IndiaTop News

Jio ਯੂਜ਼ਰਜ਼ ਨੂੰ ਮਿਲ ਰਿਹਾ ਅਲਰਟ! ਬੰਦ ਹੋ ਸਕਦੀਆਂ ਹਨ ਇਨਕਮਿੰਗ ਕਾਲਾਂ

 ਜੀਓ ਪ੍ਰੀਪੇਡ ਸਿਮ ਵਰਤਣ ਵਾਲੇ ਉਨ੍ਹਾਂ ਗਾਹਕਾਂ ਨੂੰ ਕੰਪਨੀ ਵੱਲੋਂ SMS ਭੇਜੇ ਜਾ ਰਹੇ ਹਨ, ਜਿਨ੍ਹਾਂ ਨੇ ਸਮੇਂ ਸਿਰ ਰੀਚਾਰਜ ਨਹੀਂ ਕਰਵਾਇਆ। ਇਸ ਮੈਸੇਜ ’ਚ ਚਿਤਾਵਨੀ ਦਿੱਤੀ ਗਈ ਹੈ ਕਿ ਉਨ੍ਹਾਂ ਦੀਆਂ ਇਨਕਮਿੰਗ ਕਾਲਾਂ ਕਿਸੇ ਵੀ ਸਮੇਂ ਬੰਦ ਹੋ ਸਕਦੀਆਂ ਹਨ। ਹਾਲਾਂਕਿ, ਇਹ ਅਲਰਟ ਫਿਲਹਾਲ ਕੁਝ ਹੀ ਜੀਓ ਯੂਜ਼ਰਜ਼ ਨੂੰ ਮਿਲਿਆ ਹੈ। ਇਸ ਮੈਸੇਜ ਦੇ ਸਾਹਮਣੇ ਆਉਣ ਤੋਂ ਬਾਅਦ ਗਾਹਕਾਂ ਦੀ ਚਿੰਤਾ ਵਧ ਗਈ ਹੈ।
ਸੋਸ਼ਲ ਮੀਡੀਆ ਪਲੇਟਫਾਰਮ X ’ਤੇ ਜੀਓ ਵੱਲੋਂ ਮਿਲੇ ਕਥਿਤ SMS ਦਾ ਸਕ੍ਰੀਨਸ਼ਾਟ ਸਾਂਝਾ ਕੀਤਾ ਹੈ। ਇਸ ਮੈਸੇਜ ’ਚ ਲਿਖਿਆ ਹੈ, ‘Your Jio recharge plan has expired. Incoming calls may stop anytime soon. Recharge now to stay connected.’
ਇਸ ਦਾ ਮਤਲਬ ਹੈ ਕਿ ਤੁਹਾਡਾ ਜੀਓ ਰੀਚਾਰਜ ਪਲਾਨ ਖ਼ਤਮ ਹੋ ਗਿਆ ਹੈ। ਇਨਕਮਿੰਗ ਕਾਲਾਂ ਕਿਸੇ ਵੀ ਸਮੇਂ ਬੰਦ ਹੋ ਸਕਦੀਆਂ ਹਨ। ਸੰਪਰਕ ਬਣਾਈ ਰੱਖਣ ਲਈ ਤੁਰੰਤ ਰੀਚਾਰਜ ਕਰਵਾਓ।ਇਸ ਮੈਸੇਜ ’ਚ ਇਨਕਮਿੰਗ ਕਾਲਾਂ ਬੰਦ ਹੋਣ ਦੀ ਕੋਈ ਸਮਾਂ-ਸੀਮਾ ਨਹੀਂ ਦੱਸੀ ਗਈ ਹੈ। ਇਸ ਲਈ ਇਹ ਸਪੱਸ਼ਟ ਨਹੀਂ ਹੈ ਕਿ ਰੀਚਾਰਜ ਪਲਾਨ ਖ਼ਤਮ ਹੁੰਦੇ ਹੀ ਇਨਕਮਿੰਗ ਕਾਲਾਂ ਬੰਦ ਹੋ ਜਾਣਗੀਆਂ ਜਾਂ ਗਾਹਕਾਂ ਨੂੰ ਕੁਝ ਦਿਨਾਂ ਦਾ ਸਮਾਂ ਮਿਲੇਗਾ। ਫਿਲਹਾਲ ਜੀਓ ਵੱਲੋਂ ਇਸ ਅਲਰਟ ਬਾਰੇ ਕੋਈ ਸਪੱਸ਼ਟੀਕਰਨ ਸਾਹਮਣੇ ਨਹੀਂ ਆਇਆ ਹੈ।