IndiaTop News

ਰੂਸ ਤੋਂ ਆ ਰਿਹਾ ਭਾਰਤ ਦਾ ਪੰਜਵਾਂ ਐਸ-400, ਅਗਲੇ ਸਾਲ ਦੀ ਸ਼ੁਰੂਆਤ ‘ਚ ਹੋ ਸਕਦੀ ਹੈ ਸਪਲਾਈ

ਭਾਰਤ ਰੂਸ ਤੋਂ ਆਪਣਾ ਪੰਜਵਾਂ ਅਤੇ ਆਖ਼ਰੀ ਐਸ-400 ਟ੍ਰਾਇਮਫ ਏਅਰ ਡਿਫੈਂਸ ਸਿਸਟਮ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਹਾਸਲ ਕਰ ਸਕਦਾ ਹੈ। ਇਸ ਸਿਸਟਮ ਦੇ ਆਉਣ ਨਾਲ 2018 ਦੇ 5.43 ਅਰਬ ਡਾਲਰ ਦੇ ਸੌਦੇ ਤਹਿਤ ਖਰੀਦੇ ਗਏ ਸਾਰੇ ਪੰਜ ਸਿਸਟਮ ਭਾਰਤ ਕੋਲ ਪਹੁੰਚ ਚੁੱਕੇ ਹੋਣਗੇ। ਇਹ ਸਿਸਟਮ ਦੁਸ਼ਮਣ ਦੇ ਜਹਾਜ਼ਾਂ, ਮਿਜ਼ਾਈਲਾਂ ਅਤੇ ਡਰੋਨਾਂ ਨੂੰ ਲੰਬੀ ਦੂਰੀ ਤੋਂ ਨਿਸ਼ਾਨਾ ਬਣਾਉਣ ਦੀ ਸਮਰੱਥਾ ਰੱਖਦਾ ਹੈ।ਸਰਕਾਰੀ ਅਧਿਕਾਰੀਆਂ ਦੀ ਜਾਣਕਾਰੀ ਅਨੁਸਾਰ, ਪੰਜਵੇਂ ਐਸ-400 ਸਿਸਟਮ ਦੀ ਆਪੂਰਤੀ ਤੋਂ ਪਹਿਲਾਂ ਦਸੰਬਰ ਵਿੱਚ ਭਾਰਤੀ ਅਧਿਕਾਰੀਆਂ ਦਾ ਇੱਕ ਵਫ਼ਦ ਰੂਸ ਦਾ ਦੌਰਾ ਕਰੇਗਾ। ਇਸ ਤੋਂ ਬਾਅਦ ਸਿਸਟਮ ਦੇ ਵੱਖ-ਵੱਖ ਹਿੱਸੇ ਜਨਵਰੀ ਤੋਂ ਭਾਰਤ ਪਹੁੰਚਣੇ ਸ਼ੁਰੂ ਹੋ ਸਕਦੇ ਹਨ। ਪਹਿਲਾਂ ਇਸ ਦੇ ਨਵੰਬਰ ਵਿੱਚ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਸੀ, ਜੋ ਹੁਣ ਥੋੜ੍ਹੀ ਦੇਰੀ ਨਾਲ ਆ ਰਿਹਾ ਹੈ।
ਐਸ-400 ਟ੍ਰਾਇਮਫ ਰੂਸ ਦਾ ਲੰਬੀ ਦੂਰੀ ਦਾ ਜ਼ਮੀਨ ਤੋਂ ਹਵਾ ਵਿੱਚ ਮਾਰ ਕਰਨ ਵਾਲਾ ਮਿਜ਼ਾਈਲ ਸਿਸਟਮ ਹੈ। ਇਹ ਦੁਸ਼ਮਣ ਦੇ ਲੜਾਕੂ ਜਹਾਜ਼ਾਂ, ਮਿਜ਼ਾਈਲਾਂ, ਡਰੋਨਾਂ ਅਤੇ ਹਵਾਈ ਨਿਗਰਾਨੀ ਕਰਨ ਵਾਲੇ ਜਹਾਜ਼ਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਨਿਸ਼ਾਨਾ ਬਣਾ ਸਕਦਾ ਹੈ। ਭਾਰਤ ਨੂੰ ਚੌਥਾ ਐਸ-400 ਸਿਸਟਮ ਮਈ-ਜੂਨ 2026 ਵਿੱਚ ਮਿਲ ਚੁੱਕਾ ਹੈ। ਫਿਲਹਾਲ ਦੇਸ਼ ਕੋਲ ਚਾਰ ਐਸ-400 ਸਿਸਟਮ ਮੌਜੂਦ ਹਨ, ਜਿਨ੍ਹਾਂ ਵਿੱਚੋਂ ਤਿੰਨ ਪੱਛਮੀ ਮੋਰਚੇ ‘ਤੇ ਅਤੇ ਇੱਕ ਪੂਰਬੀ ਖੇਤਰ ਵਿੱਚ ਤਾਇਨਾਤ ਹੈ।
