NewsBreaking NewsInternationalPunjab

ਜੱਸੀ ਸਿੱਧੂ ਕਤਲ ਮਾਮਲੇ ‘ਚ ਮਾਸਟਰਮਾਈਂਡ ਮਾਂ ਤੇ ਮਾਮੇ ਨੂੰ ਫੜਨ ਕੈਨੇਡਾ ਜਾਵੇਗੀ ਪੰਜਾਬ ਪੁਲਿਸ

ਓਟਾਵਾ : ਅਣਖ ਦੀ ਖਾਤਰ ਇਕ ਪਰਿਵਾਰ ਨੇ ਪੰਜਾਬ ‘ਚ 18 ਸਾਲ ਪਹਿਲਾਂ ਕੈਨੇਡਾ ‘ਚ ਜੰਮੀ ਆਪਣੀ ਧੀ ਜਸਵਿੰਦਰ ਸਿੱਧੂ ਉਰਫ ਜੱਸੀ ਦਾ ਕਤਲ ਕਰਵਾ ਦਿੱਤਾ ਸੀ ਕਿਉਂਕਿ ਉਸ ਨੇ ਆਪਣੇ ਪਰਿਵਾਰ ਦੀ ਮਰਜ਼ੀ ਖਿਲਾਫ ਵਿਆਹ ਕਰਵਾ ਲਿਆ ਸੀ ਜਿਸ ਦਾ ਨਾਮ ਸੁਖਵਿੰਦਰ ਸਿੰਘ ਸਿੱਧੂ ਉਰਫ ਮਿੱਠੂ ਸੀ। ਜੱਸੀ ਦੀ ਮਾਂ ਮਲਕੀਅਤ ਕੌਰ ਅਤੇ ਮਾਮੇ ਸੁਰਜੀਤ ਸਿੰਘ ਬਦੇਸ਼ਾ ‘ਤੇ ਕਤਲ ਦੇ ਦੋਸ਼ ਲੱਗੇ ਹਨ ਅਤੇ ਕੈਨੇਡੀਅਨ ਨਾਗਰਿਕ ਹੋਣ ਕਾਰਨ ਉਹ ਉੱਥੇ ਹੀ ਹਨ। ਹੁਣ ਉਨ੍ਹਾਂ ਨੂੰ ਭਾਰਤ ਲਿਆਉਣ ਲਈ ਇਸ ਮਾਮਲੇ ‘ਚ ਪੰਜਾਬ ਪੁਲਿਸ ਕੈਨੇਡਾ ਜਾ ਰਹੀ ਹੈ ਤੇ ਉਥੇ ਹੀ ਜੱਸੀ ਦੇ ਪਤੀ ਮਿੱਠੂ ਨੂੰ ਇਨਸਾਫ ਮਿਲਣ ਦੀ ਉਮੀਦ ਮਿਲੀ ਹੈ।

Read Also ਸਰਹੱਦ ਤੇ ਫੌਜੀ, ਪੰਜਾਬ `ਚ ਮਾਂ ਦਾ ਕਤਲ!

ਪੰਜਾਬ ਦੇ ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਦੱਸਿਆ ਕਿ ਉਹ ਇਕ ਟੀਮ ਤਿਆਰ ਕਰ ਰਹੇ ਹਨ। ਜੱਸੀ ਦੇ ਪਤੀ ਮਿੱਠੂ ਨੇ ਦੋਸ਼ ਲਗਾਇਆ ਕਿ ਜੱਸੀ ਦਾ ਪਰਿਵਾਰ ਉਨ੍ਹਾਂ ਦੇ ਵਿਆਹ ਦੇ ਖਿਲਾਫ ਸੀ ਕਿਉਂਕਿ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਮਈ 2000 ‘ਚ ਵਿਆਹ ਕਰਵਾ ਲਿਆ ਸੀ ਅਤੇ ਇਸ ਖਬਰ ਦੀ ਭਣਕ ਲੱਗਦਿਆਂ ਹੀ ਜੱਸੀ ਦੇ ਮਾਮੇ ਨੇ ਅਤੇ ਮਾਂ ਨੇ ਕੁੱਝ ਗੁੰਡਿਆਂ ਨੂੰ ਪੈਸੇ ਦੇ ਕੇ ਜੱਸੀ ਨੂੰ ਮਰਵਾ ਦਿੱਤਾ ਸੀ। ਉਸ ਸਮੇਂ ਉਹ ਸਿਰਫ 25 ਸਾਲ ਦੀ ਸੀ। ਗੁੰਡਿਆਂ ਵਲੋਂ ਕੀਤੇ ਗਏ ਹਮਲੇ ‘ਚ ਮਿੱਠੂ ਬਚ ਗਿਆ ਸੀ, ਜਿਸ ਦਾ ਕਹਿਣਾ ਹੈ ਕਿ ਉਹ ਆਪਣੀ ਪਤਨੀ ਦੇ ਕਾਤਲਾਂ ਨੂੰ ਸਲਾਖਾਂ ਪਿੱਛੇ ਦੇਖਣ ਲਈ ਉਡੀਕ ਕਰ ਰਿਹਾ ਹੈ।

jassi

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button