IndiaTop News

ਕਤਲ ਦੇ ਮਾਮਲੇ `ਚ ਲੋੜੀਂਦਾ ਮੁਲਜ਼ਮ ਯੂ. ਏ. ਈ. ਤੋਂ ਭਾਰਤ ਹਵਾਲਗੀ

ਭਾਰਤ ਦੇਸ਼ ਦੇ ਸੂਬੇ ਕੇਰਲਾ  ਵਿਚ ਕਤਲ ਦੇ ਮਾਮਲੇ ਵਿਚ ਲੋੜੀਂਦੇ ਮੁਲਜਮ ਨੂੰ ਯੂ. ਏ. ਈ. (U.A.E.) ਤੋਂ ਭਾਰਤੀ ਹਵਾਲਗੀ ਦੇ ਦਿੱਤੇ ਜਾਣ ਦਾ ਸਮਾਚਾਰ ਹੈ ।ਮਿਲੀ ਜਾਣਕਾਰੀ ਅਨੁਸਾਰ ਕੇਰਲਮ ਵਿਚ 2008 ਦੇ ਇਕ ਕਤਲ ਮਾਮਲੇ  ਵਿਚ ਲੋੜੀਂਦੇ ਜਿਸ ਮੁਲਜ਼ਮ ਨੂੰ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਤੋਂ ਵਾਪਸ ਦੇਸ਼ ਲਿਆਂਦਾ ਗਿਆ ਹੈ ਦੀ ਪਛਾਣ ਰਾਗੇਸ਼ ਦੇ ਤੌਰ ‘ਤੇ ਹੋਈ ਹੈ ।

ਸੀ. ਬੀ. ਆਈ. ਨੇ ਕਤਲ ਦੇ ਇਸ ਮਾਮਲੇ ਵਿਚ ਲੋੜੀਂਦੇ ਵਿਅਕਤੀ ਦੀ ਯੂ. ਏ. ਈ. ਤੋਂ ਭਾਰਤ ਹਵਾਲਗੀ ਕਰਵਾਉਣ ਲਈ ਕੇਰਲਮ ਪੁਲਸ ਨਾਲ ਤਾਲਮੇਲ ਕੀਤਾ । ਕਤਲ ਦੇ ਮੁਲਜ਼ਮ ਰਾਗੇਸ਼ ਉੱਨੀਕੋਚਨ ਦਾ ਪਤਾ ਲਗਾਉਣ ਅਤੇ ਉਸ ਨੂੰ ਭਾਰਤ ਵਾਪਸ ਲਿਆਉਣ ਦੀਆਂ ਕੋੋਸਿ਼ਸਾਂ `ਚ ਇੰਟਰਪੋਲ ਦੀ ਮਦਦ ਲਈ ਗਈ ।
ਸੀ. ਬੀ. ਆਈ. (C.B.I.) ਦੇ ਬੁਲਾਰੇ ਨੇ ਇਕ ਬਿਆਨ ਵਿਚ ਕਿਹਾ ਕਿ ਕੇਰਲਮ ਪੁਲਸ ਦੀ ਅਪੀਲ ‘ਤੇ ਐੱਨ. ਸੀ. ਬੀ.-ਨਵੀਂ ਦਿੱਲੀ (ਸੀ. ਬੀ. ਆਈ.) ਨੇ ਇੰਟਰਪੋਲ ਰਾਹੀਂ ਮੁਲਜ਼ਮ ਖਿਲਾਫ਼ `ਰੈੱਡ ਕਾਰਨਰ ਨੋਟਿਸ` ਜਾਰੀ ਕਰਵਾਇਆ ਸੀ । ਯੂ. ਏ. ਈ. ਦੇ ਅਧਿਕਾਰੀਆਂ ਵੱਲੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਲੋੜੀਂਦੀ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ‘ਤੇ ਉਸ ਨੂੰ ਭਾਰਤ ਹਵਾਲੇ ਕਰਨ ਦੀ ਇਜਾਜ਼ਤ ਦਿੱਤੀ ਗਈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button