Ludhiana ਪੁਲਿਸ ਤੇ ਚੋਰਾਂ ਵਿਚਾਲੇ ਹੋਵੇਗਾ ‘ਸਾਈਕਲ ਮੁਕਾਬਲਾ’, ਬਸ ਰੂਟ ਨਾ ਪੁੱਛਿਓ (ਵੀਡੀਓ)
ਲੁਧਿਆਣਾ : ਜਿਵੇਂ ਜਿਵੇਂ ਸੂਬੇ ‘ਚ ਬਦਮਾਸ਼ਾਂ ਵੱਲੋਂ ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਨਵੇਂ-ਨਵੇਂ ਤਰੀਕੇ ਅਪਣਾਏ ਜਾਂਦੇ ਹਨ। ਉਸੇ ਤਰ੍ਹਾਂ ਪੁਲਿਸ ਵੀ ਇਨ੍ਹਾਂ ਅਪਰਾਧੀਆਂ ਨੂੰ ਫੜ੍ਹਨ ਲਈ ਨਵੀਆਂ ਯੋਜਨਾਵਾਂ ਘੜ ਰਹੀ ਹੈ… ਤੇ ਹੁਣ ਲੁਧਿਆਣਾ ਪੁਲਿਸ ਨੇ ਸ਼ਹਿਰ ਦੀਆਂ ਤੰਗ ਗਲੀਆਂ ‘ਚ ਚੋਰਾਂ-ਬਦਮਾਸ਼ਾਂ ਨੂੰ ਫੜ੍ਹਨ ਲਈ ਇੱਕ ਵੱਖਰੇ ਤਰੀਕੇ ਦੀ ਖੋਜ਼ ਕੀਤੀ ਹੈ, ਅਸਲ ਵਿੱਚ ਜ਼ਿਲ੍ਹਾ ਪੁਲਿਸ ਨੇ ਆਪਣੇ ਮੁਲਾਜ਼ਮਾਂ ਨੂੰ ਗਸ਼ਤ ਕਰਨ ਲਈ ਈ-ਸਾਈਕਲ ਵੰਡੇ ਨੇ, ਤਾਂ ਜੋ ਸ਼ਹਿਰ ਚ ਵਧ ਰਹੀਆਂ ਅਪਰਾਧੀ ਗਤੀਵਿਧੀਆਂ ਨੂੰ ਠੱਲ੍ਹ ਪਾਉਣ ਲਈ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਹੋ ਸਕੇ।
Read Also Nasha in Punjab | ਪੂਰੇ ਪਿੰਡ ਨੇ ਭਰੀ ਗਵਾਹੀ, ਪੁਲਿਸ ਵੀ ਨਾਲ ਮਿਲੀ!
ਪੁਲਿਸ ਅਧਿਕਾਰੀਆਂ ਮੁਤਾਬਕ ਇਸ ਸਾਈਕਲ ਨਾਲ ਮੁਲਾਜ਼ਮ ਅਜਿਹੇ ਇਲਾਕਿਆਂ ਵਿੱਚ ਵੀ ਪਹੁੰਚ ਸਕਣਗੇ, ਜਿਥੇ ਹੋਰ ਕੋਈ ਸਾਧਨ ਨਹੀਂ ਜਾਂਦਾ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਵੱਲੋਂ ਚੁੱਕਿਆ ਗਿਆ ਇਹ ਕਦਮ ਕਿੰਨ੍ਹਾਂ ਕੁ ਸਫਲ ਹੁੰਦਾ ਹੈ ਤੇ ਪੁਲਿਸ ਇਨ੍ਹਾਂ ਸਾਇਕਲਾਂ ਉੱਤੇ ਕਿੰਨੇ ਕੁ ਅਪਰਾਧੀਆਂ ਨੂੰ ਫੜ੍ਹਕੇ ਜੇਲ੍ਹ ‘ਚ ਡੱਕਦੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.