ਕੈਨੇਡਾ ਦੇ ਭੰਗ ਨੂੰ ਮਾਨਤਾ ਦੇਣ ਵਾਲੇ ਫੈਸਲੇ ਤੇ ਰੂਸ ਨੇ ਜਤਾਏ ਇਤਰਾਜ਼
ਓਟਾਵਾ: ਕੈਨੇਡਾ ਵਲੋਂ ਦੇਸ਼ ‘ਚ ਭੰਗ ਨੂੰ ਦਿੱਤੀ ਕਾਨੂੰਨੀ ਮਾਨਤਾ ਤੋਂ ਰੂਸ ਕਾਫੀ ਨਰਾਜ਼ ਨਜ਼ਰ ਆ ਰਿਹਾ ਹੈ। ਰੂਸ ਨੇ ਕੈਨੇਡਾ ਨੂੰ ਚੇਤਾਵਨੀ ਭਰੇ ਲਿਹਜ਼ੇ ਵਿੱਚ ਕਿਹਾ ਹੈ ਕਿ ਕੈਨੇਡਾ ਦਾ ਇਹ ਫੈਸਲਾ ਸਹਿਣਯੋਗ ਨਹੀਂ ਹੈ। ਰੂਸ ਦਾ ਕਹਿਣਾ ਹੈ ਕਿ ਕੈਨੇਡਾ ਦੇ ਇਸ ਫੈਸਲੇ ਨਾਲ ਨਸ਼ੀਲੇ ਪਦਾਰਥਾਂ ਨੂੰ ਰੋਕਣ ਵਾਲੇ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਹੋਵੇਗੀ। ਕੈਨੇਡਾ ‘ਚ ਰੂਸ ਦੇ ਰਾਜਦੂਤ ਵਲੋਂ ਜਾਰੀ ਇੱਕ ਬਿਆਨ ‘ਚ ਕਿਹਾ ਗਿਆ ਹੈ ਕਿ ਕੈਨੇਡਾ ਵਲੋਂ ਭੰਗ ਨੂੰ ਦਿੱਤੀ ਗਈ ਇਹ ਮਾਨਤਾ ਅੰਰਤਰਾਸ਼ਟਰੀ ਸਮੱਸਿਆ ਦਾ ਰੂਪ ਧਾਰਨ ਕਰ ਲਵੇਗੀ।
Read Also ਮੋਦੀ ਨੇ ਦਿੱਤਾ ਭਾਰਤ – ਕੈਨੇਡਾ ਦੇ ਵਿੱਚ ਹੋਰ ਮਜਬੂਤ ਸਬੰਧਾਂ ‘ਤੇ ਜ਼ੋਰ
ਰੂਸੀ ਰਾਜਦੂਤ ਦਾ ਕਹਿਣਾ ਹੈ ਇਸ ਨਾਲ ਵਿਸ਼ਵ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਕਾਨੂੰਨ ਨਾਲ ਰੂਸ, ਕੈਨੇਡਾ ਅਤੇ ਵਿਸ਼ਵ ਦੇ ਹੋਰ ਦੇਸ਼ਾਂ ਨੂੰ ਨਸ਼ੇ ਦੀ ਤਸਕਰੀ ਰੋਕਣ ਲਈ ਹੋਰ ਵੀ ਬਹੁਤ ਸਾਰੇ ਉਪਰਾਲੇ ਕਰਨੇ ਪੈਣਗੇ। ਦੱਸ ਦਈਏ ਕਿ ਕੈਨੇਡਾ ਸਰਕਾਰ ਨੇ ਬੀਤੀ 17 ਅਕਤੂਬਰ ਤੋਂ ਭੰਗ ਨੂੰ ਕਾਨੂੰਨੀ ਮਾਨਤਾ ਦੇ ਦਿੱਤੀ ਹੈ। ਜਿਸ ਦਾ ਕੈਨੇਡਾ ਦੇ ਅੰਦਰ ਅਤੇ ਬਾਹਰ ਲਗਾਤਾਰ ਵਿਰੋਧ ਜਾਰੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.