Breaking NewsD5 specialIndiaNewsPoliticsPunjab

ਨਹੀਂ ਟਲਦਾ ਭਗਵੰਤ ਮਾਨ!

ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਲੰਮੇ ਸਮੇ ਤੋਂ ਚੱਲ ਰਹੇ ਪੰਜਾਬ ਦੀ ਖੁਦ-ਮੁਖਤਿਆਰੀ ਸਬੰਧੀ ਵਿਵਾਦ ਨੂੰ ਸੁਲਝਾ ਲੈਣ ਦਾ ਦਾਅਵਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਪ੍ਰੈਸ ਵਾਰਤਾ ਨੂੰ ਸੰਬੋਧਨ ਕਰਦਿਆ ਕੀਤਾ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨਾਲ ਜੁੜੇ ਹਰ ਇੱਕ ਫੈਸਲੇ ਹੁਣ ਪੰਜਾਬ ‘ਚ ਲਏ ਜਾਣਗੇ।

Read Also ਖਹਿਰਾ ਦੀ ਭਗਵੰਤ ਮਾਨ ਨਾਲ ਟੱਕਰ, ਇਕੋ ਦਿਨ ਇਕੋ ਥਾਂ!

ਜਿਸ ਸਬੰਧੀ 22 ਮੈਂਬਰੀ ਕਮੇਟੀ ਬਣਾਈ ਗਈ ਹੈ ਪਰ ਵਿਧਾਨ ਸਭਾ ਤੇ ਲੋਕ ਸਭਾ ਦੀਆਂ ਟਿਕਟਾਂ ਸਬੰਧੀ ਫੈਸਲੇ ਦਿੱਲੀ ‘ਚ ਹੀ ਤੈਅ ਹੋਣਗੇ। ਭਗਵੰਤ ਮਾਨ ਨੇ ਖ਼ਹਿਰਾ ਨੂੰ ਪਾਰਟੀ ਚੋਂ ਕਢਵਾਉਣ ਦੇ ਇਲਜ਼ਾਮਾਂ ‘ਤੇ ਮਾਨ ਨੇ ਕਿਸ ਲਹਿਜ਼ੇ ‘ਚ ਜੁਆਬ ਦਿੱਤਾ ਆਓ ਤੁਸੀ ਖੁਦ ਹੀ ਸੁਣ ਲਓ!

ਇਸ ਮੌਕੇ ਮਾਨ ਨੇ ਅਕਾਲੀ ਦਲ ਤੇ ਕਾਂਗਰਸ ਤੇ ਵੀ ਖੂਬ ਨਿਸ਼ਾਨੇ ਸਾਧਦਿਆ ਕਿਹਾ ਕਿ 7 ਅਕਤੂਬਰ ਨੂੰ ਪਟਿਆਲਾ ਤੇ ਲੰਬੀ ‘ਚ ਹੋਣ ਵਾਲੀਆਂ ਰੈਲੀਆਂ ਕਾਂਗਰਸ ਤੇ ਅਕਾਲੀ ਦਲ ਦਾ ਜੁਮਲਾ ਹੈ ਤੇ ਆਮ ਆਦਮੀ ਪਾਰਟੀ 7 ਤਰੀਕ ਨੂੰ ਪਟਿਆਲਾ ਮੁੱਖ ਮੰਤਰੀ ਦੇ ਘਰ ਸਾਹਮਣੇ ਇੱਕ ਦਿਨ ਦੀ ਭੁੱਖ ਹੜਤਾਲ ਵੀ ਕਰੇਗੀ ਤੇ ਚੋਣਾਂ ਤੋਂ ਪਹਿਲਾਂ ਸਰਕਾਰ ਵੱਲੋਂ ਕੀਤੇ ਵਾਅਦਿਆਂ ਨੂੰ ਯਾਦ ਕਰਵਾਇਆ ਜਾਵੇਗਾ।ਪੰਜਾਬ ਖੁਦ-ਮੁਖਤਿਆਰੀ ਦੇ ਮੁੱਦੇ ਨੇ ਜਿਥੇ ਆਮ ਆਦਮੀ ਪਾਰਟੀ ਨੂੰ ਤੀਲਾ ਤੀਲਾ ਕਰ ਦਿੱਤਾ ਸੀ ਉਥੇ ਹੀ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਦਾ ਇਸ ਮੌਕੇ ਕੋਰ ਕਮੇਟੀ ਦਾ ਗਠਨ ਕਰਨਾ ਖ਼ਹਿਰਾ ਧੜੇ ਦੇ ਰੁੱਸੇ ਹੋਏ ਵਿਧਾਇਕਾਂ ‘ਤੇ ਕਿੰਨਾਂ ਕੁ ਅਸਰ ਪਾਉਂਦੇ ਹਨ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button