Breaking NewsInternationalNews

ਕੈਨੇਡਾ ਸਰਕਾਰ ਭੰਗ ਦੇ ਕਾਨੂੰਨ ਤੋੜਣ ਵਾਲੇ ਪੱਕੇ ਰਿਹਾਇਸ਼ੀਆਂ ਨੂੰ ਕਰੇਗੀ ਡਿਪੋਰਟ

ਓਟਾਵਾ : ਕੈਨੇਡਾ ਸਰਕਾਰ ਨੇ ਪ੍ਰਵਾਸੀ ਜੋ ਕਿ ਕੈਨੇਡਾ ਦੀ ਪੱਕੀ ਰਿਹਾਇਸ਼ ਰੱਖਦੇ ਹਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਕੋਈ ਵੀ ਪੱਕਾ ਰਿਹਾਇਸ਼ੀ ਭੰਗ ਦੇ ਕਿਸੇ ਵੀ ਕਾਨੂੰਨ ਦੀ ਉਲੰਘਣਾ ਕਰਦਾ ਫੜਿਆ ਜਾਂਦਾ ਹੈ ਤਾ ਉਸ ਨੂੰ ਮਿਲੀ ਸਜ਼ਾ ਤੋਂ ਬਆਦ ਉਸ ਪੱਕੇ ਰਿਹਾਇਸ਼ੀ ਨੂੰ ਡਿਪੋਰਟ ਕਰ ਦਿੱਤਾ ਜਾਵੇਗਾ।

Read Also ਕੈਨੇਡਾ ਦੇ ਭੰਗ ਨੂੰ ਮਾਨਤਾ ਦੇਣ ਵਾਲੇ ਫੈਸਲੇ ਤੇ ਰੂਸ ਨੇ ਜਤਾਏ ਇਤਰਾਜ਼

ਤੁਹਾਨੂੰ ਦੱਸ ਦਈਏ ਕੇ ਕੈਨੇਡਾ ਦੀ ਸਰਕਾਰ ਵਲੋ ਭੰਗ ਨੂੰ ਦਿੱਤੀ ਕਾਨੂੰਨੀ ਮਾਨਤਾ ਤੋਂ ਮਗਰੋਂ ਪੈਦਾ ਹੋਣ ਵਾਲੀਆਂ ਹਾਲਤਾ ਨਾਲ ਨਿਜੱਠਣ ਲਈ ਕੈਨੇਡਾ ਦੀ ਸਰਕਾਰ ਚੁੱਪ ਚਪੀਤੇ ਇਹ ਕਾਨੂੰਨ ਆਪਣੀ ਵੈਬ ਸਾਇਟ ਤੇ ਅਪਲੋਡ ਕੀਤਾ ਗਿਆ ਹੈ।

ਇਸ ਨਾਲ ਇੰਮੀਗ੍ਰੇਸ਼ਨ ਕਾਨੂੰਨ ਮੁਤਾਬਕ ਜੇ ਕਿਸੇ ਨੂੰ ਦਸ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਜਾ ਚੁੱਕੀ ਹੋਵੇ ਜਾਂ ਉਸਨੇ ਅਸਲ ਵਿੱਚ 6 ਮਹੀਨੇ ਤੋਂ ਵੱਧ ਕੈਦ ਕੱਟੀ ਹੋਵੇ ਤਾਂ ਅਜਿਹੇ ਪਰਮਾਨੈਂਟ ਰੈਜ਼ੀਡੈਂਟਾਂ, ਵਿਦੇਸ਼ੀ ਨਾਗਰਿਕਾਂ ਅਤੇ ਟੈਂਪਰੇਰੀ ਵਰਕਰਾਂ ਦਾ ਕੈਨੇਡਾ ਵਿੱਚ ਦਾਖਲਾ ਰੋਕ ਦਿੱਤਾ ਜਾ ਸਕਦਾ ਹੈ। ਰਿਫਿਊਜੀ ਕਲੇਮ ਕਰਨ ਵਾਲਿਆਂ ਦਾ ਕਲੇਮ ਵੀ ਰੱਦ ਹੋ ਸਕਦਾ ਹੈ। ਇਸ ਕਾਨੂੰਨ ਨਾਲ ਵੱਡੀ ਗਿਣਤੀ ਵਿੱਚ ਪੰਜਾਬੀ ਪ੍ਰਵਾਸੀਆਂ ਦੇ ਪ੍ਰਭਾਵਤ ਹੋਣ ਦੀਆਂ ਸੰਭਾਵਨਾਵਾਂ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button