Breaking NewsIndiaNews

Flipkart ਦੇ ਗਰੁੱਪ ਸੀਈਓ ਬਿੰਨੀ ਬੰਸਲ ਨੇ ਦਿੱਤਾ ਅਸਤੀਫ਼ਾ

ਨਵੀਂ ਦਿੱਲੀ : ਵਾਲਮਾਰਟ ਨੇ ਫਲਿੱਪਕਾਰਟ ‘ਚ ਵੱਡਾ ਬਦਲਾਅ ਕੀਤਾ ਹੈ। ਫਲਿੱਪਕਾਰਟ ਸਮੂਹ ਦੇ ਮੁੱਖ ਕਾਰਜਕਾਰੀ ਅਧਿਕਾਰੀ ( ਸੀਈਓ ) ਬਿੰਨੀ ਬੰਸਲ ਨੇ ਮੰਗਲਵਾਰ ਨੂੰ ਗੰਭੀਰ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੇ ਚਲਦਿਆਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਫਲਿੱਪਕਾਰਟ ਦੀ ਨਵੀਂ ਜੱਦੀ ਕੰਪਨੀ ਵਾਲਮਾਰਟ ਨੇ ਇਕ ਬਿਆਨ ਜਾਰੀ ਕਰ ਇਸ ਦੀ ਜਾਣਕਾਰੀ ਦਿੱਤੀ ਹੈ। ਕੰਪਨੀ ਨੇ ਕਿਹਾ ਕਿ ਬਿੰਨੀ ਕੰਪਨੀ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਕੰਪਨੀ ਦਾ ਅਹਿਮ ਹਿੱਸਾ ਰਹੇ ਹਨ। ਦੱਸਣਯੋਗ ਹੈ ਕਿ ਬਿੰਨੀ ਬਾਂਸਲ ਦਾ ਇਹ ਅਸਤੀਫਾ ਅਜਿਹੇ ਸਮੇਂ ‘ਚ ਆਇਆ ਹੈ ਜਦ ਉਨ੍ਹਾਂ ਦੇ ਵਿਰੁੱਧ ਪਰਸਨਲ ਸਿਮਕੰਡਕਟ ਕਰਨ ਦੇ ਦੋਸ਼ ‘ਚ ਜਾਂਚ ਚੱਲ ਰਹੀ ਸੀ।

Read Also ਵਾਲਮਾਰਟ ਦੇ ਹੱਥਾਂ ‘ਚ ਜਾਵੇਗਾ Flipkart, ਅੱਜ ਹੋ ਸਕਦੀ ਹੈ ਡੀਲ

ਵਾਲਮਾਰਟ ਨੇ ਕਿਹਾ ਹੈ ਕਿ ਉਨ੍ਹਾਂ ਦਾ ਇਹ ਫੈਸਲਾ ਉਸ ਜਾਂਚ ਤੋਂ ਬਾਅਦ ਸਾਹਮਣੇ ਆਇਆ ਹੈ ਜੋ ਫਲਿੱਪਕਾਰਟ ਅਤੇ ਵਾਲਮਾਰਟ ਨੇ ਮਿਲ ਕੇ ਕੀਤੀ ਸੀ। ਉਨ੍ਹਾਂ ਵਿਰੁੱਧ ਇਹ ਜਾਂਚ ਪਰਸਨਲ ਮਿਸਕੰਡਕਟ ਦੇ ਦੋਸ਼ ਨੂੰ ਲੈ ਕੇ ਕੀਤੀ ਜਾ ਰਹੀ ਸੀ। ਵਾਲਮਾਰਟ ਨੇ ਆਪਣੇ ਬਿਆਨ ‘ਚ ਕਿਹਾ ਕਿ ਬਿੰਨੀ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਿਜ ਕੀਤਾ ਹੈ। ਹਾਲਾਂਕਿ ਇਸ ਤੋਂ ਬਾਅਦ ਇਹ ਸਾਡੀ ਜ਼ਿੰਮੇਵਾਰੀ ਸੀ ਕੀ ਅਸੀ ਇਸ ਮਾਮਲੇ ‘ਚ ਜਾਂਚ ਕਰੀਏ। ਦੱਸਣਯੋਗ ਹੈ ਕਿ ਇਸ ਸਾਲ ਮਈ ‘ਚ ਵਾਲਮਾਰਟ ਨੇ ਫਲਿੱਪਕਾਰਟ ਨੂੰ 1.05 ਲੱਖ ਕਰੋੜ ਰੁਪਏ ( 16 ਅਰਬ ਡਾਲਰ ) ‘ਚ ਖਰੀਦਿਆ ਸੀ ਤੇ ਫਲਿਪਕਾਰਟ ਵਿੱਚ ਵਾਲਮਾਰਟ ਦਾ 77 ਫੀਸਦੀ ਹਿੱਸਾ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button