
ਹੀਰੋ ਏਸ਼ਿਅਨ ਚੈਂਪੀਅਨਜ਼ ਟਰਾਫੀ ਪੰਜਾਬ 2026 ਦੇ ਤਹਿਤ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਖੇਡੇ ਗਏ ਰੋਮਾਂਚਕ ਮੁਕਾਬਲੇ ਵਿੱਚ ਚੀਨ ਅਤੇ ਜਾਪਾਨ ਦੀਆਂ ਟੀਮਾਂ ਨੇ 2-2 ਨਾਲ ਡਰਾਅ ਖੇਡਿਆ। ਮੈਚ ਦੌਰਾਨ ਦੋਵਾਂ ਟੀਮਾਂ ਵੱਲੋਂ ਜ਼ਬਰਦਸਤ ਖੇਡ ਦਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ, ਜਿਸ ਨੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ।
ਖੇਡ ਦੇ ਸ਼ੁਰੂਆਤੀ ਪਲਾਂ ਤੋਂ ਹੀ ਦੋਵਾਂ ਟੀਮਾਂ ਨੇ ਹਮਲਾਵਰ ਰੁਖ ਅਪਣਾਇਆ। ਚੀਨੀ ਖਿਡਾਰੀ ਯਾਂਗ ਜਿਆਲਿਆਂਗ ਨੇ ਮੈਚ ਦੇ 8ਵੇਂ ਮਿੰਟ ਵਿੱਚ ਸ਼ਾਨਦਾਰ ਫੀਲਡ ਗੋਲ ਕਰਕੇ 1-0 ਦੀ ਬੜ੍ਹਤ ਬਣਾ ਲਈ ਜਿਸ ਨੂੰ ਚੀਨ ਨੇ ਪਹਿਲੇ ਹਾਫ ਤੱਕ ਬਰਕਰਾਰ ਰੱਖਿਆ।
ਮੈਚ ਦੇ 48ਵੇਂ ਮਿੰਟ ਵਿੱਚ ਜਾਪਾਨ ਨੇ ਜ਼ੋਰਦਾਰ ਵਾਪਸੀ ਕਰਦਿਆਂ ਖਿਡਾਰੀ ਫੂਜੀਸਿਮਾ ਲਾਇਕੀ ਨੇ ਪੈਨਲਟੀ ਕਾਰਨਰ ਰਾਹੀਂ ਸਕੋਰ 1-1 ਨਾਲ ਬਰਾਬਰ ਕਰ ਦਿੱਤਾ। ਇਸ ਤੋਂ ਤੁਰੰਤ ਬਾਅਦ ਜਾਪਾਨ ਦੇ ਨਾਗੀ ਯੂਮਾ ਨੇ ਇਕ ਹੋਰ ਸ਼ਾਨਦਾਰ ਫੀਲਡ ਗੋਲ ਕਰਕੇ ਸਕੋਰ 2-1 ਕਰ ਦਿੱਤਾ ਅਤੇ ਮੈਚ ਵਿੱਚ ਆਪਣੀ ਪਕੜ ਮਜ਼ਬੂਤ ਕਰ ਲਈ।
ਜਦੋਂ ਜਾਪਾਨ ਦੀ ਜਿੱਤ ਯਕੀਨੀ ਲੱਗ ਰਹੀ ਸੀ ਤਾਂ ਮੈਚ ਦੇ ਆਖਰੀ ਪਲਾਂ (60ਵੇਂ ਮਿੰਟ ਤੋਂ ਬਾਅਦ) ਚੀਨ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ 2-2 ਦੀ ਬਰਾਬਰੀ ‘ਤੇ ਲਿਆ ਖੜ੍ਹਾ ਕੀਤਾ ਅਤੇ ਮੈਚ ਬਰਾਬਰੀ ‘ਤੇ ਸਮਾਪਤ ਹੋਇਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




