ਅਤੇ ਤਿਲ ਦਾ ਪਹਾੜ ਬਣਾਇਆ ਗਿਆ। ਸਹਿਣਸ਼ੀਲਤਾ ਅਤੇ ਭਾਈਚਾਰਾ ਸਾਡੇ ਦੇਸ਼ ਦੇ ਡੀਐਨਏ ‘ਚ ਹੈ। ਇਸ ਮਜ਼ਬੂਤ ਵਿਰਾਸਤ ਨੂੰ ਨਸ਼ਟ ਕਰਨ ‘ਚ ਕੋਈ ਵੀ ਸਫਲ ਨਹੀਂ ਹੋਇਆ। ਘੱਟ ਗਿਣਤੀ ਮਾਮਲਿਆਂ ਮੰਤਰੀ ਨੇ ਕਿਹਾ ਕਿ ਸ਼ਾਹ ਦੇ ਬੱਚਿਆਂ ਨੂੰ ਡਰਨ ਦੀ ਲੋੜ ਨਹੀਂ ਹੈ। ਦੇਸ਼ ਸੰਵਿਧਾਨ ਦੇ ਆਧਾਰ ‘ਤੇ ਅੱਗੇ ਵਧ ਰਿਹਾ ਹੈ। ਇਕ ਲੋਕਤੰਤਰਿਕ ਦੇਸ਼ ‘ਚ ਕਿਸੇ ਨੂੰ ਡਰਾਉਣ ਦੀ ਜ਼ਰੂਰਤ ਨਹੀਂ ਹੈ।

ਜਿਕਰਯੋਗ ਹੈ ਕਿ ਨਸੀਰੁੱਦੀਨ ਸ਼ਾਹ ਨੇ ਇਕ ਇੰਟਰਵਿਊ ‘ਚ ਕਿਹਾ ਸੀ ਕਿ ਜ਼ਹਿਰ ਫੈਲਾਇਆ ਜਾ ਚੁੱਕਾ ਹੈ ਅਤੇ ਹੁਣ ਇਸ ਨੂੰ ਰੋਕਣਾ ਮੁਸ਼ਕਲ ਹੋਵੇਗਾ। ਇਸ ਜਿੰਨ ਨੂੰ ਵਾਪਸ ਬੋਤਲ ‘ਚ ਬੰਦ ਕਰਨਾ ਮੁਸ਼ਕਿਲ ਹੋਵੇਗਾ। ਜੋ ਕਾਨੂੰਨ ਨੂੰ ਆਪਣੇ ਹੱਥਾਂ ‘ਚ ਲੈ ਰਹੇ ਹਨ, ਉਨ੍ਹਾਂ ਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ ਗਈ ਹੈ। ਕਈ ਖੇਤਰਾਂ ‘ਚ ਅਸੀਂ ਇਹ ਦੇਖ ਰਹੇ ਹਾਂ ਕਿ ਗਾਂ ਦੀ ਮੌਤ ਨੂੰ ਇਕ ਪੁਲਿਸ ਅਧਿਕਾਰੀ ਦੀ ਮੌਤ ਤੋਂ ਜਿ਼ਆਦਾ ਤਵੱਜੋ ਦਿੱਤੀ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button