ਕੰਗਾਰੂਆਂ ਨੂੰ ਘੇਰਨ ਲਈ ਕੋਹਲੀ ਬਣਾ ਸਕਦੇ ਹਨ ਇਹ ਪਲਾਨ
ਨਵੀਂ ਦਿੱਲੀ : ਐਡੀਲੇਡ ਟੈਸਟ ਜਿੱਤਣ ਤੋਂ ਬਾਅਦ ਵਿਰਾਟ ਬ੍ਰਿਗੇਡ ਦੇ ਹੌਂਸਲੇ ਬੁਲੰਦ ਹਨ ਤਾਂ ਉਥੇ ਹੀ ਦੂਜੇ ਪਾਸੇ ਚਾਰ ਟੈਸਟ ਮੈਚਾਂ ਦੀ ਸੀਰੀਜ ਦਾ ਪਹਿਲਾ ਹੀ ਮੈਚ ਹਾਰਨ ਤੋਂ ਬਾਅਦ ਕੰਗਾਰੂ ਪਰਥ ਵਿੱਚ ਹੋਣ ਵਾਲੇ ਦੂਜੇ ਟੈਸਟ ਲਈ ਜਬਰਦਸਤ ਤਿਆਰੀਆਂ ਵਿੱਚ ਜੁਟੇ ਹੋਏ ਹਨ। ਦੱਸ ਦਈਏ ਕਿ ਆਸਟ੍ਰੇਲੀਆ ਦੇ ਸ਼ਹਿਰ ਪਰਥ ‘ਚ 14 ਦਸੰਬਰ ਨੂੰ ਹੋਣ ਵਾਲੇ ਦੂਜੇ ਟੈਸਟ ‘ਚ ਭਾਰਤ ਨੂੰ ਪਹਿਲਾਂ ਹੀ ਵੱਡਾ ਝਟਕਾ ਲੱਗ ਗਿਆ ਹੈ। ਕੱਲ੍ਹ ਹੋਣ ਵਾਲੇ ਮੈਚ ‘ਚ ਸਪਿਨਰ ਆਰ. ਅਸ਼ਵਨੀ ਤੇ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ਫੱਟੜ ਹੋਣ ਕਾਰਨ ਆਰਾਮ ਦਿੱਤਾ ਗਿਆ ਹੈ।
ਅਸ਼ਵਨੀ ਦੇ ਢਿੱਡ ਦੇ ਖੱਬੇ ਪਾਸੇ ਖਿੱਚ ਪੈਣ ਦੀ ਸ਼ਿਕਾਇਤ ਹੈ ਤੇ ਰੋਹਿਤ ਫੀਲਡਿੰਗ ਸਮੇਂ ਜ਼ਖ਼ਮੀ ਹੋ ਗਏ ਸੀ, ਉਨ੍ਹਾਂ ਦੀ ਪਿੱਠ ‘ਤੇ ਸੱਟ ਲੱਗੀ ਹੈ। ਅਸ਼ਵਨੀ ਤੇ ਰੋਹਿਤ ਦੀ ਥਾਂ ਟੀਮ ‘ਚ ਆਲ ਰਾਉਂਡਰ ਹਨੁਮਾ ਵਿਹਾਰੀ ਤੇ ਤੇਜ਼ ਗੇਂਦਬਾਜ਼ ਰਵਿੰਦਰ ਜਡੇਜਾ ਨੂੰ ਮੌਕਾ ਦਿੱਤਾ ਗਿਆ ਹੈ। ਪਹਿਲੇ ਟੈਸਟ ਤੋਂ ਬਾਅਦ ਕਿਹਾ ਜਾ ਰਿਹਾ ਸੀ ਕਿ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ੌ ਨੂੰ ਟੀਮ ‘ਚ ਸ਼ਾਮਲ ਕੀਤਾ ਜਾਵੇਗਾ ਪਰ ਇਹ ਖਿਡਾਰੀ ਅਜੇ ਵੀ ਟੀਮ ਤੋਂ ਬਾਹਰ ਹੀ ਹੈ।
Read Also ind vs wi : ਕੋਹਲੀ ਕੋਲ ਹੈ ‘ਵਿਰਾਟ’ ਰਿਕਾਰਡ ਬਣਾਉਣ ਦਾ ਮੌਕਾ
ਭਾਰਤੀ ਟੀਮ ਨੇ ਐਡੀਲੇਡ ਟੈਸਟ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਪੁਜਾਰਾ ਨੂੰ ਛੱਡ ਬਾਕੀ ਬੱਲੇਬਾਜ਼ ਫੇਲ੍ਹ ਰਹੇ ਸੀ ਪਰ ਟੀਮ ਦੇ ਗੇਂਦਬਾਜ਼ਾਂ ਨੇ ਆਸਟ੍ਰੇਲੀਆ ਦੀ ਜਿੱਤ ਨੂੰ ਹਾਰ ‘ਚ ਬਦਲ ਦਿੱਤਾ। ਹੁਣ ਦੇਖਦੇ ਹਾਂ ਕਿ ਜਡੇਜਾ ਟੀਮ ‘ਚ ਕਿਵੇਂ ਦੀ ਭੂਮਿਕਾ ਨਿਭਾਉਂਦੇ ਹਨ। ਉਂਝ ਟੀਮ ਸੀਰੀਜ਼ ‘ਚ 1-0 ਨਾਲ ਅੱਗੇ ਹੈ। ਕਪਤਾਨ ਵਿਰਾਟ ਕੋਹਲੀ ਵੀ ਆਸਟ੍ਰੇਲੀਆ ਨੂੰ ਬੈੱਕਫੁੱਟ ‘ਤੇ ਲੈ ਕੇ ਆਉਣ ਦੀ ਹੀ ਪਲਾਨਿੰਗ ਕਰਨਗੇ।
ਭਾਰਤ ਦੀ ਦੂਜੇ ਟੈਸਟ ਲਈ 13 ਮੈਂਬਰੀ ਟੀਮ ‘ਚ ਵਿਰਾਟ ਕੋਹਲੀ (ਕਪਤਾਨ), ਮੁਰਲੀ ਵਿਜੈ, ਕੇਐਲ ਰਾਹੁਲ, ਚਤੇਸ਼ਵਰ ਪੁਜਾਰਾ, ਅਜਿੰਕੀਆ ਰਹਾਣੇ (ਉਪ ਕਪਤਾਨ), ਹਨੁਮਾ ਵਿਹਾਰੀ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਇਸ਼ਾਂਤ ਸ਼ਰਮਾ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ, ਉਮੇਸ਼ ਯਾਦਵ ਦੇ ਨਾਂ ਐਲਾਨ ਕੀਤੇ ਗਏ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.