PunjabTop News

ਈਥੋਪੀਆ ਤੋਂ ਡਿਪੋਰਟ ਹੋਇਆ ਨਾਮੀ ਗੈਂਗਸਟਰ ਅਫਰੀਦੀ

ਪੰਜਾਬ ਪੁਲੀਸ ਨੇ ਅੱਜ ਡੋਨੀ ਬੱਲ-ਪ੍ਰਭ ਦੱਸੂਵਾਲ ਗੈਂਗ ਦੇ ਮੁੱਖ ਸਰਗਨੇ ਗੁਰਵਿੰਦਰ ਉਰਫ਼ ਅਫਰੀਦੀ ਨੂੰ ਈਥੋਪੀਆ ਤੋਂ ਡਿਪੋਰਟ ਕਰਵਾਉਣ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਉਹ ਆਮ ਆਦਮੀ ਪਾਰਟੀ (ਆਪ) ਦੇ ਆਗੂਆਂ ਅਤੇ ਵਿਰੋਧੀ ਧੜੇ ਦੇ ਗੈਂਗਸਟਰਾਂ ਦੇ ਕਤਲ ਸਮੇਤ 35 ਮਾਮਲਿਆਂ ਵਿੱਚ ਲੋੜੀਂਦਾ ਸੀ।
10 ਮਹੀਨਿਆਂ ਦੀ ਕੌਮਾਂਤਰੀ ਭਾਲ ਤੋਂ ਬਾਅਦ ਉਸਨੂੰ ਵਾਪਸ ਲਿਆਂਦਾ ਗਿਆ ਹੈ ਅਤੇ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ‘ਤੇ ਪੁਲੀਸ ਨੇ ਉਸਨੂੰ ਹਿਰਾਸਤ ਵਿੱਚ ਲੈ ਲਿਆ। ਪੁਲੀਸ ਸੂਤਰਾਂ ਅਨੁਸਾਰ, ਇਹ ਪਹਿਲੀ ਵਾਰ ਹੈ ਜਦੋਂ ਪੰਜਾਬ ਪੁਲੀਸ ਨੇ ਕਿਸੇ ਅਫਰੀਕੀ ਦੇਸ਼ ਤੋਂ ਕਿਸੇ ਭਗੌੜੇ ਨੂੰ ਡਿਪੋਰਟ ਕਰਵਾ ਕੇ ਵਾਪਸ ਲਿਆਂਦਾ ਹੈ।
ਇਸ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (ਏ ਜੀ ਟੀ ਐੱਫ) ਵੱਲੋਂ ਇਹ ਅਪਰੇਸ਼ਨ ਕੇਂਦਰੀ ਏਜੰਸੀਆਂ ਦੇ ਸਾਂਝੇ ਯਤਨਾਂ ਨਾਲ ਨੇਪਰੇ ਚਾੜ੍ਹਿਆ ਗਿਆ ਹੈ। ਪੰਜਾਬ ਸਰਕਾਰ ਵੱਲੋਂ ਇਸ ਗੈਂਗਸਟਰ ਦੀ ਗ੍ਰਿਫ਼ਤਾਰੀ ਲਈ 5 ਲੱਖ ਰੁਪਏ ਦੇ ਇਨਾਮ ਦਾ ਐਲਾਨ ਵੀ ਕੀਤਾ ਹੋਇਆ ਸੀ।
ਅਫਰੀਦੀ ਖਿਲਾਫ ਦਰਜ 35 ਮਾਮਲਿਆਂ ਵਿੱਚੋਂ ਪੰਜ ਪੰਜਾਬ ਦੇ ਸਨਸਨੀਖੇਜ਼ ਕਤਲ ਕੇਸ ਹਨ। ਇਨ੍ਹਾਂ ਵਿੱਚ ਅਕਤੂਬਰ 2024 ਵਿੱਚ ‘ਆਪ’ ਸਰਪੰਚ ਰਾਜਵਿੰਦਰ ਉਰਫ ਰਾਜ ਤਲਵੰਡੀ ਅਤੇ ਮਾਰਚ 2025 ਵਿੱਚ 12 ਸਾਲਾ ਗੁਰਸੇਵਕ ਸਿੰਘ ਦਾ ਕਤਲ ਸ਼ਾਮਲ ਹੈ। ਇਸ ਤੋਂ ਇਲਾਵਾ ਉਹ ਮਾਰਚ 2025 ਵਿੱਚ ਵਿੱਕੀ ਚੁੱਘ, ਮਈ 2025 ਵਿੱਚ ਜਸਵੰਤ ਸਿੰਘ ਅਤੇ ਸਤੰਬਰ 2025 ਵਿੱਚ ਕਾਂਗਰਸੀ ਬਲਾਕ ਪ੍ਰਧਾਨ ਗੁਰਮੇਲ ਸਿੰਘ ਦੇ ਕਤਲ ਕੇਸ ਵਿੱਚ ਵੀ ਲੋੜੀਂਦਾ ਸੀ
ਡੀ ਜੀ ਪੀ ਨੇ ਦੱਸਿਆ ਕਿ ਪੁਲੀਸ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਅਫਰੀਦੀ ਵਿਦੇਸ਼ ਵਿੱਚ ਬੈਠ ਕੇ ਹੀ ਪੰਜਾਬ ਵਿੱਚ ਟਾਰਗੇਟ ਕਿਲਿੰਗ, ਫਿਰੌਤੀ ਲਈ ਫਾਇਰਿੰਗ ਅਤੇ ਸੰਗਠਿਤ ਅਪਰਾਧਿਕ ਗਤੀਵਿਧੀਆਂ ਚਲਾ ਰਿਹਾ ਸੀ। ਇਸ ਅਪਰੇਸ਼ਨ ਵਿੱਚ ਕੌਮੀ ਅਤੇ ਕੌਮਾਂਤਰੀ ਏਜੰਸੀਆਂ ਦੇ ਤਾਲਮੇਲ ਨਾਲ ਏਸ਼ੀਆ, ਦੱਖਣੀ ਅਮਰੀਕਾ ਅਤੇ ਅਫਰੀਕਾ ਦੇ ਕਈ ਦੇਸ਼ਾਂ ਵਿੱਚ ਖੁਫੀਆ ਜਾਣਕਾਰੀ ਇਕੱਠੀ ਕਰਨ ਅਤੇ ਲਗਾਤਾਰ ਨਿਗਰਾਨੀ ਰੱਖਣ ਦਾ ਕੰਮ ਕੀਤਾ ਗਿਆ। ਡੀ ਜੀ ਪੀ ਨੇ ਇਸ ਕੌਮਾਂਤਰੀ ਸਹਿਯੋਗ ਲਈ ਵਿਦੇਸ਼ ਮੰਤਰਾਲੇ ਅਤੇ ਹੋਰ ਕੇਂਦਰੀ ਏਜੰਸੀਆਂ ਦਾ ਧੰਨਵਾਦ ਕੀਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button