NewsBreaking NewsIndiaSports

ਸੋਨ ਤਮਗਾ ਜਿੱਤ ਕੇ ਆਏ ਅਰਪਿੰਦਰ ਨੇ ਸਵੀਕਾਰ ਕੀਤਾ ਡੀ.ਐਸ.ਪੀ. ਦਾ ਅਹੁਦਾ

ਅੰਮ੍ਰਿਤਸਰ: ਹਰਿਆਣਾ ਵੱਲੋਂ ਏਸ਼ੀਆਈ ਖੇਡਾਂ ‘ਚ ਟਰਿਪਲ ਜੰਪ ਵਿੱਚ ਗੋਲਡ ਮੈਡਲ ਜਿੱਤਣ ਤੋਂ ਬਾਅਦ ਪਹਿਲੀ ਵਾਰ ਅੰਮ੍ਰਿਤਸਰ ਆਪਣੇ ਘਰ ਪਿੰਡ ਉੱਚਾ ਕਿਲ੍ਹਾ ਪਹੁੰਚੇ ਅਰਪਿੰਦਰ ਸਿੰਘ ਉਰਫ ਬਾਬੀ ਛੀਨਾ ਨੇ ਕਿਹਾ, ਕਿ ਹੁਣ ਉਹ ਪੰਜਾਬ ਵੱਲੋਂ ਖੇਲਣਗੇ ਅਤੇ ਮੈਡਲ ਜਿੱਤ ਕੇ ਲੈ ਕੇ ਆਉਣਗੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੁਲਿਸ ਵਿੱਚ ਡੀ.ਐਸ.ਪੀ. ਦੇ ਅਹੁਦੇ ਦੀ ਨੌਕਰੀ ਦੀ ਪੇਸ਼ਕਸ਼ ਨੂੰ ਦਿਲ ਤੋਂ ਸਵੀਕਾਰ ਕੀਤਾ ਹੈ। ਅੰਮ੍ਰਿਤਸਰ ਪਹੁੰਚਦੇ ਹੀ ਅਰਪਿੰਦਰ ਨੇ ਸਭ ਤੋਂ ਪਹਿਲਾਂ ਆਪਣੇ ਮਾਤਾ ਪਿਤਾ ਦਾ ਆਸ਼ੀਰਵਾਦ ਲਿਆ। ਇਸ ਤੋਂ ਬਾਅਦ ਉਹ ਸਿੱਧੇ ਦਰਬਾਰ ਸਾਹਿਬ ਪਹੁੰਚੇ। ਇਸ ਤੋਂ ਬਾਅਦ ਓਪਨ ਜੀਪ ਵਿੱਚ ਪ੍ਰਸ਼ੰਸ਼ਕਾਂ ਦੇ ਨਾਲ ਅਰਪਿੰਦਰ ਆਪਣੇ ਘਰ ਪਹੁੰਚੇ। ਰਸਤੇ ਵਿੱਚ ਕਈ ਥਾਵਾਂ ਤੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਹੋਇਆ। ਘਰ ਪਹੁੰਚਦੇ ਹੀ ਲੋਕਾ ਨੇ ਭੰਗੜਾ ਪਾ ਕੇ ਤੇ ਹਾਰ ਪਾ ਕੇ ਅਰਪਿੰਦਰ ਦਾ ਨਿੱਘਾ ਸਵਾਗਤ ਕੀਤਾ।

Read Also ਏਸ਼ੀਆਈ ਖੇਡਾਂ ਲਈ ਹੈਂਡਬਾਲ ਟੀਮ ਨੂੰ ਮਨਜ਼ੂਰੀ

ਇਸ ਦੌਰਾਨ ਅਰਪਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੁਲਿਸ ਵਿੱਚ ਡੀ.ਐਸ.ਪੀ. ਅਹੁਦੇ ਦੀ ਨੌਕਰੀ ਦੀ ਪੇਸ਼ਕਸ਼ ਨੂੰ ਉਨ੍ਹਾਂ ਨੇ ਦਿਲੋਂ ਸਵੀਕਾਰ ਕੀਤਾ ਹੈ। ਨਾਲ ਹੀ ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਪੰਜਾਬ ਵਿੱਚ ਬਹੁਤ ਚੰਗੇ ਚੰਗੇ ਖਿਡਾਰੀ ਹਨ, ਪਰ ਪੂਰੀ ਸੁਵਿਧਾ ਨਾ ਮਿਲਣ ਕਰਕੇ ਉਹ ਦੇਸ਼ ਲਈ ਕੁਝ ਨਹੀਂ ਕਰ ਸਕਦੇ। ਅਜਿਹੇ ਵਿੱਚ ਜ਼ਰੂਰੀ ਹੈ ਕਿ ਪੰਜਾਬ ਸਰਕਾਰ ਆਪਣੀ ਖੇਡ ਪਾਲਿਸੀ ਵਿੱਚ ਸੁਧਾਰ ਕਰੇ ਅਤੇ ਖਿਡਾਰੀਆਂ ਨੂੰ ਸੁਵਿਧਾਵਾਂ ਪ੍ਰਦਾਨ ਕਰੇ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਉਸਨੂੰ ਜੋ ਵੀ ਸਨਮਾਨ ਦਿੱਤਾ ਹੈ, ਉਸ ਲਈ ਉਹ ਜੀਵਨ ਭਰ ਉਨ੍ਹਾ ਦਾ ਧੰਨਵਾਦੀ ਰਹੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button