
ਸੰਯੁਕਤ ਕਿਸਾਨ ਮੋਰਚੇ ਦੇ ਪ੍ਰਧਾਨਗੀ ਮੰਡਲ ਹਰਿੰਦਰ ਸਿੰਘ ਲੱਖੋਵਾਲ ਬਲਕਰਨ ਸਿੰਘ ਬਰਾੜ ਤੇ ਗੁਰਮੀਤ ਸਿੰਘ ਮਹਿਮਾ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪੰਜਾਬ ਦੇ 23 ਜਿਲਿਆਂ ਦੇ ਐਸਡੀਐਮ ਦਫਤਰਾਂ ਅੱਗੇ ਕਿਸਾਨਾਂ ਨੇ ਵੱਡੇ ਇਕੱਠ ਕਰਕੇ ਰੋਸ ਧਰਨੇ ਦਿੱਤੇ ਤੇ ਸੜਕਾਂ ਜਾਮ ਕੀਤੀਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ । ਐਸਡੀ ਉਮਰ ਦਫਤਰਾਂ ਅੱਗੇ ਧਰਨਿਆਂ ਨੂੰ ਸਰਦਾਰ ਬਲਵੀਰ ਸਿੰਘ ਰਾਜੇਵਾਲ, ਹਰਮੀਤ ਸਿੰਘ ਕਾਦੀਆਂ, ਰਮਿੰਦਰ ਸਿੰਘ ਪਟਿਆਲਾ ,ਬੂਟਾ ਸਿੰਘ ਸ਼ਾਦੀਪੁਰ ,ਬੂਟਾ ਸਿੰਘ ਬੁਰਜ ਗਿੱਲ, ਮਨਜੀਤ ਸਿੰਘ ਧਨੇਰ ,ਹਰਭਜਨ ਸਿੰਘ ਬੁੱਟਰ ,ਨਿਰਭੈ ਸਿੰਘ ਢੁੱਡੀ ਕੇ, ਜੰਗਵੀਰ ਸਿੰਘ ਚੌਹਾਨ ,ਬਲਵਿੰਦਰ ਸਿੰਘ ਮੱਲੀ ਨੰਗਲ ,ਬਲਵਿੰਦਰ ਸਿੰਘ ਰਾਜੂ ਔਲਖ, ਹਰਜਿੰਦਰ ਸਿੰਘ ਟਾਂਡਾ, ਕਮਲਪ੍ਰੀਤ ਸਿੰਘ ਪੰਨੂ, ਨਿਰਵੈਰ ਸਿੰਘ ਡਾਲੇ ਕੇ, ਪ੍ਰੇਮ ਸਿੰਘ ਭੰਗੂ ,ਸਤਨਾਮ ਸਿੰਘ ਅਜਨਾਲਾ, ਮਲੂਕ ਸਿੰਘ ਹੀਰ ਕੇ, ਨਛੱਤਰ ਸਿੰਘ ਜੈਤੋ ,ਆਦਿ ਆਗੂ ਨ
ਕਿ ਸਰਕਾਰ ਵੱਲੋਂ ਬੰਦ ਮੰਡੀਆਂ ਅਤੇ ਸਰਕਾਰੀ ਖਰੀਦ ਤੁਰੰਤ ਚਾਲੂ ਕੀਤੀ ਜਾਵੇ ਅਤੇ ਕਿਸਾਨਾਂ ਦਾ ਦਾਣਾ ਦਾਣਾ ਖਰੀਦਿਆ ਜਾਵੇ ਇਸ ਵਾਰ ਪੰਜਾਬ ਵਿੱਚ ਪਿਛਲੇ ਸਾਲਾਂ ਨਾਲੋਂ ਵੱਧ ਝਾੜ ਨਿਕਲਿਆ ਹੈ ਤੇ ਝੋਨੇ ਦੀ ਬੰਪਰ ਫਸਲ ਹੋਈ ਹੈ ਪਿਛਲੇ ਸਾਲ ਹੜਾਂ ਨਾਲ ਤੇ ਮੌਸਮ ਖਰਾਬ ਕਰਕੇ ਝੂਨਿਆਂ ਦੇ ਝਾੜ ਘੱਟ ਸਨ ਅਤੇ ਜਿਆਦੇ ਹਿੱਸੇ ਵਿੱਚ ਬਾਸਪਤੀ ਵੀ ਲੱਗੀ ਹੋਈ ਸੀ ਇਸ ਵਾਰ ਪੰਜਾਬ ਵਿੱਚ ਹੜ ਵੀ ਨਹੀਂ ਆਏ ਮੌਸਮ ਵੀ ਠੀਕ ਰਿਹਾ ਤੇ ਬਾਸਪਤੀ ਵੀ ਫਸਲ ਵੀ ਘੱਟ ਲੱਗੀ ਹੈ ਸੋ ਝੋਨੇ ਥੱਲੇ ਰਕਬਾ ਜਿਆਦਾ ਵਧਿਆ ਹੈ 65 