NewsBreaking NewsD5 specialIndiaPoliticsPunjab

ਭੋਗ ਵਾਲੇ ਦਿਨ ਪਿਆ ਅਕਾਲੀ ਦਲ ਦਾ ਭੋਗ, ਇੱਕ ਹੋਰ ਟਕਸਾਲੀ ਅਕਾਲੀ ਨੇ ਛੱਡੀ ਪਾਰਟੀ (ਵੀਡੀਓ)

ਕੁਰਾਲੀ : ਪੰਜਾਬ ਦੀ ਸਭ ਤੋਂ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਇਨੀਂ ਦਿਨੀਂ ਕਿਸੇ ਤੋਂ ਲੁਕੀ ਨਹੀਂ, ਬੇਅਦਬੀ ਮਾਮਲਿਆਂ ਚ ਫਸੀ ਪਾਰਟੀ ਨੇ ਲੋਕਾਂ ਦੇ ਰੋਸ ਅਤੇ ਗੁੱਸੇ ਦਾ ਸਾਹਮਣਾ ਤਾਂ ਕੀਤਾ ਹੀ, ਇਸ ਦੀ ਨਾਲ ਹੀ ਅਕਾਲੀ ਦਲ ਨੂੰ ਪਾਰਟੀ ਦੀ ਰੀੜ ਦੀ ਹੱਡੀ ਮੰਨੇ ਜਾਂਦੇ ਟਕਸਾਲੀ ਆਗੂਆਂ ਦੇ ਬਾਗੀਪੁਣੇ ਦਾ ਸਾਹਮਣਾ ਵੀ ਕਰਨਾ ਪਿਆ। ਅਕਾਲੀ ਦਲ ਨੇ ਆਪਣਾ ਵਿਗੜਿਆ ਅਕਸ ਸੁਧਾਰਨ ਲਈ ਵਾਹਿਗੁਰੂ ਦਾ ਸਹਾਰਾ ਲਿਆ ਪਰ ਐਨ ਭੋਗ ਵਾਲੇ ਦਿਨ ਇੱਕ ਹੋਰ ਟਕਸਾਲੀ ਅਕਾਲੀ ਨੇ ਪਾਰਟੀ ਨੂੰ ਅਲਵਿਦਾ ਆਖ ਦਿੱਤਾ। ਹੁਣ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਅਤੇ ਰਤਨ ਸਿੰਘ ਅਜਾਨਾਲਾ ਵਰਗੇ ਬਾਗੀ ਆਗੂਆਂ ਦੀ ਸੂਚੀ ਵਿੱਚ ਇੱਕ ਹੋਰ ਨਾਂ ਉਜਾਗਾਰ ਸਿੰਘ ਬਡਾਲੀ ਜੁੜ ਗਿਆ ਹੈ। ਉਜਾਗਰ ਸਿੰਘ ਬਡਾਲੀ ਮੁਤਾਬਕ ਪਿਛਲੇ ਕੁੱਝ ਸਮੇਂ ਤੋਂ ਪਾਰਟੀ ਵਿੱਚ ਟਕਸਾਲੀ ਆਗੂਆਂ ਦੀ ਕੋਈ ਪੁੱਛ-ਪ੍ਰਤੀਤ ਨਹੀਂ ਰਹੀ ਹੈ।

Read Also ਲਓ ਜੀ ਮੋਰਚਾ ਖ਼ਤਮ ਕਰ ਕੇ ਫਸੇ ਮੁਤਵਾਜ਼ੀ ਜਥੇਦਾਰ (ਵੀਡੀਓ)

ਉਜਾਗਰ ਸਿੰਘ ਬਡਾਲੀ ਨੇ ਤਾਂ ਆਪਣੇ ਬਿਆਨ ਵਿੱਚ ਇਥੋਂ ਤੱਕ ਕਹਿ ਦਿੱਤਾ ਕਿ ਅਕਾਲੀ ਦਲ ਹੁਣ ਪੰਥਕ ਪਾਰਟੀ ਘੱਟ ਤੇ ਪ੍ਰਾਪਰਟੀ ਡੀਲਰਾਂ ਦਾ ਅੱਡਾ ਜ਼ਿਆਦਾ ਬਣ ਗਿਆ ਹੈ।ਇਸ ਦੇ ਨਾਲ ਰਣਜੀਤ ਸਿੰਘ ਬ੍ਰਹਮਪੁਰਾ ਵਾਂਗੂ ਹੀ ਉਜਾਗਰ ਸਿੰਘ ਬਡਾਲੀ ਨੇ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ, ਸਿਰਫ ਟਕਸਾਲੀ ਆਗੂਆਂ ਦਾ ਅਕਾਲੀ ਦਲ ਹੀ ਕਾਇਮ ਰਹੇਗਾ। ਉਜਾਗਰ ਸਿੰਘ ਬਡਾਲੀ ਮਾਲਵਾ ਦੇ ਸਰਗਰਮ ਅਕਾਲੀ ਆਗੂ ਸਨ, ਜਿਨ੍ਹਾਂ ਬੀਤੇ ਦਿਨ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਦੇ ਹੱਕ ਵਿੱਚ ਖੜਨ ਦਾ ਐਲਾਨ ਕੀਤਾ। ਜਥੇਦਾਰ ਬਡਾਲੀ ਲਗਾਤਾਰ ਦਸ ਸਾਲ ਰੋਪੜ ਜ਼ਿਲ੍ਹੇ ਦੇ ਪ੍ਰਧਾਨ ਵੀ ਰਹੇ, ਇਸ ਮੌਕੇ ਜਥੇਦਾਰ ਬਡਾਲੀ ਨਾਲ ਬੈਠਕ ਕਰਨ ਪੁੱਜੇ ਰਣਜੀਤ ਸਿੰਘ ਬ੍ਰਹਮਪੁਰਾ ਨੇ 16 ਦਸੰਬਰ ਨੂੰ ਨਵੀਂ ਪਾਰਟੀ ਦੇ ਗਠਨ ਮੌਕੇ ਲੋਕਾਂ ਨੂੰ ਅੰਮ੍ਰਿਤਸਰ ਵਿਖੇ ਪੁੱਜਣ ਦੀ ਅਪੀਲ ਵੀ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button