ਮਈ 2025 ਵਿੱਚ ਆਪਰੇਸ਼ਨ ਸਿੰਦੂਰ ਦੌਰਾਨ ਇਸ ਸਿਸਟਮ ਨੇ ਆਪਣੀ ਕਾਰਗੁਜ਼ਾਰੀ ਸਾਬਤ ਕੀਤੀ ਸੀ। ਰਿਪੋਰਟਾਂ ਮੁਤਾਬਕ, ਐਸ-400 ਦੀ ਲੰਬੀ ਦੂਰੀ ਦੀ ਇੱਕ ਮਿਜ਼ਾਈਲ ਨੇ ਪਾਕਿਸਤਾਨ ਦੇ ਕਰੀਬ 300 ਕਿਲੋਮੀਟਰ ਅੰਦਰ ਹਵਾਈ ਨਿਗਰਾਨੀ ਜਹਾਜ਼ ਨੂੰ ਨਿਸ਼ਾਨਾ ਬਣਾਇਆ ਸੀ। ਪਾਕਿਸਤਾਨ ਨੇ ਆਦਮਪੁਰ ਅਤੇ ਭੁਜ ਏਅਰਬੇਸ ‘ਤੇ ਤਾਇਨਾਤ ਐਸ-400 ਸਿਸਟਮ ਨੂੰ ਨਿਸ਼ਾਨਾ ਬਣਾਉਣ ਲਈ ਆਤਮਘਾਤੀ ਡਰੋਨ ਭੇਜੇ ਸਨ, ਪਰ ਰੂਸੀ ਮਿਜ਼ਾਈਲ ਸਿਸਟਮ ਨੇ ਇਨ੍ਹਾਂ ਹਮਲਿਆਂ ਨੂੰ ਨਾਕਾਮ ਕਰ ਦਿੱਤਾ ਅਤੇ ਪਾਕਿਸਤਾਨੀ ਲੜਾਕੂ ਜਹਾਜ਼ ਭਾਰਤੀ ਠਿਕਾਣਿਆਂ ਨੂੰ ਨੁਕਸਾਨ ਨਹੀਂ ਪਹੁੰਚਾ ਸਕੇ। ਇਸ ਘਟਨਾ ਤੋਂ ਬਾਅਦ ਭਾਰਤੀ ਵਾਯੂ ਰੱਖਿਆ ਪ੍ਰਣਾਲੀ ਵਿੱਚ ਐਸ-400 ਦੀ ਭੂਮਿਕਾ ਹੋਰ ਵੀ ਅਹਿਮ ਮੰਨੀ ਜਾ ਰਹੀ ਹੈ।
ਪੰਜ ਐਸ-400 ਸਿਸਟਮਾਂ ਦੇ ਪੁਰਾਣੇ ਸੌਦੇ ਤੋਂ ਇਲਾਵਾ ਭਾਰਤ ਨੇ ਇਨ੍ਹਾਂ ਦੀ ਗਿਣਤੀ ਵਧਾਉਣ ਵੱਲ ਵੀ ਕਦਮ ਚੁੱਕਿਆ ਹੈ। ਇਸ ਸਾਲ ਮਾਰਚ ਵਿੱਚ ਰੱਖਿਆ ਐਕਵਿਜ਼ੀਸ਼ਨ ਕੌਂਸਲ ਨੇ 5 ਹੋਰ ਐਸ-400 ਸਿਸਟਮ ਖਰੀਦਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਸੀ, ਹਾਲਾਂਕਿ ਇਸ ਲਈ ਅਜੇ ਅੰਤਿਮ ਸਮਝੌਤੇ ‘ਤੇ ਦਸਤਖ਼ਤ ਨਹੀਂ ਹੋਏ। ਜੇਕਰ ਇਹ ਸੌਦਾ ਪੂਰਾ ਹੁੰਦਾ ਹੈ ਤਾਂ ਭਾਰਤ ਕੋਲ ਭਵਿੱਖ ਵਿੱਚ ਕੁੱਲ 10 ਐਸ-400 ਸਿਸਟਮ ਹੋ ਸਕਦੇ ਹਨ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button