ਲੱਖ ਏਕੜ ਝੋਨੇ ਝੋਨੇ ਲੱਗਿਆ ਸੀ ਪਰ ਪੰਜਾਬ ਸਰਕਾਰ ਨੇ ਜੋ ਅਸੈਸਮੈਂਟ ਕੇਂਦਰ ਸਰਕਾਰ ਨੂੰ ਭੇਜੀ ਉਹ 185 ਲੱਖ ਟਨ ਦੀ ਸੀ ਜਦੋਂ ਕਿ ਝੋਨੇ ਦੀ ਬੰਪਰ ਫਸਲ ਦੋ ਲੱਖ ਟਨ ਤੋਂ ਵੀ ਉੱਪਰ ਹੋਈ ਹੈ ਸਰਕਾਰ ਨੇ 185 ਲੱਖ ਟਨ ਖਰੀਦ ਕਰਨ ਦਾ ਦਾਅਵਾ ਕਰਕੇ ਮੰਡੀਆਂ ਤੇ ਸਰਕਾਰੀ ਖਰੀਦ ਬੰਦ ਕਰ ਦਿੱਤੀ ਸੀ ਅਤੇ ਹਾਲੇ ਪੰਜਾਬ ਦੇ ਮਾਲਵੇ ਦੇ ਸੰਗਰੂਰ ਪਟਿਆਲਾ ਮਾਨਸਾ ਬਰਨਾਲਾ ਫਾਜ਼ਿਲਕਾ ਬਠਿੰਡਾ ਫਰੀਦਕੋਟ ਮੋਗਾ ਵਿੱਚ ਮੰਡੀਆਂ ਝੋਨੇ ਨਾਲ ਭਰੀਆਂ ਹੋਈਆਂ ਹਨ ਅੰਦਾਜਨ 225 ਤੋਂ 230 ਲੱਖ ਟਨ ਝੋਨਾ ਮੰਡੀਆਂ ਵਿੱਚ ਪਿਆ ਹੋਇਆ ਹੈ। ਸੰਯੁਕਤ ਕਿਸਾਨ ਮੋਰਚੇ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਤੁਰੰਤ ਬੰਦ ਮੰਡੀਆਂ ਚਾਲੂ ਕਰਕੇ ਕਿਸਾਨਾਂ ਦਾ ਦਾਣਾ ਦਾਣਾ ਖਰੀਦਿਆ ਜਾਵੇ।
ਸੰਯੁਕਤ ਕਿਸਾਨ ਮੋਰਚੇ ਨੇ ਅੱਜ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਭੇਜਿਆ ਜਿਸ ਵਿੱਚ ਮੰਗ ਕੀਤੀ ਕਿ 6 ਸਤੰਬਰ ਨੂੰ ਚੰਡੀਗੜ੍ਹ ਮੋਰਚੇ ਦੌਰਾਨ ਮੀਟਿੰਗ ਵਿੱਚ ਗੰਨੇ ਦਾ ਭਾ ਸਾਰੇ ਭਾਰਤ ਚੋਂ ਵੱਧ ਐਲਾਨ ਕਰਨ ਅਤੇ ਇੱਕ ਕਾਊਂਟਰ ਇੱਕ ਪੇਮੈਂਟ ਦਾ ਇਕਿਸਾਨਾਂ ਨਾਲ ਵਾਦਾ ਕੀਤਾ ਸੀ ਜੋ ਪੂਰਾ ਨਹੀਂ ਕੀਤਾ ਗਿਆ ਮੋਰਚੇ ਨੇ ਚਤਾਵਨੀ ਦਿੰਦੇ ਆ ਕਿਹਾ ਕਿ 18 ਨਵੰਬਰ ਤੱਕ ਜੇ ਗੰਨੇ ਦੇ ਭਾਅ ਸਾਰੇ ਭਾਰਤ ਚੋਂ ਵੱਧ ਐਲਾਨ ਨਹੀਂ ਕੀਤਾ ਜਾਂਦਾ ਤਾਂ 20 ਨਵੰਬਰ ਨੂੰ ਧੰਨੋਵਾਲੀ ਫਾਟਕ ਤੇ ਅਣ ਮੱਥੇ ਸਮੇਂ ਲਈ ਜਾਮ ਲਾ ਦਿੱਤੇ ਜਾਣਗੇ ਅਤੇ ਗੰਨੇ ਦਾ ਭਾਅ ਤੇ ਇੱਕ ਕੰਟਰੈਕਟ ਪੇਮੈਂਟ ਲੈ ਕੇ ਹੀ ਇਹ ਧਰਨਾ ਸਮਾਪਤ ਕੀਤਾ ਜਾਵੇਗਾ
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




