Breaking NewsIndiaInternationalNews

ਟੈਸਲਾ : ਭਾਰਤੀ ਮੂਲ ਦੇ ਸਾਬਕਾ ਮੁਲਾਜ਼ਮ ‘ਤੇ ਲੱਗਿਆ 67 ਕਰੋੜ ਦੀ ਚੋਰੀ ਦਾ ਦੋਸ਼

ਨਿਊਯਾਰਕ : ਅਮਰੀਕੀ ਇਲੈਕਟ੍ਰਾਨਿਕ ਕਾਰ ਮੈਨਿਊਫੈਕਚਰਿੰਗ ਕੰਪਨੀ ਟੈਸਲਾ ਦੇ ਭਾਰਤੀ ਮੂਲ ਦੇ ਇੱਕ ਸਾਬਕਾ ਮੁਲਾਜ਼ਮ ‘ਤੇ ਇਲਜ਼ਾਮ ਹੈ ਕਿ ਉਸਨੇ ਇਸ ਟੈਕ ਜੁਆਇੰਟ ਕੰਪਨੀ ਤੋਂ 9.3 ਲੱਖ ਡਾਲਰ ਯਾਨੀ 67 ਕਰੋੜ ਤੋਂ ਜ਼ਿਆਦਾ (67,54,12,500) ਦੀ ਚੋਰੀ ਕੀਤੀ ਹੈ। ਉਸ ਉੱਤੇ ਗਲਤ ਦਸਤਾਵੇਜ਼ ਦੇ ਜ਼ਰੀਏ ਕੰਪਨੀ ਤੋਂ ਪੈਸੇ ਚੋਰੀ ਕਰਨ ਦਾ ਇਲਜ਼ਾਮ ਲੱਗਿਆ। ਭਾਰਤੀ ਮੂਲ ਦੇ 32 ਸਾਲਾ ਸਲਿਲ ਪਾਰੁਲੇਕਰ ਦੇ ਖਿਲਾਫ ਦੋਸ਼ ਹੈ ਕਿ ਉਸ ਨੇ ਵਿੱਤੀ ਲੈਣ-ਦੇਣ ਦੇ ਦਸਤਾਵੇਜ਼ਾਂ ‘ਚ ਧੋਖਾਧੜੀ ਕਰਕੇ ਇੱਕ ਸਪਲਾਇਰ ਦੇ ਨਾਮ ਦਾ ਪੈਸਾ ਦੂਜੇ ਸਪਲਾਇਰ ਨੂੰ ਭੇਜ ਦਿੱਤਾ।

Read Also ਟਾਂਡਾ ‘ਚ ਵਾਪਰੀ ਵੱਡੀ ਘਟਨਾ, ਬੈਂਕ ‘ਚ ਕਰੀਬ 21 ਲੱਖ ਦੀ ਚੋਰੀ

ਸਲਿਲ ਪਾਰੁਲੇਕਰ ਖਿਲਾਫ਼ ਵਾਇਰ ਫਰਾਡ ਦੀਆਂ 9 ਧਾਰਾਵਂ ਤੇ ਸ਼ਨਾਖਤੀ ਚੋਰੀ ਦੀ ਇਕ ਧਾਰਾ ਆਇਦ ਕੀਤੀ ਹੈ। ਜੇ ਉਸ ਨੂੰ ਦੋਸ਼ੀ ਕਰਾਰ ਦੇ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਧੋਖਾਧੜੀ ਦੀਆਂ ਧਾਰਾਵਾਂ ਤਹਿਤ 20 ਸਾਲ ਦੀ ਕੈਦ ਤੇ 2.5 ਲੱਖ ਡਾਲਰ ਜੁਰਮਾਨਾ ਹੋ ਸਕਦਾ ਹੈ ਜਦਕਿ ਸ਼ਨਾਖਤ ਚੋਰੀ ਕਰਨ ਦੇ ਦੋਸ਼ ਹੇਠ ਦੋ ਸਾਲ ਦੀ ਕੈਦ ਤੇ ਢਾਈ ਲੱਖ ਡਾਲਰ ਜੁਰਮਾਨਾ ਹੋ ਸਕਦਾ ਹੈ। ਪਾਰੁਲੇਕਰ 2016-17 ਵਿਚ ਟੈਸਲਾ ਦੀ ਗਲੋਬਲ ਸਪਲਾਈ ਮੈਨੇਜਮੈਂਟ ਵਿਚ ਮੁਲਾਜ਼ਮ ਸੀ ਤੇ ਕੁਝ ਪੁਰਜ਼ਿਆਂ ਤੇ ਟੈਸਲਾ ਆਟੋਮੋਬੀਲਜ਼ ਨਾਲ ਸਬੰਧਤ ਸੇਵਾਵਾਂ ਦੀ ਸਪਲਾਈ ਲਈ ਟੈਸਲਾ ਦੇ ਕੁਝ ਸਪਲਾਇਰਾਂ ਨਾਲ ਸਬੰਧਾਂ ਦੀ ਦੇਖ ਰੇਖ ਕਰਦਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button