NewsBreaking NewsIndia

ਤੀਸਰਾ ਸਭ ਤੋਂ ਅਮੀਰ ਦੇਸ਼ ਬਣਨ ਦੀ ਰਾਹ ਤੇ ਹੈ ਭਾਰਤ : ਮੁਕੇਸ਼ ਅੰਬਾਨੀ

ਨਵੀਂ ਦਿੱਲੀ : ਦੇਸ਼ ਦੀ ਸਭ ਤੋਂ ਅਮੀਰ ਹਸਤੀ ਅਤੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ 24ਵੀਂ ਮੋਬੀਕਾਮ ਕਾਨਫਰੰਸ ਵਿੱਚ ਬੋਲਦਿਆਂ ਕਿਹਾ ਕਿ ਭਾਰਤ ਦੁਨੀਆਂ ਦੀ ਤੀਸਰਾ ਅਮੀਰ ਦੇਸ਼ ਬਣਨ ਦੀ ਰਾਹ ਤੇ ਹੈ। ਅੰਬਾਨੀ ਨੇ ਕਿਹਾ ਕਿ ਭਾਰਤ ਤਿੰਨ ਉਦਯੌਗਿਕ ਕ੍ਰਾਂਤੀਆਂ ‘ਚ ਦਾਖਲ ਹੋਣ ਤੋਂ ਬਾਅਦ ਚੌਥੀ ਉਦਯੋਗਿਕ ਕ੍ਰਾਂਤੀ ਦੀ ਅਗਵਾਈ ਕਰਨ ਦੀ ਤਿਆਰੀ ਵਿੱਚ ਹੈ। ਅੰਬਾਨੀ ਨੇ ਟਿੱਪਣੀ ਕੀਤੀ ਕਿ ਭਾਰਤ ਦਾ ਡਿਜੀਟਲ ਬਦਲਾਵ ਬੇਮਿਸਾਲ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਵਾਇਰਲੈੱਸ ਬਰਾਡਬੈਂਡ ਦੇ ਮਾਮਲੇ ਵਿੱਚ ਸਿਰਫ 24 ਮਹੀਨਿਆਂ ਵਿੱਚ 155ਵੇਂ ਸਥਾਨ ਤੇ ਪੁੱਜ ਗਿਆ ਹੈ। ਅੰਬਾਨੀ ਦਾ ਕਹਿਣਾ ਹੈ ਕਿ 1990 ਦੇ ਦਹਾਕੇ ਵਿੱਚ ਭਾਰਤ ਬਹੁਤ ਗੰਭੀਰ ਆਰਥਿਕ ਸੰਕਟ ਤੋਂ ਬਾਹਰ ਨਿਕਲਿਆ ਸੀ।

Read Also ਪਿਛਲੇ 10 ਸਾਲਾਂ ਤੋਂ ਨਹੀਂ ਵਧੀ ਮੁਕੇਸ਼ ਅੰਬਾਨੀ ਦੀ ਤਨਖ਼ਾਹ

1990 ਵਿੱਚ ਦੇਸ਼ ਦਾ ਕੁੱਲ ਘਰੇਲੂ ਉਤਪਾਦਨ ਸਿਰਫ 350 ਅਰਬ ਡਾਲਰ ਦੇ ਕਰੀਬ ਸੀ। ਜਦਕਿ ਅੱਜ ਇਹ 3000 ਅਰਬ ਡਾਲਰ ਤੇ ਪਹੁੰਚ ਗਿਆ ਹੈ। ਅੰਬਾਨੀ ਨੇ ਕਿਹਾ ਕਿ ਅੱਜ ਦਾ ਭਾਰਤ ਪਹਿਲੇ ਦੇ ਭਾਰਤ ਤੋਂ ਬਿਲਕੁਲ ਅਲੱਗ ਹੈ। ਭਾਰਤ ਦੀ ਵੱਡੀ ਟੈਕਨੌਲਾਜਿਕਲ ਸੈਂਟਰਿਕ ਆਬਾਦੀ ਇਸਦੀ ਮੁੱਖ ਤਾਕਤ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਬਰਾਬਰੀ ਅਤੇ ਸਹਿਭਾਗੀ ਵਿਕਾਸ ਆਧਾਰਿਤ ਲੋਕਤੰਤਰ ਹੋਣ ਦੇ ਕਾਰਨ ਭਵਿੱਖ ਵਿੱਚ ਟੈਕਨਾਲੋਜੀ ਨੂੰ ਖੁੱਲੇ ਦਿਮਾਗ ਨਾਲ ਸਵੀਕਾਰ ਕਰੇਗਾ। ਅੱਜ ਦੇਸ਼ ਵਿੱਚ ਟੈਕਨਾਲੋਜੀ ਬੇਸਡ ਸਟਾਰਟਅੱਪ ਦੀ ਤੀਸਰੀ ਸਭ ਤੋਂ ਵੱਡੀ ਸੰਖਿਆ ਹੈ।ਇਸ ਤੋਂ ਪਹਿਲਾਂ ਭਾਰਤ ਨੇ ਕਦੀ ਵੀ ਇਸ ਤਰਾਂ ਦੀ ਸਹਿਭਾਗੀ ਦਾ ਉਦਾਰ ਨਹੀਂ ਦੇਖਿਆ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button