Breaking NewsIndiaNewsPunjab

ਦੀਵਾਲੀ ਤੇ ਹੋਰ ਢਿੱਲੀ ਹੋਵੇਗੀ ਤੁਹਾਡੀ ਜੇਬ, LPG ਸਿਲੰਡਰ ਹੋਇਆ ਮਹਿੰਗਾ

ਮੁੰਬਈ : ਤਿਉਹਾਰਾਂ ਦਾ ਸੀਜ਼ਨ ਆਉਣ ਦੇ ਨਾਲ ਹੀ ਰਸੋਈ ਦੇ ਬਜਟ ਨਾਲ ਜੁੜੀ ਬੁਰੀ ਖ਼ਬਰ ਆਈ ਹੈ। ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਇੱਕ ਵਾਰ ਫੇਰ ਵਾਧਾ ਕੀਤਾ ਗਿਆ ਹੈ। ਸਬਸਿਡੀ ਗੈਸ ਸਿਲੰਡਰ ਦੀ ਕੀਮਤ 2.94 ਰੁਪਏ ਤੇ ਬਗੈਰ ਸਬਸਿਡੀ ਦੇ ਸਿਲੰਡਰ ਦੇ ਭਾਅ 60 ਰੁਪਏ ਵਧਾਏ ਗਏ ਹਨ।

Read Also ਐਲਪੀਜੀ ਸਿਲੰਡਰ ‘ਚ ਭਾਰੀ ਗਿਰਾਵਟ

ਨਵੀਂ ਦਿੱਲੀ ‘ਚ ਸਬਸਿਡੀ ਵਾਲੇ ਰਸੋਈ ਗੈਸ ਦੀ ਕੀਮਤ ‘ਚ ਵਾਧਾ ਹੋਣ ਤੋਂ ਬਾਅਦ ਸਿਲੰਡਰ ਦੀ ਕੀਮਤ 505.34 ਰੁਪਏ ਹੋ ਗਈ ਹੈ ਜਦੋਂਕਿ ਬਗੈਰ ਸਬਸਿਡੀ ਵਾਲੇ ਗੈਸ ਸਿਲੰਡਰ ਦੀ ਕੀਮਤ 939 ਰੁਪਏ ਤੱਕ ਪਹੁੰਚ ਗਈ ਹੈ। ਸਿਲੰਡਰ ਦੇ ਬੇਸ ਪ੍ਰਾਈਸ ‘ਚ ਬਦਲਾਅ ਤੇ ਉਸ ‘ਤੇ ਟੈਕਸ ਦੇ ਅਸਰ ਕਰਕੇ ਭਾਅ ‘ਚ ਵਾਧਾ ਹੋਇਆ ਹੈ। ਜਦੋਂਕਿ ਅੰਤਰਰਾਸ਼ਟਰੀ ਕੀਮਤਾਂ ਵਧਣ ‘ਤੇ ਸਰਕਾਰ ਵਧੇਰੇ ਸਬਸਿਡੀ ਦਿੰਦੀ ਹੈ ਪਰ ਟੈਕਸ ਦੇ ਨਿਯਮਾਂ ਅਨੁਸਾਰ, ਐਲਪੀਜੀ ਤੇ ਜੀਐਸਟੀ ਦੀ ਗਣਨਾ ਇਲੈਕਟ੍ਰੌਨ ਦੇ ਭਾਅ ‘ਤੇ ਕੀਤੀ ਜਾਂਦੀ ਹੈ। ਅਜਿਹੇ ‘ਚ ਸਰਕਾਰ ਬਾਲਣ ਦੀ ਕੀਮਤ ਦਾ ਇੱਕ ਹਿੱਸਾ ਸਬਸਿਡੀ ਦੇ ਰੂਪ ‘ਚ ਦੇ ਸਕਦੀ ਹੈ, ਪਰ ਟੈਕਸ ਦਾ ਭੁਗਤਾਨ ਬਾਜ਼ਾਰ ਰੇਟ ‘ਤੇ ਕੀਤਾ ਜਾ ਸਕਦਾ ਹੈ, ਜਿਸ ਕਾਰਨ ਕੀਮਤਾਂ ਵਧਦੀਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button