PunjabTop News

ਲੁਧਿਆਣਾ ‘ਚ NRI ਔਰਤ ਦਾ ਕਤਲ, ਆਸਟ੍ਰੇਲੀਆ ਤੋਂ 4 ਦਿਨ ਪਹਿਲਾਂ ਹੀ ਆਈ ਸੀ, ਪਤੀ ‘ਤੇ ਇਲਜ਼ਾਮ

ਲੁਧਿਆਣਾ ਵਿੱਚ ਚਾਕੂ ਮਾਰ ਕੇ ਆਪਣੀ ਔਰਤ ਦਾ ਕਤਲ ਕਰ ਦਿੱਤਾ। ਔਰਤ ਘਰ ਦੇ ਵਿੱਚ ਜਮੀਨ ਤੇ ਜਖਮੀ ਹਾਲਤ ਵਿੱਚ ਪਈ ਮਿਲੀ ਜਿਸ ਤੋਂ ਬਾਅਦ ਉਸ ਨੂੰ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਹਨੂੰ ਡੈਡ ਘੋਸ਼ਿਤ ਕਰ ਦਿੱਤਾ ਮ੍ਰਿਤਕਾ ਪੱਖੋਵਾਲ ਰੋਡ ਇਲਾਕੇ ਚ ਪੈਂਦੇ ਵਿਕਾਸ ਨਗਰ ਦੀ ਰਹਿਣ ਵਾਲੀ ਕਮਲਜੀਤ ਕੌਰ ਹੈ। ਉਸ ਦੇ ਕਤਲ ਕਰਨ ਦਾ ਸ਼ੱਕ ਉਸਦੇ ਘਰਵਾਲੇ ‘ਤੇ ਹੀ ਜਤਾਇਆ ਗਿਆ ਹੈ, ਜੋ ਕਿ 2 ਦਿਨ ਪਹਿਲੇ ਆਸਟਰੇਲੀਆ ਤੋਂ ਆਇਆ ਹੈ, ਜਿਸ ਦੇ ਚਲਦੇ ਥਾਣਾ ਦੁਗਰੀ ਪੁਲਿਸ ਨੇ ਕਮਲਜੀਤ ਦੇ ਘਰ ਵਾਲੇ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਹਾਲਾਂਕਿ, ਪੁਲਿਸ ਇਸ ਦੀ ਗ੍ਰਿਫ਼ਤਾਰੀ ਦੀ ਅਧਿਕਾਰਿਕ ਪੁਸ਼ਟੀ ਨਹੀਂ ਕਰ ਰਹੀ

ਜਾਣਕਾਰੀ ਦਿੰਦੇ ਕਮਲਜੀਤ ਕੌਰ ਦੇ ਮੁੰਡੇ ਗਗਨਦੀਪ ਨੇ ਦੱਸਿਆ ਕਿ ਉਸਦੇ ਮਾਂ-ਬਾਪ ਕੁੱਝ ਮਹੀਨੇ ਵਿਦੇਸ਼ ਅਤੇ ਕੁਝ ਮਹੀਨੇ ਭਾਰਤ ਰਹਿੰਦੇ ਸਨ। ਉਸਦੀ ਮਾਂ ਕੁਝ ਸਮੇਂ ਪਹਿਲਾਂ ਹੀ ਆਸਟ੍ਰੇਲੀਆ ਤੋਂ ਆਈ ਸੀ ਤੇ ਉਸਦਾ ਪਿਤਾ ਰਵਿੰਦਰ ਸਿੰਘ ਵੀ ਦੋ ਦਿਨ ਪਹਿਲੇ ਹੀ ਆਸਟਰੇਲੀਆ ਤੋਂ ਵਾਪਸ ਆਇਆ ਸੀ।
ਉਸ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਨੂੰ ਪਿਤਾ ਨੇ ਉਸਨੂੰ ਘਰ ਦਾ ਸਮਾਨ ਲਿਆਉਣ ਲਈ ਕਿਹਾ, ਜਦੋਂ ਉਹ ਸਮਾਨ ਲੈ ਕੇ ਵਾਪਸ ਆਇਆ ਤਾਂ ਦੇਖਿਆ ਕਿ ਮਾਂ ਜਮੀਨ ‘ਤੇ ਖੂਨ ਨਾਲ ਭਿੱਜੀ ਡਿੱਗੀ ਹੋਈ ਸੀ। ਉਸ ਨੇ ਕਿਹਾ ਕਿ ਉਸਦੇ ਪਿਓ ਨੂੰ ਮਾਂ ‘ਤੇ ਸ਼ੱਕ ਸੀ ਅਤੇ ਕਈ ਵਾਰ ਪਹਿਲੇ ਵੀ ਉਹਨਾਂ ਦੀ ਬਹਿਸਬਾਜੀ ਹੁੰਦੀ ਸੀ, ਜਿਸ ਦੇ ਚਲਦੇ ਹੀ ਉਸਦੇ ਪਿਓ ਨੇ ਮਾਂ ਦਾ ਕਤਲ ਕੀਤਾ ਹੈ। ਉਹ ਤੁਰੰਤ ਮਾਂ ਨੂੰ ਲੈ ਕੇ ਪ੍ਰਾਈਵੇਟ ਹਸਪਤਾਲ ਗਿਆ ਪਰ ਉੱਥੇ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ। ਉਸ ਨੂੰ ਪੂਰਾ ਸ਼ੱਕ ਹੈ ਕਿ ਪਿਓ ਨੇ ਹੀ ਮਾਂ ਦਾ ਕਤਲ ਕੀਤਾ ਹੈ, ਜਿਸ ਦੇ ਚਲਦੇ ਪੁਲਿਸ ਨੇ ਉਸਦੇ ਪਿਓ ਨੂੰ ਹਿਰਾਸਤ ਵਿੱਚ ਲੈ ਲਿਆ।
ਫਿਲਹਾਲ, ਪੁਲਿਸ ਨੇ ਜਾਂਚ ਦੀ ਗੱਲ ਆਖ ਕੇ ਕੈਮਰੇ ‘ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਗਗਨ ਨੇ ਦੱਸਿਆ ਕਿ ਉਸਦੇ ਪਿਓ ਨੇ ਮਾਂ ਦਾ ਕਤਲ ਕਰਨ ਦੀ ਗੱਲ ਮੰਨ ਲਈ ਹੈ ਤੇ ਪੁਲਿਸ ਨੇ ਉਸਨੂੰ ਗਿਰਫ਼ਤਾਰ ਕਰ ਲਿਆ ਹੈ। ਔਰਤ ਦੀ ਮ੍ਰਿਤਕ ਦੇਹ ਪ੍ਰਾਈਵੇਟ ਹਸਪਤਾਲ ਦੀ ਮੋਰਚਰੀ ‘ਚ ਰੱਖੀ ਹੈ ਜਿਸਦਾ ਸੋਮਵਾਰ ਨੂੰ ਪੋਸਟਮਾਰਟਮ ਕਰਵਾਇਆ ਜਾਏਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button