ਅਮਰੀਕਾ ਵੱਲੋਂ ਚੰਡੀਗੜ੍ਹ ਆਧਾਰਿਤ ਜੋੜੇ ਦੀਆਂ ਕੰਪਨੀਆਂ ’ਤੇ ਪਾਬੰਦੀ

ਅਮਰੀਕਾ ਨੇ ਇਰਾਨ ਦੇ ਪਾਬੰਦੀਸ਼ੁਦਾ ਤੇਲ ਦੀ ਢੋਆ-ਢੁਆਈ ਵਾਲੇ ਬੇੜੇ ਦੀ ਆਵਾਜਾਈ ਲਈ ਫ਼ਰਜ਼ੀ ਝੰਡਾ ਅਤੇ ਸਰਟੀਫਿਕੇਟ ਮੁਹੱਈਆ ਕਰਾਉਣ ਦੇ ਦੋਸ਼ ਹੇਠ ਚੰਡੀਗੜ੍ਹ ਦੇ ਜੋੜੇ ਅਤੇ ਉਨ੍ਹਾਂ ਦੀਆਂ ਕੰਪਨੀਆਂ ਦੇ ਨੈੱਟਵਰਕ ’ਤੇ ਪਾਬੰਦੀ ਲਾ ਦਿੱਤੀ ਹੈ। ਅਮਰੀਕੀ ਵਿੱਤ ਮੰਤਰਾਲੇ ਨੇ ਸੁਨੀਲ ਕੁਮਾਰ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਜਸਪ੍ਰੀਤ ਪ੍ਰੀਤੀ ਸ਼ਾਹਿਦ ’ਤੇ ਕਈ ਮੁਲਕਾਂ ਦੇ ਸਮੁੰਦਰੀ ਰੈਗੁਲੇਟਰ ਪ੍ਰਸ਼ਾਸਨ ਨੂੰ ਧੋਖਾ ਦੇ ਕੇ ਫ਼ਰਜ਼ੀ ਝੰਡਾ ਅਥਾਰਿਟੀਆਂ ਅਤੇ ਸਮੁੰਦਰੀ ਵਰਗੀਕਰਨ ਕਮੇਟੀਆਂ ਸਥਾਪਤ ਕਰਨ ਦਾ ਦੋਸ਼ ਲਾਉਂਦਿਆਂ ਪਾਬੰਦੀਆਂ ਲਾਈਆਂ ਹਨ।
ਵਿੱਤ ਮੰਤਰਾਲੇ ਨੇ ਬੀਤੇ ਦਿਨ ਜਾਰੀ ਬਿਆਨ ’ਚ ਕਿਹਾ, ‘‘ਗੁਆਨਾ ਤੋਂ ਲੈ ਕੇ ਇਸਵਾਤਿਨੀ ਅਤੇ ਲਾਓਸ ਤੱਕ ਤਕਰੀਬਨ ਹਰ ਮਹਾਦੀਪ ਦੇ ਮੁਲਕਾਂ ਦੀ ਨੁਮਾਇੰਦਗੀ ਕਰਨ ਦਾ ਦਾਅਵਾ ਕਰਦਿਆਂ ਸ਼ਰਮਾ ਅਤੇ ਜਸਪ੍ਰੀਤ ਨੇ ਇਰਾਨ ਦਾ ਪਾਬੰਦੀਸ਼ੁਦਾ ਤੇਲ ਢੋਣ ਵਾਲੇ ਬੇੜੇ ਨੂੰ ਕੌਮਾਂਤਰੀ ਪਾਬੰਦੀਆਂ ਤੋਂ ਬਚਣ ’ਚ ਮਦਦ ਕੀਤੀ ਹੈ। ਇਸ ਵਿੱਚ ਇਰਾਨੀ ਸੈਨਾ ਅਤੇ ਉਸ ਦੇ ਸਹਿਯੋਗੀਆਂ ਵੱਲੋਂ ਕੰਮ ਕਰਨ ਵਾਲੇ ਜਹਾਜ਼ ਵੀ ਸ਼ਾਮਲ ਹਨ।’’ ਬਿਆਨ ਅਨੁਸਾਰ ਸ਼ਰਮਾ ਨੇ 2023 ’ਚ ਸਿੰਗਾਪੁਰ ਸਥਿਤ ‘ਇਸਵਾਤਿਨੀ ਮੈਰੀਟਾਈਮ ਅਫੇਅਰਜ਼ ਐਂਡ ਇੰਟਰਨੈਸ਼ਨਲ ਸ਼ਿਪ ਰਜਿਸਟਰੀ ਪੀ ਟੀ ਈ ਲਿਮਟਿਡ’ ਦੀ ਸਥਾਪਨਾ ਕੀਤੀ ਸੀ। ਇਸਵਾਤਿਨੀ ਦੇ ਅਧਿਕਾਰੀਆਂ ਵੱਲੋਂ ਜਨਤਕ ਤੌਰ ’ਤੇ ਇਸ ਤੋਂ ਪੱਲਾ ਝਾੜਨ ਦੇ ਬਾਵਜੂਦ ਇਹ ਕੰਪਨੀ ਇਰਾਨੀ ਪੈਟਰੋਲੀਅਮ ਦੀ ਆਵਾਜਾਈ ਵਾਲੇ ਜਹਾਜ਼ਾਂ ਨੂੰ ਝੰਡੇ ਸਬੰਧੀ ਸੇਵਾ ਦੇਣਾ ਜਾਰੀ ਰੱਖ ਰਹੀ ਸੀ। ਅਮਰੀਕੀ ਵਿੱਤ ਮੰਤਰੀ ਸਕੌਟ ਬੇਸੈਂਟ ਨੇ ਕਿਹਾ, ‘‘ਸਾਨੂੰ ਪਤਾ ਹੈ ਕਿ ਤੁਸੀਂ ਕਿੱਥੇ ਹੋ ਅਤੇ ਅਸੀਂ ਉਨ੍ਹਾਂ ਲੋਕਾਂ ’ਤੇ ਪਾਬੰਦੀ ਲਾਵਾਂਗੇ ਜੋ ਇਰਾਨੀ ਸ਼ਾਸਨ ਦੀ ਹਮਾਇਤ ਕਰਨੀ ਜਾਰੀ ਰੱਖਣਗੇ… ਭਾਵੇਂ ਉਹ ਜ਼ਮੀਨ, ਸਮੁੰਦਰ ਜਾਂ ਹਵਾਈ ਕਿਸੇ ਵੀ ਮਾਰਗ ਤੋਂ ਹੋਣ
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




