NewsInternationalPunjab

ਨਿਊਜ਼ੀਲੈਂਡ ‘ਚ 18 ਸਾਲਾ ਪੰਜਾਬਣ ਦੀ ਯੂਥ ਐਮ.ਪੀ. ਵਜੋਂ ਹੋਈ ਚੋਣ

ਔਕਲੈਂਡ : ਇਥੇ ਵਸਦੇ ਪੰਜਾਬੀ ਭਾਈਚਾਰੇ ਦਾ ਸਿਰ ਉਦੋਂ ਹੋਰ ਉਚਾ ਹੋ ਗਿਆ ਜਦੋਂ ਇਕ 18 ਸਾਲਾ ਪੰਜਾਬੀ ਕੁੜੀ ਅਨਮੋਲਜੀਤ ਕੌਰ ਘੁੰਮਣ ਦੀ ਹਲਕਾ ਪਾਪਾਕੁਰਾ ਤੋਂ ‘ਯੂਥ. ਐਮ.ਪੀ.’ ਵੱਜੋਂ ਚੋਣ ਕਰ ਲਈ ਗਈ। ਪਾਪਾਕੁਰਾ ਹਲਕੇ ਤੋਂ ਸੰਸਦ ਮੈਂਬਰ ਮੈਡਮ ਜੂਠਿਤ ਕੌਲਿਨ ਵੱਲੋਂ ਇਹ ਚੋਣ ਕੀਤੀ ਗਈ ਹੈ। ਇਸ ਜ਼ਿੰਮੇਵਾਰੀ ਦੀ ਮਿਆਲ ਅਗਲੇ ਸਾਲ 1 ਮਾਰਚ ਤੋਂ ਲੈ ਕੇ 31 ਅਗਸਤ ਤੱਕ ਹੋਵੇਗੀ। ਇਸ ਦੌਰਾਨ ਇਹ ਕੁੜੀ ਪਾਪਾਕੁਰਾ ਦੀ ਮੌਜੂਦਾ ਸੰਸਦ ਮੈਂਬਰ ਦੀ ਪ੍ਰਤੀਨਿਧੀ ਬਣ ਕੇ ਪਾਰਲੀਮੈਂਟ ਦੇ ਵਿਚ ਜੁਲਾਈ ਮਹੀਨੇ ਹੋਣ ਵਾਲੇ ‘ਯੂਥ ਸ਼ੈਸ਼ਨ’ ਦੇ ਵਿਚ ਜਾਵੇਗੀ। ਜਿਵੇਂ ਕਹਿੰਦੇ ਨੇ ਹੋਣਹਾਰ ਬੱਚੇ ਛੁਪੇ ਨਹੀਂ ਰਹਿੰਦੇ ਇਹ ਕੁੜੀ ਜਦੋਂ 17 ਸਾਲ ਦੀ ਸੀ ਤਾਂ ਯੂਨਾਇਟਡ ਨੇਸ਼ਨਜ਼ ਲਈ ਹਾਈ ਸਕੂਲ ਦੀ ਅੰਬੈਸਡਰ ਬਣੀ ਸੀ।
1 3
ਯੂਥ. ਐਮ. ਪੀ. ਦੇ ਕਾਰਜ ਕਾਲ ਦੌਰਾਨ ਇਹ ਕੁੜੀ ਯੂਥ ਕੌਂਸਿਲ ਅਤੇ ਯੂਨਾਇਟਡ ਨੇਸ਼ਨ ਯੂਥ ਮਾਮਲਿਆਂ ਉਤੇ ਆਪਣੇ ਵਿਚਾਰ ਪੇਸ਼ ਕਰੇਗੀ। ਪਿਤਾ ਸ. ਗੁਰਜਿੰਦਰ ਸਿੰਘ ਘੁੰਮਣ ਅਤੇ ਮਾਤਾ ਕੁਲਜੀਤ ਕੌਰ ਘੁੰਮਣ ਦੀ ਇਹ ਛੋਟੀ ਬੇਟੀ ਜਦੋਂ ਡੇਢ ਕੁ ਸਾਲ ਸੀ ਤਾਂ ਮੋਗਾ ਸ਼ਹਿਰ ਤੋਂ ਇਥੇ ਪਹੁੰਚੀ ਸੀ। ਇਸ ਦੇ ਨਾਲ ਹੀ ਉਹ ਅਗਲੇ ਸਾਲ ਲਾਅ ਐਂਡ ਕਾਮਰਸ ਦੀ ਡਿਗਰੀ ਵੀ ਸ਼ੁਰੂ ਕਰ ਦੇਵੇਗੀ। ਜੁਲਾਈ ਮਹੀਨੇ ਇਹ ਕੁੜੀ ਦੇਸ਼ ਭਰ ਚੋਂ ਚੁਣ ਕੇ ਗਏ 119 ਹੋਰ ਯੂਥ ਐਮ.ਪੀਜ਼ ਦੇ ਨਾਲ ਮਿਲ ਕੇ ਪਾਰਲੀਮੈਂਟ ਦੇ ਵਿਚ ਬੈਠੇਗੀ। ਸ਼ਾਵਾ ਇਹ ਕੁੜੀ ਦੇਸ਼ ਦੀ ਪਾਰਲੀਮੈਂਟ ਦੇ ਵਿਚ ਪਹਿਲੇ ਕਦਮ ਤੋਂ ਬਾਅਦ ਲਗਾਤਾਰ ਪਹੁੰਚ ਬਨਾਉਣ ਦੇ ਵਿਚ ਸਫਲ ਹੋਵੇ। ਕਮਿਊਨਿਟੀ ਵੱਲੋਂ ਸਮੁੱਚੇ ਪਰਿਵਾਰ ਨੂੰ ਵਧਾਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button