IndiaTop News

ਇਸਰੋ ਵਲੋਂ ਨੇਵੀਗੇਸ਼ਨ ਉਪਗ੍ਰਹਿ ਐਨ.ਵੀ.ਐਸ-03 ਸਫ਼ਲਤਾਪੂਰਵਕ ਸਥਾਪਿਤ

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸ਼ੁੱਕਰਵਾਰ ਦੇਰ ਰਾਤ ਜੀ.ਐੱਸ.ਐੱਲ.ਵੀ-ਐੱਫ18 ਰਾਕੇਟ ਰਾਹੀਂ ਅਗਲੀ ਪੀੜ੍ਹੀ ਦੇ ਨੇਵੀਗੇਸ਼ਨ ਉਪਗ੍ਰਹਿ ਐਨ.ਵੀ.ਐਸ-03 ਨੂੰ ਸਫ਼ਲਤਾਪੂਰਵਕ ਉਸ ਦੇ ਨਿਰਧਾਰਤ ਪੰਧ ਵਿਚ ਸਥਾਪਿਤ ਕਰ ਦਿੱਤਾ। ਦੇਰ ਰਾਤ 11.51 ਵਜੇ ਉਡਾਣ ਭਰਨ ਤੋਂ ਕਰੀਬ 18 ਮਿੰਟ ਬਾਅਦ ਰਾਕੇਟ ਦੇ ਤਿੰਨੋ ਪੜਾਅ ਸਫ਼ਲ ਰਹੇ। ਜਿਸ ਤੋਂ ਬਾਅਦ 2,232 ਕਿਲੋਗ੍ਰਾਮ ਭਾਰ ਵਾਲਾ ਉਪਗ੍ਰਹਿ ਆਪਣੇ ਨਿਰਧਾਰਤ ਪੰਧ ਵਿਚ ਪਹੁੰਚ ਗਿਆ। ਇਹ ਉਪਗ੍ਰਹਿ ਪੂਰੇ ਭਾਰਤ ਅਤੇ ਸਰਹੱਦ ਤੋਂ 1,500 ਕਿਲੋਮੀਟਰ ਤੱਕ ਸਟੀਕ ਲੋਕੇਸ਼ਨ ਅਤੇ ਨੇਵੀਗੇਸ਼ਨ ਦੀ ਸਹੂਲਤ ਮੁਹੱਈਆ ਕਰਵਾਏਗਾ।
ਇਹ ਉਪਗ੍ਰਹਿ ‘ਨਾਵਿਕ’ (ਐਨ.ਏ.ਵੀ.ਆਈ.ਸੀ.) ਮਿਸ਼ਨ ਤਹਿਤ ਪੁਲਾੜ ਵਿਚ ਭੇਜਿਆ ਗਿਆ ਹੈ। ਇਹ ਇਸਰੋ ਵਲੋਂ ਵਿਕਸਤ ਭਾਰਤ ਦੀ ਆਪਣੀ ਖੇਤਰੀ ਉਪਗ੍ਰਹਿ ਨੇਵੀਗੇਸ਼ਨ ਪ੍ਰਣਾਲੀ ਹੈ। ਸਾਲ 1999 ਦੀ ਕਾਰਗਿਲ ਜੰਗ ਤੋਂ ਬਾਅਦ ਭਾਰਤ ਨੂੰ ਆਪਣੀ ਸੁਤੰਤਰ ਉਪਗ੍ਰਹਿ ਨੇਵੀਗੇਸ਼ਨ ਪ੍ਰਣਾਲੀ ਵਿਕਸਤ ਕਰਨ ਦੀ ਲੋੜ ਮਹਿਸੂਸ ਹੋਈ ਸੀ। ਇਹ ਪ੍ਰਣਾਲੀ ਅਮਰੀਕਾ ਦੀ ਜੀ.ਪੀ.ਐੱਸ ਪ੍ਰਣਾਲੀ ਦੀ ਤਰਜ਼ ’ਤੇ ਵਿਕਸਤ ਕੀਤੀ ਗਈ ਹੈ, ਪਰ ਇਸ ਦਾ ਘੇਰਾ ਭਾਰਤ ਅਤੇ ਇਸ ਦੀਆਂ ਸਰਹੱਦਾਂ ਤੋਂ 1500 ਕਿਲੋਮੀਟਰ ਤੱਕ ਦੇ ਖੇਤਰ ਵਿਚ ਫੈਲਿਆ ਹੋਇਆ ਹੈ। ਇਸਰੋ ਦੇ ਚੇਅਰਮੈਨ ਡਾ. ਵੀ. ਨਾਰਾਇਨਣ ਨੇ ਇਸ ਸਫ਼ਲਤਾ ਲਈ ਇਸਰੋ ਦੇ ਵਿਗਿਆਨੀਆਂ ਦੇ ਨਾਲ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਇਸਰੋ ਦੇ ਇਸ ਉਪਗ੍ਰਹਿ ਦੀ ਮਦਦ ਨਾਲ ਆਉਣ ਵਾਲੇ ਦਿਨਾਂ ’ਚ ਦੇਸ਼ ਵਾਸੀਆਂ ਨੂੰ ਸਵਦੇਸ਼ੀ ਨੇਵੀਗੇਸ਼ਨ ਅਤੇ ਜੀ.ਪੀ.ਐਸ. ਦੀ ਸਹੂਲਤ ਮਿਲੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button