InternationalTop News

ਅਮਰੀਕੀ ਨਾਗਰਿਕਤਾ ਦਾ ਰਾਹ ਖੋਲ੍ਹਣ ਲਈ 150 ਤੋਂ ਵੱਧ ਜਥੇਬੰਦੀਆਂ ਦੀ ਅਪੀਲ

ਅਮਰੀਕਾ ’ਚ ਪਰਵਾਸੀਆਂ ਦੇ ਹੱਕਾਂ ਲਈ ਕੰਮ ਕਰਦੀਆਂ 150 ਤੋਂ ਵੱਧ ਜਥੇਬੰਦੀਆਂ ਅਤੇ ਉਨ੍ਹਾਂ ਦੇ ਹਮਾਇਤੀਆਂ ਨੇ ਡੈਮੋਕ੍ਰੈਟਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਵੀਂ ਕਾਂਗਰਸ ਵਿਚ ਨਾਗਰਿਕਤਾ ਦਾ ਰਾਹ ਖੋਲ੍ਹਣ ਨੂੰ ਪਹਿਲ ਦੇਣ। ਸਾਂਝੀ ਚਿੱਠੀ ’ਚ ਉਨ੍ਹਾਂ ਮੰਗ ਕੀਤੀ ਕਿ ਬਿਨਾਂ ਕਾਨੂੰਨੀ ਦਰਜੇ ਤੋਂ ਰਹਿ ਰਹੇ ਪਰਵਾਸੀਆਂ ਲਈ ਅਜਿਹਾ ਬਿੱਲ ਲਿਆਂਦਾ ਜਾਵੇ, ਜਿਸ ਰਾਹੀਂ ਉਹ ਪਹਿਲਾਂ ਪੱਕੀ ਰਿਹਾਇਸ਼ ਤੇ ਫਿਰ ਅਮਰੀਕੀ ਨਾਗਰਿਕਤਾ ਹਾਸਲ ਕਰ ਸਕਣ। ਜਥੇਬੰਦੀਆਂ ਨੇ ਇਸ ਬਿੱਲ ਵਿਚ ਹੋਰ ਪਾਬੰਦੀਆਂ ਤੇ ਵਧੇਰੇ ਨਿਗਰਾਨੀ ਦੀਆਂ ਸ਼ਰਤਾਂ ਜੋੜਨ ਦਾ ਵੀ ਵਿਰੋਧ ਕੀਤਾ ਹੈ।ਜਥੇਬੰਦੀਆਂ ਨੇ ਕਾਂਗਰਸ ਨੂੰ ਇਹ ਜਾਂਚ ਕਰਨ ਲਈ ਕਿਹਾ ਹੈ ਕਿ ਵੱਡੇ ਪੱਧਰ ’ਤੇ ਦੇਸ਼ ਨਿਕਾਲੇ ਦੀ ਮੁਹਿੰਮ ਦੌਰਾਨ ਗ੍ਰਹਿ ਸੁਰੱਖਿਆ ਵਿਭਾਗ ਨੇ ਕਿਸੇ ਕਾਨੂੰਨ ਦੀ ਉਲੰਘਣਾ ਕੀਤੀ ਸੀ ਜਾਂ ਨਹੀਂ। ਉਨ੍ਹਾਂ ਮੰਗ ਕੀਤੀ ਕਿ ਆਈਸ ਤੇ ਸਰਹੱਦੀ ਗਸ਼ਤ ਏਜੰਸੀ ਦੇ ਕੰਮਕਾਜ ਵਿੱਚ ਸੁਧਾਰ ਹੋਣ ਤੱਕ ਉਨ੍ਹਾਂ ਨੂੰ ਹੋਰ ਫੰਡ ਨਾ ਦਿੱਤੇ ਜਾਣ। ਉਨ੍ਹਾਂ ਇਹ ਵੀ ਕਿਹਾ ਕਿ ਗ੍ਰਹਿ ਸੁਰੱਖਿਆ ਵਿਭਾਗ ਨੂੰ ਪਹਿਲਾਂ ਦਿੱਤੇ ਅਰਬਾਂ ਡਾਲਰਾਂ ਵਿਚੋਂ ਰਕਮ ਵਾਪਸ ਲੈ ਕੇ ਲੋਕਾਂ ਦੇ ਨਿੱਤ ਦੇ ਖ਼ਰਚੇ ਘਟਾਉਣ ਵਾਲੀਆਂ ਯੋਜਨਾਵਾਂ ’ਤੇ ਲਾਈ ਜਾਵੇ।
