Breaking NewsD5 specialIndiaNewsPoliticsPunjab

ਬੈਂਸ ਨੇ ਭਗਵੰਤ ਮਾਨ ਨੂੰ ਲਗਾਈ ਫਟਕਾਰ

ਲੰਬੀ : ਜਿਵੇਂ ਜਿਵੇਂ 7 ਅਕਤੂਬਰ ਦੀਆਂ ਕਾਂਗਰਸ-ਅਕਾਲੀ ਰੈਲੀਆਂ ਸਮਾਂ ਨਜ਼ਦੀਕ ਆਉਂਦਾ ਜਾ ਰਿਹਾ ਹੈ। ਤਿਵੇਂ ਤਿਵੇਂ ਦੋਵੇਂ ਹੀ ਪਾਰਟੀਆਂ ਵੱਲੋਂ ਇੱਕ ਦੂਜੇ ਖਿਲਾਫ ਬਿਆਨਬਾਜ਼ੀਆਂ ਦਾ ਦੌਰ ਵੀ ਵਧਦਾ ਜਾ ਰਿਹਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਪ੍ਰਕਾਸ਼ ਸਿੰਘ ਬਾਦਲ ਦੇ ਘਰ ਘਰ ਜਾ ਕੇ ਲੋਕਾਂ ਨੂੰ ਰੈਲੀ ਵਿੱਚ ਪਹੁੰਚਣ ਦੀ ਅਪੀਲ ਕੀਤੇ ਜਾਣ ਤੇ ਫਿਰ ਤੋਂ ਤੰਜ਼ ਕਸੇ ਹਨ। ਸੁਨੀਲ ਜਾਖੜ ਮੁਤਾਬਕ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੀ ਬਜ਼ੁਰਗ ਅਵਸਥਾ ਵਿੱਚ ਘਰ ਜਾ ਕੇ ਲੋਕਾਂ ਨੂੰ ਰੈਲੀ ਵਿੱਚ ਪਹੁੰਚਣ ਦੀ ਅਪੀਲ ਕਰਨੀ ਪੈ ਰਹੀ ਹੈ, ਜਿਸ ਦੇ ਜ਼ਿੰਮੇਵਾਰ ਸਿਰਫ ਤੇ ਸਿਰਫ ਸੁਖਬੀਰ ਸਿੰਘ ਬਾਦਲ ਹਨ।

Read Also ਨਹੀਂ ਟਲਦਾ ਭਗਵੰਤ ਮਾਨ!

ਇਸ ਮੌਕੇ ਸੁਨੀਲ ਜਾਖੜ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸੁਖਬੀਰ ਅਕਾਲੀ ਪਾਰਟੀ ਕਹਿ ਕੇ ਸੰਬੋਧਨ ਕੀਤਾ। ਸੁਨੀਲ ਜਾਖੜ ਮੁਤਾਬਕ ਪ੍ਰਕਾਸ਼ ਸਿੰਘ ਬਾਦਲ ਨੂੰ ਛੱਡ ਕੇ ਰੈਲੀ ਵਿੱਚ ਹੋਰ ਕੋਈ ਵੀ ਟਕਸਾਲੀ ਆਗੂ ਨਹੀਂ ਸ਼ਿਰਕਤ ਨਹੀਂ ਕਰਨਾ ਚਾਹੁੰਦਾ। ਸੁਨੀਲ ਜਾਖੜ ਨੇ ਸੁਖਬੀਰ ਸਿੰਘ ਬਾਦਲ ਨੂੰ ਵੰਗਾਰਦਿਆਂ ਉਨ੍ਹਾਂ ਕੋਲੋਂ ਬਹਿਬਲ ਕਲਾਂ ‘ਚ ਚਲਾਈ ਗਈ ਗੋਲ਼ੀ ਦੇ ਹੁਕਮ ਦੇਣ ਵਾਲਿਆਂ ਦਾ ਨਾਂ ਪਟਿਆਲਾ ਰੈਲੀ ਵਿੱਚ ਜਨਤਕ ਕਰਨ ਦੀ ਹਦਾਇਤ ਵੀ ਦਿੱਤੀ। ਖੈਰ 7 ਅਕਤੂਬਰ ਦੀਆਂ ਰੈਲੀਆਂ ਵਿੱਚ ਸਿਰਫ ਇੱਕ ਦਿਨ ਦਾ ਸਮਾਂ ਬਾਕੀ ਹੈ ਅਤੇ ਇਹ ਤਾਂ ਹੁਣ ਰੈਲੀਆਂ ਦੌਰਾਨ ਹੀ ਪਤਾ ਲੱਗੇਗਾ ਕਿ ਕੋਣ ਕਿਸ ਦੀਆਂ ਵੰਗਾਰਾਂ ਨੂੰ ਕਬੂਲ ਕਰਦਾ ਹੈ ਅਤੇ ਕੌਣ ਕਿਸ ਦੇ ਪ੍ਰਸ਼ਨਾਂ ਦਾ ਉੱਤਰ ਦਿੰਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button