
ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨੇ ਕਿਹਾ ਕਿ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਸੀ ਤੇ ਉਨ੍ਹਾਂ ਵੱਲੋਂ ਦੁੱਖ ਸਾਂਝਾ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਰਵਿੰਦਰ ਸਿੰਘ ਦੇ ਨਿੱਕੇ ਨਿੱਕੇ ਬੱਚੇ ਸਨ। ਇਹ ਮੰਦਭਾਗੀ ਘਟਨਾ ਵਾਪਰੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਪੰਜਾਬ ਦੇ ਕੈਬਨਟ ਮੰਤਰੀਆਂ ਦੇ ਪੈਨਲ ਨਾਲ ਮੀਟਿੰਗ ਹੋਵੇਗੀ, ਇਸ ਨੂੰ ਲੈ ਕੇ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਜਲਦ ਹੀ ਮੀਟਿੰਗ ਕੀਤੀ ਜਾਵੇਗੀ।।
ਇਸ ਦੇ ਇਲਾਵਾ ਪਰਵਿੰਦਰ ਸਿੰਘ ਝੋਟੇ ਦੇ ਪਿਤਾ ਭੀਮ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਅਤੇ ਬੇਅੰਤ ਸਿੰਘ ਦੇ ਪਰਿਵਾਰ ‘ਚੋਂ ਧਰਨੇ ’ਚ ਕੋਈ ਵੀ ਸ਼ਾਮਲ ਨਾ ਹੋਵੇ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨਾਲ ਉਨ੍ਹਾਂ ਦਾ ਕੋਈ ਵੈਰ ਵਿਰੋਧ ਨਹੀਂ , ਪਰ ਅਪੀਲ ਦੋ ਪਰਿਵਾਰ ਰਾਹੁਲ ਗਾਂਧੀ ਭਾਵ ਇੰਦਰਾ ਪਰਿਵਾਰ ’ਚੋਂ ਜਾਂ ਬੇਅੰਤ ਸਿੰਘ ਦੇ ਪਰਿਵਾਰ ’ਚੋਂ ਕੋਈ ਵੀ ਸ਼ਾਮਲ ਨਾ ਹੋਵੇ। ਜੇਕਰ ਉਹ ਇਸ ਧਰਨੇ ਵਿੱਚ ਆਉਂਦੇ ਹਨ ਤਾਂ ਉਹ ਪੰਥ ‘ਚੋਂ ਛੇਕੇ ਜਾਣ ਜਾਂ ਉਨ੍ਹਾਂ ਨੂੰ ਤਨਖ਼ਾਹੀਆ ਕਰਾਰ ਦਿੱਤੇ ਜਾਣਦਾ ਡਰ ਹੈਭੀਮ ਸਿੰਘ ਅੱਜ ਮੰਚ ’ਤੇ ਭਾਵੁਕ ਹੋ ਗਏ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਇੰਦਰਾ ਗਾਂਧੀ ਦੇ ਪਰਿਵਾਰ ‘ਚੋਂ ਰਾਹੁਲ ਗਾਂਧੀ ਜਾਂ ਦੂਸਰਾ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਪਰਿਵਾਰ ਹੈ। ਚਾਹੇ ਬੇਅੰਤ ਸਿੰਘ ਦੇ ਪੋਤੇ ਹੋਣ, ਪੜਪੋਤੇ ਹੋਣ ਜਾਂ ਸਾਂਸਦ ਹੋਵੇ। ਉਹ ਸਾਰੇ ਧਰਨੇ ਵਿੱਚ ਆਉਣ ਤੋਂ ਪ੍ਰਹੇਜ ਕਰਨ। ਉਨ੍ਹਾਂ ਕਿਹਾ ਕਿ ਪੰਥ, ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ, ਅਕਾਲੀ ਬਾਬਾ ਫੂਲਾ ਸਿੰਘ ਅਤੇ ਬਾਬਾ ਦੀਪ ਸਿੰਘ ਨੇ ਜੋ ਰੁਤਬੇ ਦੇ ਦਿੱਤੇ, ਉਹ ਸਾਡੇ ਲਈ ਬਹੁਤ ਸਨਮਾਨ ਹੈ। ਜੇਕਰ ਹੁਣ ਧਰਨੇ ਵਿੱਚ ਇਹ ਦੋਨੋਂ ਪਰਿਵਾਰ ਪਰਿਵਾਰ ਆਉਂਦੇ ਹਨ ਤਾਂ ਉਨ੍ਹਾਂ ਦੀ ਧਾਰਮਿਕ ਆਸਥਾ ਨੂੰ ਠੇਸ ਪਹੁੰਚੇਗੀ।
ਉਨ੍ਹਾਂ ਕਿਹਾ ਕਿ ਇਨ੍ਹਾਂ ਪਰਿਵਾਰਾਂ ਦੇ ਧਰਨੇ ਵਿੱਚ ਆਉਣ ਨਾਲ ਉਨ੍ਹਾਂ ਦੀਆਂ ਧਾਰਮਿਕ ਮਾਨਤਾਵਾਂ ਦੇ ਅਨੁਸਾਰ ਉਨ੍ਹਾਂ ਨੂੰ ਪੰਥ ‘ਚੋਂ ਛੇਕਿਆ ਜਾ ਸਕਦਾ ਹੈ ਜਾਂ ਤਨਖ਼ਾਹੀਆ ਘੋਸ਼ਿਤ ਕੀਤਾ ਜਾ ਸਕਦਾ ਹੈ। ਉਨ੍ਹਾਂ ਵੱਲੋਂ ਉਨ੍ਹਾਂ ਦੇ ਪਰਿਵਾਰ ਦੀ ਆਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਜੁੜੀ ਹੋਈ ਹੈ। ਇਸ ਲਈ ਦੋਨੋਂ ਪਰਿਵਾਰਾਂ ਨੂੰ ਅਪੀਲ ਹੈ ਅਤੇ ਉਹ ਇਹ ਅਪੀਲ ਸਵੀਕਾਰ ਕਰਨ। ਉਨ੍ਹਾਂ ਇਸ ਦੇ ਇਲਾਵਾ ਵਿਧਾਇਕ ਮਾਨਸਾ ਨੂੰ ਕੋਸਿਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




