ਕਰਤਾਰਪੁਰ ਲਾਂਘਾ ਨੀਂਹ ਪੱਥਰ ਮੌਕੇ ਆਪਸ ‘ਚ ਭਿੜੇ ਕਾਂਗਰਸੀ (ਵੀਡੀਓ)
ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਅੱਜ ਮੁਲਕ ਦੇ ਉਪ ਰਾਸ਼ਟਰਪਤੀ ਵੈਂਕਈਆਂ ਨਾਇਡੂ ਨੀਂਹ ਪੱਥਰ ਦਾ ਉਦਘਾਟਨ ਕਰਨ ਜਾ ਰਹੇ ਹਨ। ਜਿਸ ਵਿਚ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਿਲ ਹੋ ਰਹੇ ਹਨ ਪਰ ਉਦਘਾਟਨ ਦੌਰਾਨ ਰੱਖੇ ਜਾਣ ਵਾਲੇ ਨੀਂਹ ਪੱਥਰ ਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਲਿਖਿਆ ਗਿਆ ਹੈ। ਜਿਸ ਨੂੰ ਕੈਪਟਨ ਦੀ ਵਜਾਰਤ ਦੇ ਮੰਤਰੀ ਸੁਖਜਿੰਦਰ ਰੰਧਾਵਾ ਬਰਦਾਸ਼ਤ ਨਹੀਂ ਕਰ ਰਹੇ।
Read Also ਲਓ ਜੀ ਹੁਣ ਸਿਮਰਜੀਤ ਬੈਂਸ ਦਾ ਵਿਵਾਦਤ ਬਿਆਨ (ਵੀਡੀਓ)
ਉਨ੍ਹਾਂ ਇਥੋਂ ਤੱਕ ਕਹਿ ਦਿੱਤਾ ਕਿ ਜੇਕਰ ਪੱਥਰ ਤੇ ਇਨ੍ਹਾਂ ਦੇ ਨਾਮ ਹੋਣਗੇ ਤਾਂ ਮੈਂ ਆਪਣਾ ਨਾਮ ਨਹੀਂ ਰੱਖਾਗਾ। ਰੰਧਾਵਾ ਵਲੋਂ ਇਲਜ਼ਾਮ ਲਗਾਇਆ ਗਿਆ ਕਿ ਕੇਂਦਰ ਸਰਕਾਰ ਇਸ ਸਮਾਗਮ ਵਿਚ ਵੱਡੇ ਪੱਧਰ ਤੇ ਦਖਲ ਅੰਦਾਜ਼ੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਤਾਂ ਰਾਜਿੰਦਰ ਕੌਰ ਭੱਠਲ ਵੀ ਹੈ ਪਰ ਉਸ ਦਾ ਨਾਮ ਤਾਂ ਨੀਂਹ ਪੱਥਰ ਉਤੇ ਲਿਖਿਆ ਗਿਆ। ਉਨ੍ਹਾਂ ਇਕ ਗੱਲ ਸਪੱਸ਼ਟ ਕੀਤੀ ਕਿ ਬਾਦਲਾਂ ਦਾ ਨਾਮ ਇਸ ਨੀਂਹ ਪੱਥਰ ਤੇ ਨਹੀਂ ਲਿਖਿਆ ਜਾਣਾ ਚਾਹੀਦਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.