ਦੇਖਿਆ ਗਿਆ ਹੈ ਕਿ ਕਿਸੇ ਵੀ ਟੈਲੀਕਾਮ ਕੰਪਨੀ ਦਾ ਪ੍ਰੀਪੇਡ ਪਲਾਨ ਖ਼ਤਮ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਆਊਟਗੋਇੰਗ ਕਾਲਾਂ ਅਤੇ SMS ਵਰਗੀਆਂ ਸਹੂਲਤਾਂ ਬੰਦ ਹੁੰਦੀਆਂ ਹਨ।  ਕੁਝ ਸਮੇਂ ਤੱਕ ਗਾਹਕ ਇਨਕਮਿੰਗ ਕਾਲਾਂ ਅਤੇ SMS ਪ੍ਰਾਪਤ ਕਰ ਸਕਦੇ ਹਨ। ਜੀਓ ਦੀ ਵੈੱਬਸਾਈਟ ’ਤੇ ਵੀ ਪਲਾਨ ਖ਼ਤਮ ਹੋਣ ਤੋਂ ਬਾਅਦ ਇਨਕਮਿੰਗ ਕਾਲਾਂ ਬੰਦ ਹੋਣ ਦੀ ਕੋਈ ਨਿਸ਼ਚਿਤ ਸਮਾਂ-ਸੀਮਾ ਜਾਂ ਤਰੀਕ ਨਹੀਂ ਦੱਸੀ ਗਈ ਹੈ।
ਟਰਾਈ ਦੇ ਨਿਯਮਾਂ ਮੁਤਾਬਕ ਕਿਸੇ ਪ੍ਰੀਪੇਡ ਨੰਬਰ ਦੀ 90 ਦਿਨਾਂ ਤੱਕ ਵਰਤੋਂ ਨਾ ਹੋਣ ’ਤੇ ਵੀ ਉਸ ਨੂੰ ਤੁਰੰਤ ਡੀਐਕਟੀਵੇਟ ਨਹੀਂ ਕੀਤਾ ਜਾਂਦਾ। 90 ਦਿਨਾਂ ਤੱਕ ਸਿਮ ਬੰਦ ਰਹਿਣ ਤੋਂ ਬਾਅਦ ਵੀ ਟੈਲੀਕਾਮ ਕੰਪਨੀਆਂ ਤੈਅ ਨਿਯਮਾਂ ਅਨੁਸਾਰ ਨੰਬਰ ਬੰਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਸਕਦੀਆਂ ਹਨ।ਜੀਓ ਦੇ ਨਿਯਮਾਂ ਮਤਾਬਕ ਜੇ ਕਿਸੇ ਗਾਹਕ ਦੇ ਖਾਤੇ ’ਚ 20 ਰੁਪਏ ਤੋਂ ਘੱਟ ਬੈਲੇਂਸ ਹੈ ਤਾਂ ਸਾਰੀਆਂ ਸੇਵਾਵਾਂ ਬੰਦ ਹੋਣ ਤੋਂ ਬਾਅਦ ਨੰਬਰ ਮੁੜ ਚਾਲੂ ਕਰਵਾਉਣ ਲਈ 15 ਦਿਨਾਂ ਦਾ ਸਮਾਂ ਦਿੱਤਾ ਜਾਂਦਾ ਹੈ। ਜਦਕਿ 20 ਰੁਪਏ ਤੋਂ ਵੱਧ ਬੈਲੇਂਸ ਹੋਣ ’ਤੇ ਕੰਪਨੀ ਆਟੋਮੈਟਿਕ ਨੰਬਰ ਰਿਟੈਂਸ਼ਨ ਸਕੀਮ ਤਹਿਤ 20 ਰੁਪਏ ਕੱਟ ਕੇ ਹੋਰ 30 ਦਿਨਾਂ ਲਈ ਸੇਵਾਵਾਂ ਜਾਰੀ ਰੱਖ ਸਕਦੀ ਹੈ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button