ਮੱਧਕਾਲੀ ਚੋਣਾਂ ਵਿਚ ਡੈਮੋਕ੍ਰੈਟਾਂ ਨੇ ਕਾਂਗਰਸ ਦੇ ਦੋਵੇਂ ਸਦਨਾਂ ਵਿਚ ਬਹੁਮਤ ਹਾਸਲ ਕੀਤਾ ਹੈ। ਚੋਣਾਂ ਮਗਰੋਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਦੇਸ਼ ਨਿਕਾਲੇ ਦੀ ਉਨ੍ਹਾਂ ਦੀ ਮੁਹਿੰਮ ਸ਼ਾਇਦ ਹਦੋਂ ਵੱਧ ਸਖ਼ਤ ਰਹੀ ਹੋਵੇ। ਉਨ੍ਹਾਂ ਨੇ ਲੰਮੇ ਸਮੇਂ ਤੋਂ ਅਮਰੀਕਾ ਵਿਚ ਰਹਿ ਰਹੇ ਕੁਝ ਪਰਵਾਸੀਆਂ ਨੂੰ ਕਾਨੂੰਨੀ ਦਰਜਾ ਦੇਣ ਬਾਰੇ ਡੈਮੋਕ੍ਰੈਟਾਂ ਨਾਲ ਗੱਲਬਾਤ ਦਾ ਸੰਕੇਤ ਵੀ ਦਿੱਤਾ ਹੈ।ਦੇਸ਼ ਨਿਕਾਲੇ ਦੀ ਮੁਹਿੰਮ ਨੂੰ ਰੂਪ ਦੇਣ ਵਾਲੇ ਸਟੀਫ਼ਨ ਮਿਲਰ ਦੀ ਵ੍ਹਾਈਟ ਹਾਊਸ ਦੇ ਚੀਫ਼ ਆਫ਼ ਸਟਾਫ਼ ਵਜੋਂ ਨਿਯੁਕਤੀ ਨਾਲ ਇਹ ਗੱਲਬਾਤ ਔਖੀ ਹੋ ਸਕਦੀ ਹੈ। ਦੂਜੇ ਪਾਸੇ, ਰਿਪਬਲਿਕਨਾਂ ਦੇ ਫ੍ਰੀਡਮ ਕਾਕਸ ਨੇ ਮੰਗ ਕੀਤੀ ਹੈ ਕਿ ਨਵੀਂ ਕਾਂਗਰਸ ਦੇ ਮੈਂਬਰਾਂ ਦੇ ਸਹੁੰ ਚੁੱਕਣ ਤੋਂ ਪਹਿਲਾਂ ਟਰੰਪ ਦੀਆਂ ਸਖ਼ਤ ਸਰਹੱਦੀ ਨੀਤੀਆਂ ਨੂੰ ਕਾਨੂੰਨ ਦਾ ਰੂਪ ਦਿੱਤਾ ਜਾਵੇ। ਧੜੇ ਨੇ ਸੰਘੀ ਚੋਣਾਂ ਵਿਚ ਵੋਟਰਾਂ ਦੀ ਪਛਾਣ ਦੀ ਜਾਂਚ ਦੇ ਨਿਯਮ ਹੋਰ ਸਖ਼ਤ ਕਰਨ ਲਈ ਵੀ ਕਿਹਾ ਹੈ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button