Breaking NewsIndiaNewsPoliticsPunjab

ਬਾਦਲਾਂ ਦੇ ਬਿਆਨਾਂ ਨੂੰ ਤੋੜ ਮਰੋੜ ਕੇ ਕੀਤਾ ਜਾ ਰਿਹੈ ਪੇਸ਼ : ਅਕਾਲੀ ਦਲ

ਚੰਡੀਗੜ੍ਹ: ਪੰਜਾਬ ‘ਚ ਬੀਤੇ ਦਿਨੀ ਹੋਈਆਂ ਰੈਲੀਆਂ ਦੌਰਾਨ ਵੱਖ-ਵੱਖ ਆਗੂਆਂ ਵੱਲੋਂ ਇੱਕ-ਦੂਜੇ ਤੇ ਤਿੱਖੇ ਸ਼ਬਦੀ ਵਾਰ ਕੀਤੇ ਗਏ। ਜਿੱਥੇ ਪਟਿਆਲਾ ਰੈਲੀ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਹਿਟਲਰ ਕਿਹਾ ਉੱਥੇ ਹੀ ਲੰਬੀ ਰੈਲੀ ਦੌਰਾਨ ਕਾਂਗਰਸੀਆਂ ਨੇ ਬਾਦਲਾਂ ‘ਤੇ ਖੁੱਲ੍ਹ ਕੇ ਵਾਰ ਕੀਤੇ। ਇਨ੍ਹਾਂ ਤਿੱਖੇ ਵਾਰਾਂ ਤੋਂ ਇਲਾਵਾ ਇੱਕ ਹੋਰ ਗੱਲ ਜੋ ਲੋਕਾਂ ‘ਚ ਚਰਚਾ ਦਾ ਵਿਸ਼ਾ ਬਣੀ, ਉਹ ਇਹ ਸੀ ਕਿ ਰੈਲੀ ਦੌਰਾਨ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਦੀ ਜ਼ੁਬਾਨ ਫਿਸਲ ਗਈ ਤੇ ਉਨ੍ਹਾਂ ਪ੍ਰਕਾਸ਼ ਸਿੰਘ ਬਾਦਲ ਨੂੰ ’ਆਪਣੇ ਪਿਤਾ ਸਮਾਨ ਬਜ਼ੁਰਗ’ ਕਹਿ ਦਿੱਤਾ। ਇਸ ਤੇ ਸ਼੍ਰੋਮਣੀ ਅਕਾਲੀ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਦੇ ਬਿਆਨਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ।

Read Also ਸੁਖਬੀਰ ਬਾਦਲ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਫਿਰ ਕਿਹਾ ਪਿਤਾ ਸਮਾਨ

ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਹਰਚਰਨ ਬੈਂਸ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਭਾਸ਼ਣ ਵਿੱਚ ਸੀਨੀਅਰ ਬਾਦਲ ਨੂੰ ‘ਆਪਣੇ ਪਿਤਾ ਸਮਾਨ ਬਜ਼ੁਰਗ’ ਕਹਿ ਕੇ ਸੰਬੋਧਨ ਕੀਤਾ ਸੀ ਅਤੇ ਇਹ ਹਵਾਲਾ ਉਹਨਾਂ ਨੇ ਪਾਰਟੀ ਦੇ ਹਰ ਆਗੂ ਅਤੇ ਵਰਕਰ ਲਈ ਸਰਦਾਰ ਬਾਦਲ ਦੀ ‘ਪਿਤਾ ਵਰਗੀ ਹਸਤੀ’ ਹੋਣ ਕਰਕੇ ਕੀਤਾ ਸੀ। ਉਹਨਾਂ ਕਿਹਾ ਕਿ ਕੁੱਝ ਵੈਬਸਾਈਟਾਂ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਸ਼ਬਦਾਂ ਨੂੰ ਗਲਤੀ ਨਾਲ ‘ਮੇਰੇ ਪਿਤਾ ਸਮਾਨ ਬਜ਼ੁਰਗ’ ਸਮਝ ਲਿਆ ਗਿਆ ਹੈ। ਅਕਾਲੀ ਦਲ ਵਿਚ ਸੀਨੀਅਰ ਬਾਦਲ ਨੂੰ ਸਾਰੇ ਇੱਕ ਪਿਤਾ ਸਮਾਨ ਹਸਤੀ ਸਮਝਦੇ ਹਨ , ਇਸ ਲਈ ਸੁਖਬੀਰ ਬਾਦਲ ਵੱਲੋਂ ਉਹਨਾਂ ਨੂੰ ‘ਆਪਣੇ ਪਿਤਾ ਸਮਾਨ ਬਜ਼ੁਰਗ’ ਵਜੋਂ ਸੰਬੋਧਨ ਕਰਨ ਵਿਚ ਕੁੱਝ ਵੀ ਗਲਤ ਨਹੀਂ ਸੀ।ਉਹਨਾਂ ਕਿਹਾ ਕਿ ਮੀਡੀਆ ਕਰਮੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਰਿਪੋਰਟਾਂ ਵਿਚ ਲੋੜੀਂਦੀ ਸੋਧ ਕਰ ਲੈਣ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button